ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਜ਼ਿਲੇ ''ਚ ਬਣੇਗੀ ਯੋਜਨਾਬੰਦੀ : ਐੱਚ. ਐੱਸ. ਸਰਾਂ

02/20/2018 2:31:51 AM

ਸ੍ਰੀ ਮੁਕਤਸਰ ਸਾਹਿਬ,   (ਪਵਨ, ਦਰਦੀ, ਖੁਰਾਣਾ)-  ''ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਯੋਜਨਾਬੰਦੀ ਕੀਤੀ ਜਾ ਰਹੀ ਹੈ ਤਾਂ ਜੋ ਅਜਿਹੇ ਮੌਕੇ ਜਾਨ-ਮਾਲ ਦੇ ਘੱਟੋ-ਘੱਟ ਨੁਕਸਾਨ ਨੂੰ ਯਕੀਨੀ ਬਣਾਇਆ ਜਾ ਸਕੇ।'' ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐੱਚ. ਐੱਸ. ਸਰਾਂ ਨੇ ਅੱਜ ਇੱਥੇ ਇਸ ਸਬੰਧੀ ਇਕ ਬੈਠਕ ਦੀ ਪ੍ਰਧਾਨਗੀ ਕਰਦਿਆਂ ਦਿੱਤੀ। 
ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤਾਂ ਨਾਲ ਆਸਾਨੀ ਨਾਲ ਨਜਿੱਠਿਆ ਜਾ ਸਕਦਾ ਹੈ, ਜੇਕਰ ਇਸ ਸਬੰਧੀ ਸਭ ਨੂੰ ਪਹਿਲਾਂ ਤੋਂ ਜਾਣਕਾਰੀ ਹੋਵੇ ਕਿ ਅਜਿਹੀ ਕਿਸੇ ਆਫ਼ਤ ਵਿਚ ਕਿਸ ਨੇ ਕੀ ਕਰਨਾ ਹੈ। ਸਰਕਾਰੀ ਵਿਭਾਗਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਇਸ ਲਈ ਸਾਰੇ ਵਿਭਾਗ ਆਪੋ-ਆਪਣੀ ਯੋਜਨਾਬੰਦੀ ਕਰ ਕੇ ਰੱਖਣ। ਇਸ ਸਬੰਧੀ ਜਲਦ ਹੀ ਜ਼ਿਲੇ 'ਚ ਮਾਕ ਡਰਿੱਲ ਕੀਤੀ ਜਾਵੇਗੀ ਤਾਂ ਜੋ ਸਾਰੇ ਵਿਭਾਗਾਂ ਨੂੰ ਇਸ ਬਾਰੇ ਗਿਆਨ ਹੋ ਸਕੇ ਅਤੇ ਜੋ ਵੀ ਕਮੀਆਂ ਰਹਿੰਦੀਆਂ ਹੋਣ ਉਨ੍ਹਾਂ ਨੂੰ ਦੂਰ ਕੀਤਾ ਜਾ ਸਕੇ। 
ਐੱਚ. ਐੱਸ. ਸਰਾਂ ਨੇ ਕਿਹਾ ਕਿ ਕੁਦਰਤੀ ਆਫਤਾਂ ਜਾਂ ਮਨੁੱਖੀ ਗਲਤੀ ਕਾਰਨ ਹੋਣ ਵਾਲੀਆਂ ਵੱਡੀਆਂ ਦੁਰਘਟਨਾਵਾਂ ਵਿਚ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ, ਜੇਕਰ ਇਨ੍ਹਾਂ ਨਾਲ ਨਜਿੱਠਣ ਲਈ ਸਹੀ ਯੋਜਨਾਬੰਦੀ ਕੀਤੀ ਹੋਵੇਗੀ। ਇਸ ਮੌਕੇ ਐੱਨ. ਡੀ. ਆਰ. ਐੱਫ. ਤੋਂ ਸੁਧੀਰ ਬਹੁਗੁਣਾ ਅਤੇ ਗੁਰਮੇਲ ਸਿੰਘ ਨੇ ਵੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। 
ਬੈਠਕ 'ਚ ਐੱਸ. ਸੀ. ਗੁਰਤੇਜ ਸਿੰਘ, ਏ. ਸੀ. ਯੂ. ਟੀ. ਮੈਡਮ ਕੰਨੂੰ ਗਰਗ, ਜ਼ਿਲਾ ਸਿੱਖਿਆ ਅਫ਼ਸਰ ਮਲਕੀਤ ਸਿੰਘ, ਸਕੱਤਰ ਰੈੱਡ ਕਰਾਸ ਪ੍ਰੋ. ਗੋਪਾਲ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ। 


Related News