ਅਮੀਰਾਂ ਨੂੰ ਦੇਣਾ ਚਾਹੀਦੈ ਵੱਧ ਟੈਕਸ : ਬਿਲ ਗੇਟਸ

02/20/2018 2:17:40 AM

ਨਿਊਯਾਰਕ—ਮਾਇਕ੍ਰੋਸਾਫਟ ਦੇ ਸੰਸਥਾਪਕ ਅਤੇ ਅਰਬਪਤੀ ਬਿਲ ਗੇਟਸ ਨੇ ਕਿਹਾ ਕਿ ਉਨ੍ਹਾਂ ਨੂੰ ਵੱਧ ਟੈਕਸ ਦਾ ਭੁਗਤਾਨ ਕਰਨਾ ਚਾਹੀਦਾ ਹੈ ਅਤ ਉਨ੍ਹਾਂ ਦੇ ਵਰਗੇ ਹੋਰ ਬਹੁਤ ਅਮੀਰ ਲੋਕਾਂ ਨੂੰ ਵੀ ਸਰਕਾਰ ਨੂੰ 'ਵੱਧ ਟੈਕਸ' ਦੇਣਾ ਚਾਹੀਦਾ ਹੈ। ਗੇਟਸ ਦੀ ਜਾਇਦਾਦ 90 ਅਰਬ ਡਾਲਰ ਤੋਂ ਵੱਧ ਹੈ। ਉਨ੍ਹਾਂ ਨੇ ਸੀ.ਐੱਨ.ਐੱਨ. ਨੂੰ ਦਿੱਤਾ ਇਕ ਇੰਟਰਵਿਊ 'ਚ ਕਿਹਾ ਕਿ ਮੈਨੂੰ ਵੱਧ ਟੈਕਸ ਭੁਗਤਾਨ ਕਰਨ ਦੀ ਜਰੂਰਤ ਹੈ। 
ਉਨ੍ਹਾਂ ਨੇ ਕਿਹਾ ਕਿ ਮੈਨੂੰ ਵੱਧ ਟੈਕਸ ਦਾ ਭੁਗਤਾਨ ਕਰਨ ਚਾਹੀਦਾ ਹੈ, 10 ਅਰਬ ਡਾਲਰ ਤੋਂ ਜ਼ਿਆਦਾ, ਪਰ ਸਰਕਾਰ ਨੂੰ ਮੇਰੇ ਵਰਗੇ  ਹੋਰ ਲੋਕਾਂ ਤੋਂ ਵੀ ਜ਼ਿਆਦਾ ਟੈਕਸ ਵਸੂਲਣਾ ਚਾਹੀਦਾ ਹੈ।ਗੇਟਸ, ਐਮਾਜਾਨ ਦੇ ਜੇਫ ਬੇਜਾਸ ਦੇ ਬਾਅਦ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਆਦਮੀ ਹੈ। ਉਨ੍ਹਾਂ ਨੇ ਰਿਪਬਲਿਕ ਵਲੋਂ ਟੈਕਸ ਕਾਨੂੰਨਾਂ 'ਚ ਨਿਗਮਾਂ ਲਈ ਟੈਕਸ 'ਚ ਕਟੌਤੀ ਦਾ ਮੁਖਰ ਵਿਰੋਧ ਕੀਤਾ।
ਗੇਟਸ ਨੇ ਕਿਹਾ ਕਿ ਇਹ ਇਕ ਪ੍ਰਗਤੀਸ਼ੀਲ ਬਿੱਲ ਨਹੀਂ ਸੀ, ਇਹ ਇਕ ਰਿਵਰਸ ਟੈਕਸ ਬਿੱਲ ਸੀ। ਉਨ੍ਹਾਂ ਨੇ ਕਿਹਾ ਕਿ ਇਸ ਦਾ ਸਭ ਤੋਂ ਵੱਡਾ ਫਾਇਦਾ ਅਰਬਪਤੀਆਂ ਨੂੰ ਮਿਲੇਗਾ,  ਜਦੋਂਕਿ ਰਪਿਬਲਿਕ ਪਾਰਟੀ ਦਾ ਦਾਅਵਾ ਹੈ ਕਿ ਇਸ ਨਾਲ ਮੱਧ ਵਰਗ ਅਤੇ ਕਾਮਗਰਾ ਵਰਗ ਨੂੰ ਲਾਭ ਹੋਵੇਗਾ।


Related News