2025 ਤੱਕ ਦੇਸ਼ ਦੀ ਜੀ. ਡੀ. ਪੀ. ਹੋ ਸਕਦੀ ਹੈ 5,000 ਅਰਬ ਡਾਲਰ : ਪ੍ਰਭੂ

02/19/2018 10:54:35 PM

ਮੁੰਬਈ-ਦੇਸ਼ ਦੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) 'ਚ ਬਰਾਮਦ ਦਾ ਹਿੱਸਾ ਵਧਾਉਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਸਰਕਾਰ ਛੇਤੀ ਹੀ ਇਕ ਵਿਸਥਾਰਿਤ ਰਣਨੀਤੀ ਲਿਆਵੇਗੀ। ਵਣਜ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਛੇਤੀ ਹੀ ਇਕ ਵਿਸਥਾਰਿਤ ਰਣਨੀਤੀ ਪੇਸ਼ ਕਰੇਗੀ ਤਾਂ ਕਿ ਜੀ. ਡੀ. ਪੀ. 'ਚ ਕੌਮਾਂਤਰੀ ਕਾਰੋਬਾਰ ਦਾ ਹਿੱਸਾ ਵਧ ਕੇ 40 ਫ਼ੀਸਦੀ ਕੀਤਾ ਜਾ ਸਕੇ। ਮਹਾਰਾਸ਼ਟਰ ਕੌਮਾਂਤਰੀ ਨਿਵੇਸ਼ਕ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਭੂ ਨੇ ਕਿਹਾ ਕਿ ਦੇਸ਼ ਦੀ ਜੀ. ਡੀ. ਪੀ. ਸਾਲ 2025 ਤੱਕ ਵਧ ਕੇ 5,000 ਅਰਬ ਡਾਲਰ ਹੋਣ ਦੀ ਉਮੀਦ ਹੈ। ਭਾਰਤ ਦੀ 2,600 ਅਰਬ ਡਾਲਰ ਦੀ ਜੀ. ਡੀ. ਪੀ. 'ਚ ਬਰਾਮਦ ਦਾ ਯੋਗਦਾਨ ਫਿਲਹਾਲ ਲਗਭਗ 18 ਫ਼ੀਸਦੀ ਹੈ। ਭਾਰਤੀ ਅਰਥਵਿਵਸਥਾ ਇਸ ਸਮੇਂ ਅਮਰੀਕਾ, ਚੀਨ, ਜਾਪਾਨ, ਜਰਮਨੀ ਅਤੇ ਬ੍ਰਿਟੇਨ ਤੋਂ ਬਾਅਦ 5ਵੇਂ ਸਥਾਨ 'ਤੇ ਹੈ ਪਰ ਗਲੋਬਲ ਵਪਾਰ 'ਚ ਦੇਸ਼ ਦਾ ਯੋਗਦਾਨ 2 ਫ਼ੀਸਦੀ ਤੋਂ ਵੀ ਘੱਟ ਹੈ।


Related News