ਨੀਰਵ ਮੋਦੀ ਨੇ ਪੀ.ਐੱਨ.ਬੀ ਮੈਨੇਜਰ ਨੂੰ ਲਿਖਿਆ ਪੱਤਰ, ਨਹੀਂ ਦੇ ਸਕਾਂਗਾ ਬਕਾਇਆ

02/20/2018 12:47:12 AM

ਮੁੰਬਈ—ਦੇਸ਼ ਦੇ ਬੈਂਕਿੰਗ ਇਤਿਹਾਸ ਦੀ ਸਭ ਤੋਂ ਵੱਡੀ ਧੋਖੇਧੜੀ ਦੇ ਮੁੱਖ ਮਾਸਟਰ ਮਾਇੰਡ ਨੀਰਵ ਮੋਦੀ ਨੇ ਕਿਹਾ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਨੇ ਮਾਮਲੇ ਨੂੰ ਜਨਤਕ ਕਰ ਉਸ ਤੋਂ ਬਕਾਇਆ ਵਸੂਲਣ ਦੇ ਸਾਰੇ ਰਾਸਤੇ ਬੰਦ ਕਰ ਲਿਆ ਹੈ। ਇਸ ਨਾਲ ਹੀ ਮੋਦੀ ਦਾ ਦਾਅਵਾ ਹੈ ਕਿ ਪੀ.ਐੱਨ.ਬੀ. ਦਾ ਉਸ ਦੀ ਕੰਪਨੀਆਂ 'ਤੇ ਬਕਾਇਆ ਬੈਂਕ ਵਲੋਂ ਦੱਸੀ ਗਈ ਰਾਸ਼ੀ ਤੋਂ ਬਹੁਤ ਘੱਟ ਹੈ। 
ਮੋਦੀ ਨੇ 15/16 ਫਰਵਰੀ ਨੂੰ ਲਿਖਿਆ ਪੱਤਰ
ਪੀ.ਐੱਮ.ਬੀ. ਮੈਨੇਜਰ ਨੂੰ 15/16 ਫਰਵਰੀ ਨੂੰ ਲਿਖੇ ਪੱਤਰ 'ਚ ਮੋਦੀ ਨੇ ਕਿਹਾ ਕਿ ਉਸ ਦੀਆਂ ਕੰਪਨੀਆਂ 'ਤੇ ਬੈਂਕ ਦਾ ਬਕਾਇਆ 5,000 ਕਰੋੜ ਰੁਪਏ ਤੋਂ ਘੱਟ ਹੈ। ਪੱਤਰ ਅਨੁਸਾਰ ਗਲਤ ਤੌਰ 'ਤੇ ਦੱਸੀ ਗਈ ਬਕਾਇਆ ਰਾਸ਼ੀ ਨਾਲ 'ਮੀਡੀਆ 'ਚ ਹੱਲਾ' ਹੋ ਗਿਆ ਅਤੇ ਨਤੀਜੇ ਦੇ ਤੌਰ 'ਤੇ ਤੁਰੰਤ ਖੋਜ ਦਾ ਕੰਮ ਸ਼ੁਰੂ ਹੋ ਗਿਆ ਅਤੇ ਪਰਿਚਾਲਨ ਵੀ ਬੰਦ ਹੋ ਗਿਆ।
ਬੈਂਕ ਦਾ ਬਕਾਇਆ ਚੁਕਾਉਣ ਦੀ ਸਾਡੇ ਸਮਰੱਥਾ ਖਤਰੇ 'ਚ 
ਪੱਤਰ 'ਚ ਮੋਦੀ ਨੇ ਲਿਖਿਆ ਹੈ ਕਿ ਇਸ ਸਮੂਹ 'ਤੇ ਬੈਂਕ ਦੇ ਬਕਾਇਆ ਨੂੰ ਚੁਕਾਉਣ ਦੀ ਸਾਡੀ ਸਮਰੱਥਾ ਖਤਰੇ 'ਚ ਪੈ ਗਈ ਹੈ।

ਜ਼ਿਕਰਯੋਗ ਹੈ ਕਿ ਮੋਦੀ, ਆਪਣੇ ਪਰਿਵਾਰ ਸਮੇਤ ਜਨਵਰੀ ਦੇ ਪਹਿਲੇ ਹਫਤੇ 'ਚ ਹੀ ਦੇਸ਼ ਛੱਡ ਕੇ ਭੱਜ ਗਿਆ ਸੀ। ਉਸ ਨੇ ਕਿਹਾ ਕਿ 13 ਫਰਵਰੀ ਨੂੰ ਕੀਤੀ ਗਈ ਮੇਰੀ ਪੇਸ਼ਕਸ਼ ਦੇ ਬਾਵਜੂਦ ਬਕਾਇਆ ਨੂੰ ਤੁਰੰਤ ਪਾਉਣ ਦੀ ਚਿੰਤਾ 'ਚ (ਬੈਂਕ ਨੇ ਜਾਣਕਾਰੀ 14/15 ਫਰਵਰੀ ਨੂੰ ਜਨਤਕ ਕੀਤੀ) ਤੁਹਾਡੀ (ਬੈਂਕ) ਕਾਰਵਾਈ ਨੇ ਮੇਰੇ ਬਰਾਂਡ ਅਤੇ ਕਾਰੋਬਾਰ ਨੂੰ ਤਬਾਹ ਕਰ ਦਿੱਤਾ ਅਤੇ ਇਸ ਨਾਲ ਹੁਣ ਬਕਾਇਆ ਵਸੂਲਣ ਦੀ ਤੁਹਾਡੀ ਸਮਰੱਥਾ ਸੀਮਿਤ ਹੋ ਗਈ ਹੈ।    


Related News