ਗੈਸ ਟੈਂਕਰਾਂ ''ਚੋਂ ਗੈਸ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਨੂੰ ਪੁਲਸ ਨੇ ਕੀਤਾ ਕਾਬੂ

10/02/2020 4:46:24 PM

ਫਤਿਹਗੜ੍ਹ ਸਾਹਿਬ(ਜਗਦੇਵ)-ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਪੁਲਸ ਵੱਲੋਂ ਗੈਸ ਟੈਂਕਰਾਂ 'ਚੋਂ ਗੈਸ ਚੋਰੀ ਕਰਕੇ ਵੇਚਣ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ ।

ਫਤਿਹਗੜ੍ਹ ਸਾਹਿਬ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਫਤਿਹਗੜ੍ਹ ਸਾਹਿਬ ਅਮਨੀਤ ਕੌਂਡਲ ਨੇ ਦੱਸਿਆ ਕਿ ਕਥਿਤ ਦੋਸੀ ਕਾਫੀ ਲੰਬੇ ਸਮੇਂ ਤੋਂ ਨਾਭਾ ਗੈਸ ਏਜੰਸੀ 'ਚ ਗੈਸ ਟੈਕਰਾਂ 'ਚ ਗੈਸ ਭਰਕੇ ਚੰਡੀਗੜ੍ਹ ਵੱਖ-ਵੱਖ ਪੰਪਾਂ 'ਤੇ ਲੈ ਕੇ ਜਾਂਦੇ ਸਨ ਅਤੇ ਰਸਤੇ 'ਚ ਹੀ ਗੈਸ ਟੈਕਰਾਂ 'ਚੋਂ ਗੈਸ ਚੋਰੀ ਕਰਕੇ ਸਲੰਡਰਾਂ 'ਚ ਭਰ ਕੇ ਵੱਖ-ਵੱਖ ਢਾਬਿਆਂ, ਫੈਕਟਰੀਆਂ, ਹੋਟਲਾਂ ਨੂੰ 700/-ਰੁਪਏ ਦੇ ਹਿਸਾਬ ਨਾਲ ਵੇਚਦੇ ਸਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਗੈਸ ਵੇਚ ਕੇ ਇਕੱਠੀ ਕੀਤੀ ਲਗਭਗ ਡੇਢ ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਗਈ ਹੈ ।


Aarti dhillon

Content Editor

Related News