ਫੈਡਰਰ ਨੇ ਜਿੱਤਿਆ 97ਵਾਂ ਕਰੀਅਰ ਖਿਤਾਬ

02/20/2018 2:38:37 AM

ਰੋਟਰਡਮ— 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਬੁਲਗਾਰੀਆ ਦੇ ਦਿਮਿਤ੍ਰੋਵ ਨੂੰ ਹਰਾ ਕੇ ਰੋਟਰਡਮ ਟੈਨਿਸ ਟੂਰਨਾਮੈਂਟ ਵਿਚ ਤੀਜਾ ਤੇ ਆਪਣੇ ਕਰੀਅਰ ਦਾ 97ਵਾਂ ਖਿਤਾਬ ਜਿੱਤ ਲਿਆ। ਵਿਸ਼ਵ ਰੈਂਕਿੰਗ ਵਿਚ ਫਿਰ ਤੋਂ ਚੋਟੀ ਦੇ ਸਥਾਨ 'ਤੇ ਪਹੁੰਚੇ ਫੈਡਰਰ ਨੇ ਇਥੇ ਐਤਵਾਰ ਖੇਡੇ ਗਏ ਫਾਈਨਲ ਵਿਚ ਦਿਮਿਤ੍ਰੋਵ ਨੂੰ 55 ਮਿੰਟ ਵਿਚ 6-2, 6-2 ਨਾਲ ਹਰਾ ਕੇ ਤੀਜੀ ਵਾਰ ਰੋਟਰਡਮ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਫੈਡਰਰ ਦੀ ਦਿਮਿਤ੍ਰੋਵ ਵਿਰੁੱਧ 7 ਮੁਕਾਬਲਿਆਂ ਵਿਚ ਸੱਤਵੀਂ ਜਿੱਤ ਹੈ।
ਪਿਛਲੇ ਮਹੀਨੇ ਆਸਟ੍ਰੇਲੀਅਨ ਓਪਨ ਵਿਚ ਆਪਣੇ ਖਿਤਾਬ ਦਾ ਬਚਾਅ ਕਰਨ ਵਾਲਾ ਫੈਡਰਰ ਇਕ ਦਿਨ ਪਹਿਲਾਂ ਹੀ ਪੰਜ ਸਾਲ ਬਾਅਦ ਫਿਰ ਤੋਂ ਨੰਬਰ ਵਨ ਬਣਿਆ ਹੈ।

 


Related News