ਅਸੰਤੁਲਿਤ ਕਾਰ ਦਰੱਖ਼ਤ ਨਾਲ ਟਕਰਾਅ ਕੇ ਪਲਟੀ, 3 ਜ਼ਖਮੀ

02/20/2018 2:51:02 AM

ਬਠਿੰਡਾ(ਸੁਖਵਿੰਦਰ)-ਕਾਰ ਦੇ ਪਲਟਣ ਨਾਲ 3 ਲੋਕ ਗੰਭੀਰ ਜ਼ਖਮੀ ਹੋ ਗਏ ਜਦਕਿ ਹੋਰਨਾਂ ਹਾਦਸਿਆਂ 'ਚ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ 11 ਵਜੇ ਬਠਿੰਡਾ-ਗੋਨਿਆਣਾ ਰੋਡ 'ਤੇ ਖਾਦ ਫੈਕਟਰੀ ਨਜ਼ਦੀਕ ਇਕ ਕਾਰ ਅਸੰਤੁਲਿਤ ਹੋ ਕੇ ਬੁਰੀ ਤਰ੍ਹਾਂ ਪਲਟ ਕੇ ਦਰੱਖ਼ਤ ਨਾਲ ਟਕਰਾਅ ਗਈ। ਹਾਦਸੇ ਦੌਰਾਨ ਕਾਰ 'ਚ ਸਵਾਰ 3 ਵਿਅਕਤੀ ਜ਼ਖਮੀ ਹੋ ਗਏ। ਸੂਚਨਾ ਮਿਲਣ 'ਤੇ ਸਹਾਰਾ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਰਜਿੰਦਰ ਕੁਮਾਰ ਅਤੇ ਮਨੀ ਸ਼ਰਮਾ ਮੌਕੇ 'ਤੇ ਪਹੁੰਚੇ ਅਤੇ ਕਾਰ ਨੂੰ ਸਿੱਧਾ ਕਰ ਕੇ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਸੰਸਥਾ ਵਰਕਰਾਂ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਜ਼ਖਮੀਆਂ  ਦੀ ਪਛਾਣ ਸੰਦੀਪ ਸਿੰਘ, ਮਨਦੀਪ ਸਿੰਘ ਅਤੇ ਗੁਰਮੀਤ ਸਿੰਘ ਵਜੋਂ ਹੋਈ। ਉਧਰ, ਰਜਿੰਦਰਾ ਕਾਲਜ ਨਜ਼ਦੀਕ ਐਕਟਿਵਾ ਸਵਾਰ ਪਤੀ-ਪਤਨੀ ਸਾਈਕਲ ਸਵਾਰ ਨਾਲ ਟਕਰਾਅ ਕੇ ਜ਼ਖਮੀ ਹੋ ਗਏ, ਜਦਕਿ ਸਾਈਕਲ ਸਵਾਰ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ। ਸੂਚਨਾ ਮਿਲਣ 'ਤੇ ਸੰਸਥਾ ਵਰਕਰਾਂ ਵੱਲੋਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਪਰਮਿੰਦਰ ਸਿੰਘ (40) ਅਤੇ ਨਵਦੀਪ ਕੌਰ ਪਤਨੀ ਪਰਮਿੰਦਰ ਸਿੰਘ (38) ਵਾਸੀ ਬਠਿੰਡਾ ਵਜੋਂ ਹੋਈ। ਇਧਰ, ਬਰਨਾਲਾ ਰੋਡ ਬਾਈਪਾਸ 'ਤੇ 1 ਮੋਟਰਸਾਈਕਲ ਸਵਾਰ ਅਣਪਛਾਤੇ ਵਾਹਨ ਦੀ ਫੇਟ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸੰਸਥਾ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜ਼ਖਮੀਆਂ ਦੀ ਪਛਾਣ ਗੁਰਤੇਜ ਸਿੰਘ (32) ਵਾਸੀ ਖੱਦਰ ਭੰਡਾਰ ਵਾਲੀ ਵਜੋਂ ਹੋਈ। ਇਸੇ ਤਰ੍ਹਾਂ ਸੰਤਪੁਰਾ ਰੋਡ 'ਤੇ 2 ਮੋਟਰਸਾਈਕਲ ਸਵਾਰ ਕਾਰ ਦੀ ਟੱਕਰ ਨਾਲ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੰਸਥਾ ਵਰਕਰਾਂ ਵੱਲੋਂ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਜਿਨ੍ਹਾਂ ਦੀ ਪਛਾਣ ਹਰਸ਼ ਕੁਮਾਰ (21) ਅਤੇ ਸਤਿੰਦਰ ਕੁਮਾਰ (18) ਵਾਸੀ ਪਰਸਰਾਮ ਨਗਰ ਵਜੋਂ ਹੋਈ। 


Related News