ਦੱਖਣੀ ਕੋਰੀਆ ਨਾਲ ਸਾਡੇ ਰਿਸ਼ਤੇ ਖਰਾਬ ਕਰ ਰਿਹੈ ਅਮਰੀਕਾ : ਉੱਤਰ ਕੋਰੀਆ

02/20/2018 1:12:35 AM

ਪਯੋਂਗਯਾਂਗ— ਉੱਤਰ ਕੋਰੀਆ ਨੇ ਸੋਮਵਾਰ ਨੂੰ ਅਮਰੀਕਾ 'ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੱਖਣੀ ਕੋਰੀਆ ਨਾਲ ਸੰਯੁਕਤ ਫੌਜੀ ਅਭਿਆਸ ਸ਼ੁਰੂ ਕਰਨ ਦਾ ਦਬਾਅ ਬਣਾਉਂਦਾ ਹੈ ਤੇ ਪਯੋਂਗਯਾਂਗ ਤੇ ਸਿਓਲ ਵਿਚਾਲੇ ਬਹਿਤਰ ਹੋਏ ਰਿਸ਼ਤੇ ਦੀ ਰਾਹ 'ਚ ਅੜਿੱਕਾ ਪੈਦਾ ਕਰਦਾ ਹੈ। ਉੱਤਰ ਕੋਰੀਆ ਨੇ ਇਹ ਦੋਸ਼ ਸ਼ੀਤਕਾਲੀਨ ਓਲੰਪਿਕ ਖਤਮ ਹੋਣ ਤੋਂ ਬਾਅਦ ਲਗਏ ਹਨ।
ਏਫੇ ਦੀ ਨਿਊਜ਼ ਰਿਪੋਰਟ ਮੁਤਾਬਕ, ਸਿਓਲ ਤੇ ਵਾਸ਼ਿੰਗਟਨ ਨੇ ਆਪਣੇ ਸਾਲਾਨਾ ਫੌਜੀ ਅਭਿਆਸ ਨੂੰ ਰੋਕ ਦਿੱਤਾ ਸੀ, ਤਾਂਕਿ ਉਸ ਅਭਿਆਸ ਦਾ ਸ਼ੀਤਕਾਲੀਨ ਓਲੰਪਿਕ ਖੇਡਾਂ ਨਾਲ ਟਕਰਾਅ ਨਾ ਹੋਵੇ। ਇਹ ਅਭਿਆਸ ਆਮਤੌਰ 'ਤੇ ਮਾਰਚ ਤੇ ਅਪ੍ਰੈਲ 'ਚ ਹੁੰਦੇ ਹਨ।
ਉੱਤਰ ਕੋਰੀਆ ਦੇ ਦੈਨਿਕ ਰੋਡੋਂਗ ਸਿਨਮਮ ਮੁਤਾਬਕ 'ਅਮਰੀਕਾ ਵਿੰਟਰ ਓਲੰਪਿਕ ਖੇਡਾਂ ਦੇ ਖਤਮ ਹੋਣ ਦੇ ਤੁਰੰਤ ਬਾਅਦ ਦੋਹਾਂ ਕੋਰੀਆਈ ਦੇਸ਼ਾਂ ਵਿਚਾਲੇ ਸੰਬੰਧਾਂ 'ਚ ਪੈਦਾ ਹੋਈ ਗਰਮਾਹਟ ਨੂੰ ਖਤਮ ਕਰਨਾ ਚਾਹੁੰਦਾ ਹੈ।' ਖਬਰ ਮੁਤਾਬਕ ਅਮਰੀਕਾ ਖੇਡਾਂ ਦੇ ਖਤਮ ਹੁੰਦੇ ਹੀ ਫੌਜੀ ਅਭਿਆਸ ਸ਼ੁਰੂ ਕਰਨਾ ਚਾਹੁੰਦਾ ਹੈ।
ਦੱਸ ਦਈਏ ਕਿ ਦੋਹਾਂ ਦੇਸ਼ਾਂ ਵਿਚਾਲੇ ਕਈ ਸਾਲਾਂ ਤਕ ਕਾਫੀ ਤਣਾਅਪੂਰਣ ਰਿਸ਼ਤੇ ਰਹਿਣ ਦੇ ਬਾਅਦ, ਇਸ ਸਾਲ ਜਨਵਰੀ 'ਚ ਦੱਖਣੀ ਕੋਰੀਆ 'ਚ ਵਿੰਟਰ ਓਲੰਪਿਕ ਖੇਡਾਂ 'ਚ ਉੱਤਰ ਕੋਰੀਆ ਦੇ ਹਿੱਸਾ ਲੈਣ ਨੂੰ ਲੈ ਕੇ ਇਤਿਹਾਸਕ ਸਮਝੌਤਾ ਹੋਇਆ ਸੀ। ਖੇਡ ਦੌਰਾਨ ਉੱਤਰ ਕੋਰਆ ਦੇ ਚੋਟੀ ਨੇਤਾ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਯੰਗ ਨੇ ਉੱਚ ਪੱਧਰੀ ਵਫਦ ਨਾਲ ਦੱਖਣੀ ਕੋਰੀਆ ਦਾ ਦੌਰਾ ਵੀ ਕੀਤਾ ਸੀ


Related News