ਤੁਹਾਡੇ ਪਰਸਨਲ ਡਾਟੇ ਦੀ ਸੁਰੱਖਿਆ ''ਚ ਫਾਇਦੇਮੰਦ ਸਾਬਿਤ ਹੋਵੇਗਾ Artificial Intelligence

02/19/2018 5:32:14 PM

ਜਲੰਧਰ-ਹਾਲ ਹੀ 'ਚ ਵਿਗਿਆਨਿਕਾਂ ਨੇ ਇਕ ਅਜਿਹਾ ਪ੍ਰੋਗਰਾਮ ਡਿਵੈਲਪ ਕੀਤਾ ਹੈ, ਜੋ ਆਰਟੀਫਿਸ਼ੀਅਲ ਇੰਟੇਲੀਜੇਂਸ ਦੀ ਵਰਤੋਂ ਕਰਕੇ ਕਿਸੇ ਵੈੱਬਸਾਈਟ ਦੇ ਡਾਟੇ ਦੀ ਪ੍ਰੋਟੈਕਸ਼ਨ ਪਾਲਿਸੀ ਨੂੰ ਅੱਖ ਝਪਕਦੇ ਹੀ ਪੜ ਲੈਂਦਾ ਹੈ ਅਤੇ ਤੁਹਾਡੇ ਪਰਸਨਲ ਡਾਟੇ ਨੂੰ ਸੁਰੱਖਿਅਤ ਰੱਖਣ 'ਚ ਮਦਦ ਕਰ ਸਕਦਾ ਹੈ। ਸਵਿਟਜ਼ਰਲੈਂਡ ਦੇ ਰਿਸਚਰਸ ਦੁਆਰਾ ਡਿਵੈਲਪ ਕੀਤੇ ਗਏ ਇਸ ਪ੍ਰੋਗਰਾਮ ਦੇ ਰਾਹੀਂ ਲੋਕਾਂ ਨੂੰ ਪਤਾ ਚੱਲ ਸਕੇਗਾ ਕਿ ਕਿਹੜੀ ਵੈੱਬਸਾਈਟ ਜਾਂ ਐਪਸ ਉਨ੍ਹਾਂ ਦੇ ਪਰਸਨਲ ਡਾਟੇ ਨੂੰ ਕੁਲੈਕਟ ਕਰ ਰਹੀਆਂ ਹਨ ਅਤੇ ਵੇਚ ਰਹੀਆਂ ਹਨ।

 

ਜਿਆਦਾਤਰ ਆਮ ਇਹ ਦੇਖਿਆ ਜਾਂਦਾ ਹੈ ਕਿ ਲੋਕ ਵੈੱਬਸਾਈਟ ਵਰਤੋਂ ਕਰਨ ਤੋਂ ਪਹਿਲਾਂ ਉਸ ਦੇ ਟਰਮਸ ਅਤੇ ਕੰਡੀਸ਼ਨ ਨੂੰ ਨਹੀਂ ਪੜਦੇ ਹਨ। ਇਹ ਟਰਮਸ ਨਾ ਸਿਰਫ ਬਹੁਤ ਲੰਮੇ ਹੁੰਦੇ ਹਨ, ਸਗੋਂ ਉਨ੍ਹਾਂ ਨੂੰ ਅਜਿਹੀ ਕਾਨੂੰਨੀ ਭਾਸ਼ਾ 'ਚ ਲਿਖਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸਮਝਣਾ ਕਾਫੀ ਮੁਸ਼ਕਿਲ ਹੁੰਦਾ ਹੈ। ਰਿਸਚਰਸ 'ਚ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਟਰਮਸ 'ਚ ਕਾਨੂੰਨੀ ਭਾਸ਼ਾ 'ਚ ਅਜਿਹਾ ਪ੍ਰਬੰਧ ਹੁੰਦੇ ਹਨ, ਜਿਸ 'ਚ ਉਨ੍ਹਾਂ ਵੈੱਬਸਾਈਟ ਜਾਂ ਐਪ ਦੇ ਕੋਲ ਨਿਜੀ ਡਾਟਾ ਦੀ ਵਰਤੋਂ ਕਰਨ ਦਾ ਅਧਿਕਾਰ ਹੁੰਦਾ ਹੈ। ਇਸ ਡਾਟੇ 'ਚ ਤੁਹਾਡਾ IP ਐਡਰੈੱਸ , ਉਮਰ ਅਤੇ ਆਨਲਾਈਨ ਪ੍ਰੇਫਰੈਂਸੈਸ ਸ਼ਾਮਿਲ ਹੁੰਦੇ ਹਨ।

 

ਇਸ ਤੋਂ ਇਲਾਵਾ ਖੋਜਕਾਰਾਂ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦਾ ਪ੍ਰੋਗਰਾਮ ਸਾਧਾਰਨ ਗ੍ਰਾਫ ਅਤੇ ਕਲਰ ਕੋਡੇਸ ਦੀ ਵਰਤੋਂ ਕਰਦਾ ਹੈ, ਜਿਸ ਤੋਂ ਯੂਜ਼ਰ ਨੂੰ ਇਹ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਡਾਟੇ ਦਾ ਕਿੰਨਾ ਇਸਤੇਮਾਲ ਕੀਤਾ ਜਾ ਰਿਹਾ ਹੈ। ਉਦਾਹਰਣ ਦੇ ਲਈ ਕੁਝ ਵੈੱਬਸਾਈਟ ਮਾਰਕਿਟਿੰਗ ਦੇ ਉਦੇਸ਼ ਨਾਲ ਜਿਓਲੋਕੇਸ਼ਨ ਡਾਟੇ ਨੂੰ ਸ਼ੇਅਰ ਕਰ ਦਿੰਦੀਆਂ ਹਨ, ਪਰ ਕੁਝ ਵੈੱਬਸਾਈਟਸ ਬੱਚਿਆਂ ਦੇ ਬਾਰੇ 'ਚ ਪੂਰੀ ਤਰ੍ਹਾਂ ਜਾਣਕਾਰੀ ਨੂੰ ਸੁਰੱਖਿਅਤ ਨਹੀਂ ਰੱਖਦੀਆਂ ਹਨ।

 

ਖੋਜਕਾਰਾਂ ਨੇ ਵੈੱਬਸਾਈਟ ਡਾਟੇ ਦੀ ਪ੍ਰੋਟੈਕਸ਼ਨ ਪਾਲਿਸੀ ਨੂੰ ਸਮਝਾਉਣ ਲਈ ਆਪਣੇ ਪ੍ਰੋਗਰਾਮ 'ਚ ਆਰਟੀਫਿਸ਼ੀਅਲ ਇੰਟੇਲੀਜੇਂਸ ਦੀ ਵਰਤੋਂ ਕਰਦਾ ਹੈ। ਜਿਵੇ ਹੀ ਪਾਲਿਸੀ ਦੀ ਟੈਕਸਟ ਪ੍ਰੋਗਰਾਮ 'ਚ ਜਾਂਦਾ ਹੈ, ਕੁਝ ਹੀ ਸੈਕਿੰਡ 'ਚ ਸਾਫਟਵੇਅਰ ਦੀ ਮਦਦ ਨਾਲ ਇਹ ਆਸਾਨ ਵਿਜ਼ੁਅਲ ਦੀ ਮਦਦ ਨਾਲ ਰਿਜਲਟ ਦੇ ਦਿੰਦਾ ਹੈ। ਇਸ ਤੋਂ ਯੂਜ਼ਰ ਨੂੰ ਤਰੁੰਤ ਪਤਾ ਲੱਗ ਜਾਂਦਾ ਹੈ ਕਿ ਵੈੱਬਸਾਈਟ ਨੂੰ ਕਿਹੜੇ-ਕਿਹੜੇ ਡਾਟੇ ਨੂੰ ਕੁਲੈਕਟ ਕਰਨ ਦਾ ਅਧਿਕਾਰ ਹੈ ਅਤੇ ਇਸ ਦਾ ਉਦੇਸ਼ ਕੀ ਹੈ। ਇਸ ਤੋਂ ਬਾਅਦ ਯੂਜ਼ਰ ਨੂੰ ਇਹ ਪਤਾ ਲੱਗਦਾ ਹੈ ਕਿ ਉਸ ਵੈੱਬਸਾਈਟ , ਐਪ ਨੂੰ ਇਸਤੇਮਾਲ ਜਾਂ ਡਾਊਨਲੋਡ ਕਰਨਾ ਹੈ ਜਾਂ ਨਹੀਂ । ਇਸਦੇ ਨਾਲ ਹੀ ਇਹ ਪ੍ਰੋਗਰਾਮ ਯੂਜ਼ਰ ਨੂੰ ਇਹ ਵੀ ਦੱਸਦਾ ਹੈ ਕਿ ਉਨ੍ਹਾਂ ਦੁਆਰਾ ਕਿਸੇ ਡਾਟੇ ਨੂੰ ਸ਼ੇਅਰ ਕਰਨ ਤੋਂ ਇਨਕਾਰ ਕਰਨ ਦੇ ਅਤੇ ਕੀ ਆਪਸ਼ਨ ਮੌਜੂਦ ਹਨ।


Related News