ਪੁਲਸ ਨੂੰ ਮਿਲੀ ਸਫਲਤਾ, 10 ਕਿੱਲੋ ਭੁੱਕੀ ਸਮੇਤ ਇਕ ਔਰਤ ਕਾਬੂ

09/23/2022 6:00:17 PM

ਨਾਭਾ (ਖੁਰਾਣਾ) : ਪੰਜਾਬ ਪੁਲਸ ਨੂੰ ਨਸ਼ਿਆਂ ਖਿਲਾਫਡ ਵਿੱਢੀ ਮੁਹਿੰਮ ’ਚ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਸ ਪਾਰਟੀ ਗਸ਼ਤ ਦੌਰਾਨ ਗੋਲ ਚੌਕ ਰੋਹਟੀ ਪੁਲ ਪਾਸ ਮੌਜੂਦ ਸੀ ਤਾਂ ਇਤਲਾਹ ਮਿਲੀ ਕਿ ਪਿੰਡ ਰੋਹਟੀ ਛੰਨਾ ਦੀਆਂ ਮੜ੍ਹੀਆਂ ਕੋਲ ਇਕ ਔਰਤ ਭੁੱਕੀ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੀ ਸੀ ਤਾਂ ਪੁਲਸ ਪਾਰਟੀ ਨੇ ਰੇਡ ਕੀਤੀ ਤਾਂ ਔਰਤ ਕੋਲੋਂ 10 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਇਆ ਤਾਂ ਥਾਣਾ ਸਦਰ ਪੁਲਸ ਨੇ ਮੁਲਜ਼ਮ ਸੋਮਾ ਰਾਣੀ ਪਤਨੀ ਰਜਿੰਦਰ ਸਿੰਘ ਵਾਸੀ ਰੋਹਟੀ ਛੰਨਾ ਦੇ ਖਿਲਾਫ ਐਫ. ਆਈ. ਆਰ. ਨੰਬਰ 223 ਧਾਰਾ 21/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ।

ਪੁਲਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕੀਤੀ ਗਈ ਔਰਤ ਪਾਸੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਪੁੱਛਗਿੱਛਦੌਰਾਨ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ ਕਿ ਉਕਤ ਔਰਤ ਇਹ ਭੁੱਕੀ ਕਿੱਥੋਂ ਲੈ ਕੇ ਆਈ ਸੀ, ਅਤੇ ਇਸ ਨੇ ਕਿਸ ਨੂੰ ਵੇਚਣੀ ਸੀ। 

Gurminder Singh

This news is Content Editor Gurminder Singh