PNB ਘੋਟਾਲੇ ਦਾ ਅਸਰ : ਸੈਂਸੈਕਸ 236 ਅੰਕ ਡਿੱਗਾ, ਨਿਫਟੀ 10,400 ਤੋਂ ਹੇਠਾਂ ਬੰਦ

02/19/2018 5:10:43 PM

ਮੁੰਬਈ— ਪੀ. ਐੱਨ. ਬੀ. 'ਚ ਹੋਏ ਬੈਂਕਿੰਗ ਇਤਿਹਾਸ ਦੇ ਸਭ ਤੋਂ ਵੱਡੇ ਘੋਟਾਲੇ ਦਾ ਅਸਰ ਭਾਰਤੀ ਸਟਾਕ ਮਾਰਕੀਟ 'ਤੇ ਸੋਮਵਾਰ ਦੇ ਕਾਰੋਬਾਰੀ ਸਤਰ 'ਚ ਛਾਇਆ ਰਿਹਾ। ਬੈਂਕਿੰਗ ਸਟਾਕਸ 'ਤੇ ਦਬਾਅ ਕਾਰਨ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਨਾਲ ਬੰਦ ਹੋਏ। ਸੈਂਸੈਕਸ 236.10 ਅੰਕ ਡਿੱਗ ਕੇ 33,774.66 'ਤੇ ਬੰਦ ਹੋਇਆ, ਜਦੋਂ ਕਿ ਨਿਫਟੀ 10,400 ਦੇ ਪੱਧਰ ਤੋਂ ਹੇਠਾਂ 10,387.30 'ਤੇ ਬੰਦ ਹੋਇਆ ਹੈ। ਕਾਰੋਬਾਰ ਦੀ ਸ਼ੁਰੂਆਤ 'ਚ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 43.19 ਅੰਕ ਦੀ ਮਜ਼ਬੂਤੀ ਨਾਲ 34,053.95 'ਤੇ ਖੁੱਲ੍ਹਿਆ ਸੀ। 
ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ ਦਾ 50 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਨਿਫਟੀ 36.60 ਅੰਕ ਦੀ ਹਲਕੀ ਤੇਜ਼ੀ ਨਾਲ 10,488.90 ਦੇ ਪੱਧਰ 'ਤੇ ਖੁੱਲ੍ਹਿਆ ਪਰ ਪੀ. ਐੱਨ. ਬੀ. 'ਚ ਘੋਟਾਲੇ ਕਾਰਨ ਨਿਵੇਸ਼ਕਾਂ ਦੀ ਕਾਰੋਬਾਰੀ ਧਾਰਨਾ ਪ੍ਰਭਾਵਿਤ ਰਹੀ। ਪੀ. ਐੱਨ. ਬੀ. ਦਾ ਸਟਾਕ ਸ਼ੁੱਕਰਵਾਰ ਦੇ ਬੰਦ ਪੱਧਰ 125.65 ਦੇ ਮੁਕਾਬਲੇ 122.70 'ਤੇ ਖੁੱਲ੍ਹਿਆ ਸੀ, ਜੋ ਅਖੀਰ 7.36 ਫੀਸਦੀ ਦਾ ਗੋਤਾ ਲਾਉਂਦੇ ਹੋਏ 116.40 'ਤੇ ਬੰਦ ਹੋਇਆ। 

ਬੈਂਕਿੰਗ ਸਟਾਕ 'ਚ ਵਿਕਵਾਲੀ ਰਹੀ ਹਾਵੀ
ਸੋਮਵਾਰ ਦੇ ਕਾਰੋਬਾਰੀ ਸਤਰ 'ਚ ਘਰੇਲੂ ਸ਼ੇਅਰ ਬਾਜ਼ਾਰ 'ਚ ਬੈਂਕਿੰਗ ਸਟਾਕ 'ਚ ਵਿਕਵਾਲੀ ਹਾਵੀ ਰਹੀ। ਟਾਪ ਗਿਰਾਵਟ ਵਾਲੇ ਬੈਂਕਿੰਗ ਸਟਾਕ 'ਚ ਪੀ. ਐੱਨ. ਬੀ. ਦੇ ਇਲਾਵਾ, ਯੂਨੀਅਨ ਬੈਂਕ ਆਫ ਇੰਡੀਆ 7.19 ਫੀਸਦੀ, ਸਿੰਡੀਕੇਟ ਬੈਂਕ 6.45 ਫੀਸਦੀ, ਇੰਡੀਅਨ ਬੈਂਕ 6.18 ਫੀਸਦੀ ਅਤੇ ਇਲਾਹਾਬਾਦ ਬੈਂਕ ਦਾ ਸਟਾਕ 6.30 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਏ। ਆਈ. ਸੀ. ਆਈ. ਸੀ. ਆਈ. ਬੈਂਕ., ਸਟੇਟ ਬੈਂਕ ਆਫ ਇੰਡੀਆ, ਆਈ. ਡੀ. ਐੱਫ. ਸੀ. ਬੈਂਕ., ਇੰਡਸਇੰਡ ਬੈਂਕ, ਕੈਨਰਾ ਬੈਂਕ, ਫੈਡਰਲ ਬੈਂਕ ਅਤੇ ਬੈਂਕ ਆਫ ਬੜੌਦਾ ਦੇ ਸਟਾਕ ਵੀ ਗਿਰਾਵਟ ਨਾਲ ਬੰਦ ਹੋਏ।

ਬੀ. ਐੱਸ. ਈ. 'ਤੇ ਇਹ ਰਹੇ ਟਾਪ-5 ਗੇਨਰ
1. ਰੇਨ ਇੰਡਸਟਰੀਜ਼ ਲਿਮਟਿਡ
2. ਇੰਡੋ ਕਾਊਂਟ ਇੰਡਸਟਰੀਜ਼ ਲਿਮਟਿਡ
3. ਫੋਰਟਿਸ ਹੈਲਥ ਕੇਅਰ ਲਿਮਟਿਡ
4. ਰੈਲੀਗੇਅਰ ਇੰਟਰਪ੍ਰਾਈਜਜ਼ ਲਿਮਟਿਡ
5. ਯੂਨਾਈਟਿਡ ਬਰੀਵਰੀਜ਼ ਲਿਮਟਿਡ

ਐੱਨ. ਐੱਸ. ਈ. ਦੇ ਟਾਪ-5 ਗੇਨਰ
1. ਭਾਰਤੀ ਇੰਫਰਾਟੈੱਲ ਲਿਮਟਿਡ
2. ਯੈੱਸ ਬੈਂਕ
3. ਰਿਲਾਇੰਸ ਇੰਡਸਟਰੀਜ਼ ਲਿਮਟਿਡ
4. ਕੋਲ ਇੰਡੀਆ ਲਿਮਟਿਡ
5. ਐਕਸਿਸ ਬੈਂਕ
ਹਾਲਾਂਕਿ ਐੱਨ. ਐੱਸ. ਈ. 'ਤੇ ਟਾਪ ਗੇਨਰ ਰਹੇ ਸਟਾਕ 'ਚ ਕੋਈ ਖਾਸ ਵਾਧਾ ਨਹੀਂ ਹੋਇਆ। ਸਭ ਤੋਂ ਟਾਪ 'ਤੇ ਰਿਹਾ ਭਾਰਤੀ ਇੰਫਰਾਟੈੱਲ ਲਿਮਟਿਡ ਦਾ ਸਟਾਕ 1.31 ਫੀਸਦੀ ਅਤੇ ਐਕਸਿਸ ਬੈਂਕ ਦਾ ਸਟਾਕ 0.73 ਫੀਸਦੀ ਦੀ ਮਜ਼ਬੂਤੀ ਨਾਲ ਬੰਦ ਹੋਏ। 


Related News