Pics : ਕਰੀਨਾ ਤੇ ਬੇਟੇ ਤੈਮੂਰ ਨੇ ਇਸ ਅੰਦਾਜ਼ 'ਚ ਲਿਆ ਵੀਕੈਂਡ ਦਾ ਮਜ਼ਾ

2/19/2018 8:45:55 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਤੇ ਕਰੀਨਾ ਕਪੂਰ ਦਾ ਲਾਡਲਾ ਤੈਮੂਰ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨਾਲ ਲਾਈਮਲਾਈਟ 'ਚ ਰਹਿੰਦਾ ਹੈ। ਹਾਲ ਹੀ 'ਚ ਤੈਮੂਰ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਕਰੀਨਾ ਦੀ ਗੋਦ 'ਚ ਦਿਖਾਈ ਦੇ ਰਿਹਾ ਹੈ।

PunjabKesari
ਦਰਸਅਲ, ਵੀਕੈਂਡ 'ਤੇ ਤੈਮੂਰ ਮੰਮੀ ਕਰੀਨਾ ਨਾਲ ਆਪਣੀ ਨਾਨੀ ਬਬੀਤਾ ਨੂੰ ਮਿਲਣ ਪਹੁੰਚਿਆ ਸੀ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਤੈਮੂਰ ਤੇ ਕਰੀਨਾ ਨਾਨੀ ਬਬੀਤਾ ਦੇ ਘਰ ਬਾਹਰ ਪਹੁੰਚੇ ਸਨ। ਇਸ ਦੌਰਾਨ ਤੈਮੂਰ ਸਫੇਦ ਰੰਗ ਦੀ ਟੀ-ਸ਼ਰਟ ਪਹਿਨ ਬੇਹੱਦ ਕਿਊਟ ਨਜ਼ਰ ਆ ਰਿਹਾ ਸੀ।

PunjabKesari
ਦੱਸਣਯੋਗ ਹੈ ਕਿ ਸਟਾਰਕਿੱਡਜ਼ ਦੇ ਜਮਾਨੇ 'ਚ ਬਾਲੀਵੁੱਡ ਸਟਾਰਜ਼ ਨਾਲੋਂ ਉਨ੍ਹਾਂ ਦੇ ਬੱਚਿਆਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰ ਤੈਮੂਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕੀਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News