ਮੋਦੀ ਦੇ ਜੱਦੀ ਸੂਬੇ ''ਚ ਟਰੂਡੋ, ਪਰ ਗਾਇਬ ਰਹੇ ਭਾਰਤੀ ਪ੍ਰਧਾਨ ਮੰਤਰੀ

02/20/2018 1:11:17 AM

ਨਵੀਂ ਦਿੱਲੀ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੀ ਭਾਰਤ ਯਾਤਰਾ ਦੌਰਾਨ ਸੋਮਵਾਰ ਨੂੰ ਗੁਜਰਾਤ 'ਚ ਸਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਲ ਉਥੇ ਮੌਜੂਦ ਨਹੀਂ ਸਨ, ਜਿਸ ਤਰ੍ਹਾਂ ਉਹ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਯਾਹੂ ਦੀ ਗੁਜਰਾਤ ਯਾਤਰਾ ਸਮੇਂ ਮੌਜੂਦ ਰਹੇ ਸਨ। ਟਰੂਡੋ ਦੇ ਗੁਜਰਾਤ ਆਉਣ 'ਤੇ ਵੀ ਪ੍ਰਧਾਨ ਮੰਤਰੀ ਮੋਦੀ ਕਰਨਾਟਕ ਦੌਰੇ 'ਤੇ ਹਨ, ਜਿੱਥੇ ਕੁਝ ਹੀ ਮਹੀਨਿਆਂ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਂਝ ਜਸਟਿਨ ਟਰੂਡੋ ਸ਼ੁੱਕਰਵਾਰ ਨੂੰ ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੋ-ਪੱਖੀ ਗੱਲਬਾਤ ਲਈ ਮੁਲਾਕਾਤ ਕਰਨਗੇ।
ਕੇਂਦਰ ਸਰਕਾਰ ਦੇ ਸੂਤਰਾਂ ਨੇ ਉਨ੍ਹਾਂ ਅਟਕਲਾਂ ਦਾ ਖੰਡਨ ਕੀਤਾ ਹੈ, ਜਿਹੜੀਆਂ ਜ਼ਿਆਦਾਤਰ ਕੈਨੇਡੀਆਈ ਮੀਡੀਆ 'ਚ ਚੱਲ ਰਹੀਆਂ ਹਨ, ਜਿਨ੍ਹਾਂ 'ਚ ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗੁਜਰਾਤ 'ਚ ਟਰੂਡੋ ਦੇ ਨਾਲ ਮੌਜੂਦ ਨਾ ਹੋਣਾ ਜਾਣ-ਬੁਝ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਹੈ, ਕਿਉਂਕਿ ਭਾਰਤ ਦਰਅਸਲ ਕੈਨੇਡਾ 'ਚ ਖਾਲੀਸਤਾਨ ਰਾਜ ਦੀ ਮੰਗ ਦੇ ਸਮਰਥਨ ਨੂੰ ਲੈ ਕੇ ਚਿੰਤਤ ਹਨ। ਸੂਤਰਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਲਈ ਇੰਡੀਆ ਆਏ ਹਰੇਕ ਸਿਆਸੀ ਨੇਤਾ ਨਾਲ ਹਰ ਥਾਂ ਘੁੰਮਣਾ ਜ਼ਰੂਰੀ ਨਹੀਂ ਹੈ ਅਤੇ ਉਹ ਉਥੋਂ ਵੀ ਮੌਜੂਦ ਨਹੀਂ ਸਨ, ਜਦੋਂ ਸ਼ੁੱਕਰਵਾਰ ਨੂੰ ਈਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਹੈਦਰਾਬਾਦ ਗਏ ਸਨ। ਆਮ ਤੌਰ 'ਤੇ ਜਦੋਂ ਵੀ ਕੋਈ ਮੰਨੀ-ਪ੍ਰਮੰਨੀ ਹਸਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗ੍ਰਹਿ ਰਾਜ ਦਾ ਦੌਰਾ ਕਰਦੇ ਹਨ ਤਾਂ ਉਥੋਂ ਪ੍ਰਧਾਨ ਮੰਤਰੀ ਅਕਸਰ ਉਨ੍ਹਾਂ ਦੇ ਨਾਲ ਮੌਜੂਦ ਰਹਿੰਦੇ ਆਏ ਹਨ।
ਸਾਰੇ ਵਿਦੇਸ਼ੀ ਰਾਜਨੇਤਾ ਆਮ ਤੌਰ 'ਤੇ ਗੁਜਰਾਤ ਯਾਤਰਾ ਦੇ ਦੌਰਾਨ ਗਾਂਧੀਨਗਰ ਸਥਿਤ ਅਕਸ਼ਰਧਾਮ ਮੰਦਰ ਅਤੇ ਰਾਸ਼ਟਰਪਤੀ ਮਹਾਤਮਾ ਗਾਂਧੀ ਦੇ ਸਾਬਰਮਤੀ ਆਸ਼ਰਮ ਜਾਂਦੇ ਹਨ ਅਤੇ ਜਸਟਿਨ ਟਰੂਡੋ ਵੀ ਸੋਮਵਾਰ ਨੂੰ ਇੰਨਾਂ ਥਾਂਵਾਂ 'ਤੇ ਹੀ ਗਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਮਹੀਨੇ ਇਜ਼ਰਾਇਲੀ ਬੇਂਜਾਮਿਨ ਨੇਤੰਯਾਹੂ, ਪਿਛਲੇ ਸਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਐਬੇ ਅਤੇ ਸਾਲ 2014 'ਚ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਨਾਲ ਗੁਜਰਾਤ ਦੌਰੇ ਦੇ ਸਮੇਂ ਮੌਜੂਦ ਰਹੇ ਸਨ।
ਇਸ ਤੋਂ ਇਲਾਵਾ ਨਜ਼ਰ ਰੱਖਣ ਵਾਲਿਆਂ ਦੇ ਹਿਸਾਬ ਤੋਂ ਜ਼ਿਆਦਾ ਅਜੀਬ ਗੱਲ ਇਹ ਹੈ ਕਿ ਸੋਸ਼ਲ ਮੀਡੀਆ 'ਤੇ ਸਭ ਤੋਂ ਜ਼ਿਆਦਾ ਐਕਟਿਵ ਰਹਿਣ ਵਾਲੇ ਨੇਤਾਵਾਂ 'ਚ ਸ਼ੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਤਨੀ-ਬੱਚਿਆਂ ਸਮੇਤ ਭਾਰਤ ਪਹੁੰਚੇ ਕੈਨੇਡੀਆਈ ਪ੍ਰਧਾਨ ਮੰਤਰੀ ਦੇ ਬਾਰੇ 'ਚ ਹੁਣ ਤੱਕ ਇਕ ਵਾਰ ਵੀ ਕੋਈ ਟਵੀਟ ਨਹੀਂ ਕੀਤਾ ਹੈ।


Related News