SDO ਦੀ ਸਰਕਾਰੀ ਕੋਠੀ 'ਚ ਦਾਖ਼ਲ ਹੋਇਆ ਬਰਸਾਤੀ ਪਾਣੀ, ਲੱਖਾਂ ਦਾ ਨੁਕਸਾਨ

08/21/2019 10:01:05 AM

ਪਟਿਆਲਾ (ਜੋਸਨ)—ਨਗਰ ਨਿਗਮ ਦੀ ਲਪ੍ਰਵਾਹੀ ਕਾਰਣ ਜਲ ਸਪਲਾਈ ਵਿਭਾਗ ਦੇ ਐੱਸ. ਡੀ. ਓ. ਦਾ 5 ਲੱਖ ਰੁਪਏ ਦਾ ਘਰੇਲੂ ਸਾਮਾਨ ਨੁਕਸਾਨਿਆ ਗਿਆ। ਪਿਛਲੇ ਦਿਨੀਂ ਹੋਈ ਬਰਸਾਤ ਕਾਰਣ ਪਾਣੀ ਉਕਤ ਅਧਿਕਾਰੀ ਦੀ ਸਥਾਨਕ ਮਾਡਲ ਟਾਊਨ ਸਤਿਤ ਸਰਕਾਰੀ ਰਿਹਾਇਸ਼ ਵਿਚ ਖੜ੍ਹ ਗਿਆ। ਕਮਰਿਆਂ 'ਚ 2 ਫੁੱਟ ਪਾਣੀ ਖੜ੍ਹਾ ਰਿਹਾ। ਐੱਸ. ਡੀ. ਓ. ਦਿਨੇਸ਼ ਮਰਵਾਹਾ ਨੇ ਦੱਸਿਆ ਕਿ ਉਸ ਨੇ ਆਪਣੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ। ਕੱਪੜਿਆਂ ਸਮੇਤ ਹੋਰ ਲੋੜੀਂਦਾ ਸਾਮਾਨ ਵੀ ਘਰ ਲਿਆ ਕੇ ਰੱਖਿਆ ਹੋਇਆ ਸੀ। ਉਹ ਵੀ ਨੁਕਸਾਨਿਆ ਗਿਆ।

ਮਰਵਾਹਾ ਮੁਤਾਬਕ ਉਨ੍ਹਾਂ ਦੀ ਕੋਠੀ ਸਮੇਤ ਨਾਲ ਲਗਦੀਆਂ ਹੋਰ ਸਰਕਾਰੀ ਕੋਠੀਆਂ ਵਿਚ ਵੀ ਪਾਣੀ ਖੜ੍ਹਾ ਰਿਹਾ। ਨਗਰ ਨਿਗਮ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਨਾ ਕੀਤੇ ਜਾਣ ਕਾਰਣ ਉਨ੍ਹਾਂ ਦਾ ਇਹ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜੇਕਰ ਨਗਰ ਨਿਗਮ ਵੱਲੋਂ ਸਮਾਂ ਰਹਿੰਦਿਆਂ ਪਾਣੀ ਨਿਕਾਸੀ ਦੇ ਪ੍ਰਬੰਧ ਕੀਤੇ ਹੁੰਦੇ ਤਾਂ ਸਾਡਾ ਲੱਖਾਂ ਦਾ ਨੁਕਸਾਨ ਨਾ ਹੁੰਦਾ। ਐੱਸ. ਡੀ. ਓ. ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪਾਣੀ ਖੁਦ ਇੰਜਣ ਲਾ ਕੇ ਕੱਢਿਆ। ਨਿਗਮ ਵੱਲੋਂ ਕੋਈ ਮਦਦ ਨਹੀਂ ਕੀਤੀ ਗਈ।

Shyna

This news is Content Editor Shyna