ਲਾਪਰਵਾਹ ਤੇਜ਼ ਰਫਤਾਰ ਕਾਰ ਸਵਾਰ ਨੇ ਐਕਟਿਵਾ ਚਾਲਕ ਨੂੰ ਲਿਆ ਲਪੇਟ ’ਚ

06/26/2019 12:50:10 PM

ਭਾਦਸੋਂ (ਅਵਤਾਰ/ਹਰਦੀਪ)—ਅੱਜ ਸਵੇਰੇ ਇਕ ਤੇਜ਼ ਰਫਤਾਰ ਕਾਰ ਸਵਾਰ ਨੇ ਲਾਪਰਵਾਹੀ ਨਾਲ ਐਕਟਿਵਾ ਚਾਲਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮਿਲੀ ਜਾਣਕਾਰੀ ਅਨੁਸਾਰ ਨਾਭਾ ਤੋਂ ਆ ਰਹੀ ਤੇਜ਼ ਰਫਤਾਰ ਕਾਰ ਈਟਿਊਸ ਪੀ ਬੀ 34 ਬੀ 5050 ਨੇ ਆਪਣੀ ਸਾਈਡ 'ਤੇ ਜਾ ਰਹੇ ਐਕਟਿਵਾ ਚਾਲਕ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ 'ਚ ਗੰਭੀਰ ਰੂਪ ਵਿਚ ਜ਼ਖਮੀ ਸਕੂਟਰ ਚਾਲਕ ਨੂੰ ਲੋਕਾਂ ਨੇ ਭਾਦਸੋਂ ਦੇ ਸਿਵਲ ਹਸਪਤਾਲ ਪਹੁੰਚਾਇਆ। ਹਾਲਤ ਗੰਭੀਰ ਹੋਣ ਕਾਰਨ ਰਾਜਿੰਦਰਾ ਹਸਪਤਾਲ ਪਟਿਆਲਾ ਲਈ ਰੈਫਰ ਕਰ ਦਿੱਤਾ। ਜਾਣਕਾਰੀ ਅਨੁਸਾਰ ਵਾਪਰੇ ਹਾਦਸੇ ਦੀ ਤਫਤੀਸ਼ ਮਾਲਵਿੰਦਰ ਸਿੰਘ ਸਬ-ਇੰਸਪੈਕਟਰ ਕਰ ਰਹੇ ਹਨ ਜਿਨ੍ਹਾਂ ਮੌਕੇ ਦਾ ਜਾਇਜ਼ਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਭਾਦਸੋਂ-ਨਾਭਾ ਸੜਕ 'ਤੇ ਹਾਦਸਿਆਂ ਵਿਚ ਲਗਾਤਾਰ ਹੋ ਰਿਹਾ ਵਾਧਾ ਲੋਕਾਂ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਜੂਨ ਮਹੀਨੇ ਵਿਚ ਇਹ ਤੀਜਾ ਵੱਡਾ ਹਾਦਸਾ ਵਾਪਰਿਆ ਹੈ।

Shyna

This news is Content Editor Shyna