ਮੁੰਬਈ-ਪੁਣੇ 'ਚ ਦੌੜੇਗੀ ਦੁਨੀਆ ਦੀ ਪਹਿਲੀ ਹਾਈਪਰਲੂਪ, 20 ਮਿੰਟ 'ਚ ਪੂਰਾ ਹੋਵੇਗਾ 3 ਘੰਟੇ ਦਾ ਸਫਰ

02/19/2018 6:02:55 PM

ਜਲੰਧਰ- ਸਫਰ ਨੂੰ ਆਸਾਨ ਬਣਾਉਣ ਲਈ ਸੁਪਰਸੋਨਿਕ ਮੋਡ ਨੂੰ ਵਕਸਿਤ ਕਰਨ ਵਾਲੀ ਅਮਰੀਕੀ ਫਰਮ ਵਰਜਨ ਨੇ ਮਹਾਰਾਸ਼ਟਰ ਦੇ ਨਾਲ 'ਐਗਰੀਮੈਂਟ' 'ਤੇ ਦਸਤਖਤ ਕੀਤੇ ਹਨ। ਇਸ ਐਗਰੀਮੈਂਟ ਦੇ ਤਹਿਤ ਟ੍ਰਾਂਸਪੋਰਟ ਸਿਸਟਮ ਦੇ ਨਿਰਮਾਣ ਤੋਂ ਬਾਅਦ ਮੁੰਬਈ ਅਤੇ ਪੁਣੇ ਦੇ ਵਿਚਕਾਰ ਸਫਰ 'ਚ ਲੱਗਣ ਵਾਲਾ ਸਮਾਂ 3 ਘੰਟੇ ਤੋਂ ਘੱਟ ਕੇ 20 ਮਿੰਟ ਰਹਿ ਜਾਵੇਗਾ। ਹਾਈਪਰਲੂਪ ਵਨ ਦੇ ਚੇਅਰਮੈਨ ਰਿਚਰਡ ਬ੍ਰੈਨਸਨ ਨੇ ਐਤਵਾਰ ਨੂੰ ਆਯੋਜਿਤ ਮੈਗਨੇਟਿਕ ਮਹਾਰਾਸ਼ਟਰ ਸੰਮੇਲਨ 'ਚ ਕਿਹਾ ਹੈ ਕਿ ਹਾਈਪਰਲੂਪ ਸਿਸਟਮ ਲਈ ਰੂਟ ਪੇਸ਼ਕਸ਼ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਤੋਂ ਗੁਜਰੇਗਾ।

ਪ੍ਰਧਾਨਮੰਤਰੀ ਦੇ ਹੱਥੋਂ ਨੀਂਹ -
ਪਹਿਲਾ ਹਾਈਪਰਲੂਪ ਰੂਟ ਦੇ ਰਾਹੀਂ ਸੈਂਟਰਲ ਪੁਣੇ ਦੇ ਨਾਲ ਨਵੀਂ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਨੂੰ ਵੀ ਜੋੜਿਆ ਜਾਵੇਗਾ। ਇਸ ਲਈ ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਆਪ ਨੀਂਹ ਰੱਖੀ ਹੈ। ਮੁੰਬਈ-ਪੁਣੇ ਹਾਈਪਰਲੂਪ ਨਾਲ ਜੋੜਨ ਲਈ ਅਮਮਰੀਕੀ ਕੰਪਨੀ ਵਰਜਿਨ ਗਰੁੱਪ ਨੇ ਮਹਾਰਾਸ਼ਟਰ ਸਰਕਾਰ ਨਾਲ ਇੰਟੈਂਟ ਐਰਗੀਮੈਂਟ ਸਾਈਨ ਕਰਨ ਦਾ ਐਲਾਨ ਕੀਤਾ ਹੈ। ਦੱਸ ਦੱਈਏ ਕਿ ਕੰਪਨੀ ਦਾ ਦਾਅਵਾ ਹੈ ਕਿ ਇਸ ਤਕਨੀਕ ਤੋਂ 1000 ਮੀਟਰ ਕਿਲੋਮੀਟਰ ਪ੍ਰਤੀਘੰਟੇ ਦੀ ਰਫਤਾਰ ਤੋਂ ਸਫਰ ਕੀਤਾ ਜਾ ਸਕਦਾ ਹੈ ਅਤੇ ਮੁੰਬਈ-ਪੁਣੇ ਦੇ ਵਿਚਕਾਰ ਸਫਰ ਸਿਰਫ 13 ਮਿੰਟ 'ਚ ਪੂਰਾ ਹੋ ਜਾਵੇਗਾ। 
 

ਮਹਾਰਾਸ਼ਟਰ ਸਰਕਾਰ ਨਾਲ ਐਗਰੀਮੈਂਟ -
ਮੈਗਨੇਟਿਕ ਮਹਾਰਾਸ਼ਟਰ ਇੰਵੇਸਟਰ ਸਮਿਟ ਦੌਰਾਨ ਐਤਵਾਰ ਨੂੰ ਵਰਜਿਨ ਗਰੁੱਪ ਦੇ ਚੇਅਰਮੈਨ ਰਿਚਰਡ ਬ੍ਰੈਨਸਨ ਨੇ ਕਿਹਾ ਹੈ ਕਿ 'ਮੁੰਬਈ-ਪੁਣੇ' ਦੇ ਵਿਚਕਾਰ ਵਰਜਿਨ ਹਾਈਪਲੂਪ ਤਿਆਰ ਕਰਨ ਲਈ ਅਸੀਂ ਮਹਾਰਾਸ਼ਟਰ ਸਰਕਾਰ ਨਾਲ ਇਕ ਐਗਰੀਮੈਂਟ 'ਤੇ ਦਸਤਖਤ ਕੀਤਾ ਹੈ ਅਤੇ ਇਸ ਦੀ ਸ਼ੁਰੂਆਤ ਇਕ ਆਪਰੇਸ਼ਨ ਡੇਮੰਸਟ੍ਰੇਸ਼ਨ ਟ੍ਰੈਕ ਨਾਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ 'ਚ ਹਰ ਸਾਲ 15 ਕਰੋੜ ਯਾਤਰੀ ਸਫਰ ਕਰ ਸਕਣਗੇ। ਨਵੰਬਰ 2017 'ਚ ਮਹਾਰਾਸ਼ਟਰ ਸਰਕਾਰ ਨੇ ਇਸ ਰੂਟ 'ਤੇ ਸਰਵ ਲਈ ਕੰਪਨੀ ਨਾਲ ਕਰਾਰ ਕੀਤਾ ਸੀ। 

ਘੱਟ ਹੋਣਗੀਆਂ ਦੁਰਘਟਨਾਵਾਂ -
ਬ੍ਰੈਨਸ ਨੇ ਕਿਹਾ ਹੈ ਕਿ ਹਾਈਪਰਲੂਪ ਨਾਲ ਦੁਰਘਟਨਾਵਾ ਘੱਟ ਹੋ ਜਾਣਗੀਆ। ਟੀਮ ਹੁਣ ਰੂਟ ਦਾ ਅਧਿਐਨ ਕਰ ਰਹੀ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਆਖਰੀ ਅਧਿਐਨ 6 ਮਹੀਨੇ 'ਚ ਪਰਾ ਹੋਵੇਗਾ ਅਤੇ 2019 ਦੇ ਸ਼ੁਰੂਆਤ 'ਚ ਟੈਸਟ ਟ੍ਰੈਕ ਦਾ ਨਿਰਮਾਣ ਸ਼ੁਰੂ ਹੋ ਸਕਦਾ ਹੈ, ਜੋ 2021 ਦੇ ਅਖੀਰ ਤੱਕ ਖਤਮ ਹੋਵੇਗਾ। ਜੇਕਰ ਟੈਸਟ ਸਫਲ ਰਿਹਾ ਤਾਂ ਪੂਰੀ ਮੁੰਬਈ ਨਵੀਂ ਮੁੰਬਈ-ਪੁਣੇ ਟ੍ਰੈਕ ਬਣਨ 'ਚ ਕਰੀਬ ਚਾਰ ਸਾਲ ਦਾ ਸਮਾਂ ਲੱਗ ਜਾਵੇਗਾ। 

ਪ੍ਰਦੂਸ਼ਣ ਬਿਲਕੁੱਲ ਨਹੀਂ ...
ਹਾਈਪਰਲੂਪ 'ਚ ਟਿਊਬ ਤਕਨੀਕ ਹੈ। ਇਸ ਦੇ ਤਹਿਤ ਖੰਭਾਂ ਦੇ ਉੱਪਰ (ਐਲੀਵੇਟੇਡ) ਟਿਊਬ ਵਿਛਾਈ ਜਾਂਦੀ ਹੈ। ਇਸ ਦੇ ਅੰਦਰ ਬੁਲਟ ਜਿਹੀ ਸ਼ਕਲ ਦੀ ਲੰਬੀ ਸਿੰਗਲ ਬੋਗੀ ਹਵਾ 'ਚ ਤੈਰਦੇ ਹੋਏ ਚੱਲਦੀ ਹੈ। ਵੈਕਿਊਮ ਟਿਊਬ 'ਚ ਕੈਪਸੂਲ ਨੂੰ ਚੁੰਬਕੀ ਸ਼ਕਤੀ ਨਾਲ ਦੌੜਾਇਆ ਜਾਂਦਾ ਹੈ। ਬਿਜਲੀ ਤੋਂ ਇਲਾਵਾ ਇਸ 'ਚ ਸੌਰ ਅਤੇ ਪਵਨ ਊਰਜਾ ਦੀ ਵੀ ਵਰਤੋਂ ਹੋ ਸਕਦਾ ਹੈ। ਇਸ 'ਚ ਬਿਜਲੀ ਦਾ ਖਰਚ ਬਹੁਤ ਘੱਟ ਹੈ ਅਤੇ ਪ੍ਰਦੂਸ਼ਣ ਬਿਲਕੁਲ ਨਹੀਂ ਹੈ। 

ਹਾਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ -
ਰਿਚਰਡ ਨੇ ਕਿਹਾ ਹੈ ਕਿ ਕਿਰਾਏ ਦਾ ਹੁਣ ਫੈਸਲਾ ਕਰਨਾ ਜਲਦਬਾਜੀ ਹੈ ਪਰ ਸੰਭਾਵਨਾ ਹੈ ਕਿ ਇਹ ਹਵਾਈ ਕਰਾਏ ਦੇ ਲਗਭਗ ਹੋਵੇਗਾ। ਪੇਸ਼ਕਸ਼ ਹਾਈਪਰਲੂਪ ਟ੍ਰਾਂਸਪੋਰਟੇਸ਼ਨ ਸਿਸਟਮ ਯਾਤਾਯਾਤ ਦੀ ਦੁਨੀਆ ਨੂੰ ਬਦਲ ਦੇਵੇਗਾ ਅਤੇ ਇਹ ਮੁੰਬਈ ਨੂੰ ਦੁਨੀਆ 'ਚ ਮੁੱਖ ਬਣਾਵੇਗਾ। ਇਸ ਪਰਿਯੋਜਨਾ ਨਾਲ ਆਰਥਿਕ ਸਮਾਜਿਕ ਲਾਭ 55 ਅਰਬ ਡਾਲਰ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਇਸ ਪ੍ਰੋਜੈਕਟ ਦੇ ਲਾਗਤ ਅਤੇ ਹੋਰ ਵੇਰਵੇ ਦੀ ਜਾਣਕਾਰੀ ਅਜੇ ਨਹੀਂ ਹੈ।


Related News