ਮੁਲਤਾਨੀ ਮੱਲ ਮੋਦੀ ਕਾਲਜ ’ਚ ਵਿਕੀਪੀਡੀਆ ’ਤੇ ਵਰਕਸ਼ਾਪ

11/10/2018 4:32:57 PM

ਪਟਿਆਲਾ (ਜੋਸਨ)- ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਵਿਕੀਪੀਡੀਆ ਅਤੇ ਵਿਕੀਮੀਡੀਆ ਫਾਊਂਡੇਸ਼ਨ ਦੇ ਐਜੂਕੇਸ਼ਨ ਯੂਜ਼ਰ ਗਰੁੱਪ ਨਾਲ ਸਾਂਝੇਦਾਰੀ ਦੇ ਉਪਰਾਲੇ ਤਹਿਤ ਵਿਦਿਆਰਥੀਆਂ ਤੇ ਫੈਕਲਟੀ ਲਈ ਵਿਕੀਪੀਡੀਆ ਵਰਕਸ਼ਾਪ ਲਾਈ ਗਈ। ਵਰਕਸ਼ਾਪ ਦੀ ਪ੍ਰਬੰਧਕ ਰੂਪਿਕਾ ਸ਼ਰਮਾ ਨੇ ਦੱਸਿਆ ਕਿ ਇਹ ਇਕ ਰਚਨਾਤਮਕ ਸਾਂਝੇਦਾਰੀ ਦੀ ਸ਼ੁਰੂਆਤ ਹੈ, ਜੋ ਕਿ ਵਿਦਿਅਕ ਸੰਸਥਾਨਾਂ ਦੇ ਵਿਕਾਸ ਵਿਚ ਗਿਆਨ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾਅ ਸਕਦੀ ਹੈ। ਉਨ੍ਹਾਂ ਪ੍ਰਿੰਸੀਪਲ, ਡਾ. ਖੁਸ਼ਵਿੰਦਰ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਿਦਿਆਰਥੀ ਅਤੇ ਫੈਕਲਟੀ ਦੇ ਨਾਲ ਵਿਕੀਪੀਡੀਆ ਦੀ ਵਰਤੋਂ ਕਰ ਕੇ ਮੌਜੂਦਾ ਯਤਨਾਂ ਦੇ ਵਿਸਥਾਰ ਅਤੇ ਵਿਕੀਮੀਡੀਆ ਤੋਂ ਬਾਹਰ ਕੰਮ ਕਰਨ ਦੇ ਇਕ ਸਾਧਨ ਵਜੋਂ ਵਿਦਿਆਰਥੀਆਂ ਅਤੇ ਫੈਕਲਟੀ ਨਾਲ ਜੁਡ਼ਨ ਲਈ ਮੌਕਾ ਦਿੱਤਾ। ਡਾ. ਖੁਸ਼ਵਿੰਦਰ ਕੁਮਾਰ ਨੇ ਵਿਕੀਪੀਡੀਆ ਵਰਕਸ਼ਾਪ ਲਾਉਣ ਦੇ ਉਪਰਾਲੇ ਦਾ ਸੁਆਗਤ ਕਰਦਿਆਂ ਕਿਹਾ ਕਿ ਵੱਖ-ਵੱਖ ਭਾਸ਼ਾਵਾਂ ਵਿਚ ਆਪਸੀ ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਦੇ ਰਾਹੀਂ ਹੋਰਨਾਂ ਸੱਭਿਆਚਾਰਾਂ, ਭਾਸ਼ਾਵਾਂ ਦੇ ਵਿਕਾਸ ਲਈ ਰਾਹ ਖੁਲ੍ਹਦਾ ਹੈ। ®ਵਰਕਸ਼ਾਪ ਦੌਰਾਨ ਟੀਮ ਮੈਂਬਰਾਂ ਲਵਪ੍ਰੀਤ ਸਿੰਘ, ਹਰਪ੍ਰੀਤ ਕੌਰ, ਸਤਪਾਲ ਦੰਦੀਵਾਲ, ਗੌਰਵ ਝੰਮਟ, ਸਿਮਰਨਜੀਤ ਕੌਰ, ਜਗਵੀਰ ਕੌਰ, ਨਿਤੇਸ਼ ਅਤੇ ਗੁਰਲਾਲ ਮਾਨ ਨੇ ਇੰਸਟਰੱਕਟਰ ਦੇ ਤੌਰ ’ਤੇ ਸ਼ਮੂਲੀਅਤ ਕੀਤੀ। ਪ੍ਰੋਗਰਾਮ ਪ੍ਰਬੰਧਕ ਰੂਪਿਕਾ ਨੇ ਦੱਸਿਆ ਕਿ ਇੰਟਰਨੈੈੱਟ ’ਤੇ ਪੰਜਵੀਂ ਸਭ ਤੋਂ ਵੱਡੀ ਵੈੈੱਬਸਾਈਟ ’ਚੋਂ ਵਿਕੀਪੀਡੀਆ ਇਕ ਮੁਫ਼ਤ ਗਿਆਨਕੋਸ਼ ਹੈ, ਜਿੱਥੇ ਕੋਈ ਵੀ ਸਹੀ ਹਵਾਲੇ ਅਤੇ ਸੂਚਕਤਾ ਮਾਪਦੰਡ ਨੂੰ ਧਿਆਨ ’ਚ ਰਖਦੇ ਹੋਏ ਯੋਗਦਾਨ ਪਾ ਸਕਦਾ ਹੈ।