ਤੁਰਕੀ ਦੀ ਔਰਤ ਨੂੰ ਫਾਂਸੀ ਦੀ ਸਜ਼ਾ

02/20/2018 2:58:29 AM

ਬਗਦਾਦ — ਇਰਾਕ ਦੀ ਇਕ ਅਦਾਲਤ ਨੇ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.)'ਚ ਸ਼ਾਮਲ ਹੋਣ ਦੇ ਮਾਮਲੇ 'ਚ ਤੁਰਕੀ ਦੀ ਇਕ ਔਰਤ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਦੇਸ਼ ਦੀ ਅਪਰਾਧਿਕ ਅਦਾਲਤ ਦੇ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। 
ਉਨ੍ਹਾਂ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੀਆਂ 10 ਔਰਤਾਂ ਨੂੰ ਇਸ ਤਰ੍ਹਾਂ ਦੇ ਮਾਮਲਿਆਂ 'ਚ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ, ਹਾਲਾਂਕਿ ਅਦਾਲਤ ਨੇ ਕਿਹਾ ਹੈ ਕਿ ਇਹ ਔਰਤਾਂ ਆਪਣੀ ਸਜ਼ਾ ਦੇ ਵਿਰੁੱਧ ਅਪੀਲ ਕਰ ਸਕਦੀਆਂ ਹਨ। ਜੱਜ ਅਬਦੁਲ ਸਤਾਰ-ਅਲ-ਬਿਰਕਦਾਰ ਨੇ ਕਿਹਾ ਕਿ ਤੁਰਕੀ ਦੀ ਨਾਗਰਿਕਤਾ ਪ੍ਰਾਪਤ ਇਕ ਔਰਤ ਨੂੰ ਆਈ. ਐੱਸ. 'ਚ ਸ਼ਾਮਲ ਹੋਣ ਦੇ ਜੁਰਮ 'ਚ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ।


Related News