ਚੱਲਦੀ ਸਕਾਰਪੀਓ ਨੂੰ ਲੱਗੀ ਅੱਗ,ਗੱਡੀ ਦਾ ਇੰਜਨ ਤੇ ਟਾਇਰ ਸੜ ਕੇ ਸੁਆਹ

04/27/2019 11:50:44 AM

ਬਨੂੜ (ਗੁਰਪਾਲ)—ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਜਾਂਦੀ ਇਕ ਸਕਾਰਪੀਓ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਹਾਦਸੇ 'ਚ ਗੱਡੀ ਸਵਾਰ ਦੋਵੇਂ ਵਿਅਕਤੀਆਂ ਦੇ ਵਾਲ-ਵਾਲ ਬਚ ਜਾਣ ਦਾ ਸਮਾਚਾਰ ਹੈ।

ਜਾਣਕਾਰੀ ਅਨੁਸਾਰ ਸਵੇਰੇ 11 ਵਜੇ ਇਕ ਸਕਾਰਪੀਓ ਗੱਡੀ ਸੀ ਐੱਚ 011-7757 ਸਵਾਰ ਹੋ ਕੇ 2 ਨੌਜਵਾਨ ਬਨੂੜ ਤੋਂ ਲਾਂਡਰਾਂ ਵੱਲ ਨੂੰ ਜਾ ਰਹੇ ਸਨ। ਜਦੋਂ ਉਹ ਗੱਡੀ ਸਵਾਰ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪਿੰਡ ਤੰਗੋਰੀ ਨੇੜੇ ਸਥਿਤ ਸ਼ਹੀਦ ਊਧਮ ਸਿੰਘ ਕਾਲਜ ਦੇ ਸਾਹਮਣੇ ਪਹੁੰਚੇ ਤਾਂ ਅਚਾਨਕ ਗੱਡੀ ਦੇ ਬੋਨਟ 'ਚੋਂ ਧੂੰਆਂ ਆਉਣ ਲੱਗ ਪਿਆ ਜਦੋਂ ਚਾਲਕ ਨੇ ਗੱਡੀ ਰੋਕੀ ਤਾਂ ਇੰਜਣ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਲੱਗ ਪਈਆਂ। ਇਸ ਅੱਗ ਕਾਰਨ ਗੱਡੀ ਦਾ ਇੰਜਣ ਤੇ ਟਾਇਰ ਸੜ ਕੇ ਸੁਆਹ ਹੋ ਗਏ। ਸਮਾਂ ਰਹਿੰਦੇ ਗੱਡੀ ਰੋਕ ਲੈਣ ਕਾਰਨ ਦੋਵੇਂ ਸਵਾਰਾਂ ਦਾ ਬਚਾਅ ਹੋ ਗਿਆ।


Shyna

Content Editor

Related News