ਬੇਰੋਜ਼ਗਾਰ ਲਾਈਨਮੈਨਾਂ ਵਲੋਂ ਪਾਵਰਕਾਮ ਮੈਨੇਜਮੈਂਟ ਦੀ ਢਿੱਲੀ ਕਾਰਜਗੁਜ਼ਾਰੀ ''ਤੇ ਰੋਸ ਮੁਜ਼ਾਹਰਾ

11/04/2019 5:25:54 PM

ਪਟਿਆਲਾ (ਜੋਸਨ)—ਬੇਰੋਜ਼ਗਾਰ ਲਾਈਨਮੈਨ ਯੂਨੀਅਨ (ਮਾਨ) ਪੰਜਾਬ ਦੇ ਸੂਬਾ ਪ੍ਰਧਾਨ ਬਲਕੌਰ ਸਿੰਘ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਬੇਰੋਜ਼ਗਾਰ ਲਾਈਨਮੈਨ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਮਾਯੂਸੀ 'ਚ ਹਨ ਕਿਉਂਕਿ ਪਾਵਰਕਾਮ ਨੇ ਅਸਾਮੀਆਂ ਕੱਢ ਕੇ ਉਨ੍ਹਾਂ ਦਾ ਪ੍ਰੋਸੈਸ ਪੂਰਾ ਹੋਣ ਤੋਂ ਬਾਵਜੂਦ ਵੀ ਭਰਤੀ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਸਰਕਾਰ ਬਣਦਿਆਂ 2800 ਸਹਾਇਕ ਲਾਈਨਮੈਨਾਂ ਦੀ ਭਰਤੀ ਕੀਤੀ ਤੇ ਸੰਘਰਸ਼ ਕਰਨ ਦੇ ਬਾਵਜੂਦ ਦੋ ਵਾਰ ਮਰਨ ਵਰਤ ਰੱਖਣ ਸਮੇਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ 3500 ਸਹਾਇਕ ਲਾਈਨਮੈਨਾਂ ਦੀ ਉਮਰ ਹੱਦ 42 ਸਾਲ ਦਾ ਸੀ, ਆਰ. ਏ. 295/19 ਜਾਰੀ ਕੀਤਾ ਗਿਆ ਹੈ। ਉਸ ਭਰਤੀ ਦੀ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਪਰ ਅੱਗੇ ਕਾਰਵਾਈ ਨਹੀਂ ਹੋ ਰਹੀ।

ਸੂਬਾ ਪ੍ਰਧਾਨ ਮਾਨ ਨੇ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਤੇ ਪੰਜਾਬ ਸਟੇਟ ਪਾਵਰਕਾਰ ਪੋਰੇਸ਼ਨ ਤੋਂ ਮੰਗ ਕੀਤੀ ਕਿ ਸੀ. ਆਰ. ਏ. 281/13 ਦੇ ਲਾਈਨਮੈਨਾਂ ਨੂੰ ਪੂਰੇ ਸਕੇਲਾਂ ਤੇ ਰੈਗੂਲਰ ਕੀਤਾ ਜਾਵੇ, ਪ੍ਰੋਵੀਜਨਲ ਪੀਰੀਅਡ ਖਤਮ ਕੀਤਾ ਜਾਵੇ ਅਤੇ ਸੀ. ਆਰ. ਏ. 289/16 ਦੇ 53 ਸਹਾਇਕ ਲਾਈਨਮੈਨ 42 ਤੋਂ 44 ਸਾਲ ਵਾਲੇ ਸਾਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣ। ਇਸ ਸਮੇਂ ਗੁਰਮੀਤ ਸਿੰਘ ਕੋਟਲਾ ਜ਼ਿਲਾ ਪ੍ਰਧਾਨ ਮੋਗਾ, ਇਕਬਾਲ ਸ਼ਰਮਾ, ਹਰਜੀਤ ਸਿੰਘ ਮਾਣੂਕੇ, ਹਰਪਿੰਦਰ ਸਿੰਘ ਪੱਤੇ, ਹੀਰਾ ਸਿੰਘ ਵਾਲਾ, ਬੋਹੜ ਸਿੰਘ ਰੋਡੇ, ਹਰਪ੍ਰੀਤ ਕਾਹਨ ਸਿੰਘ ਵਾਲਾ, ਗੁਰਵਿੰਦਰ ਸਿੰਘ ਨੱਥੂਵਾਲ ਜਦੀਦ, ਗੁਰਪ੍ਰੀਤ ਸਿੰਘ ਬਾਘਾਪੁਰਾਣਾ, ਗੁਰਲਾਭ ਸਿੰਘ ਬਰਾੜ, ਸੁਰਿੰਦਰ ਸਿੰਘ ਪਟਿਆਲਾ ਸ਼ਾਮਲ ਸਨ।

Shyna

This news is Content Editor Shyna