ਲੂ ਨੇ ਝੁਲਸਾਏ ਪਟਿਆਲਵੀ, ਤਾਪਮਾਨ 45ਡਿਗਰੀ

06/16/2019 3:00:55 PM

ਪਟਿਆਲਾ (ਬਲਜਿੰਦਰ, ਰਾਣਾ)—ਪਿਛਲੇ 2 ਹਫਤਿਆਂ ਤੋਂ ਲਗਾਤਾਰ ਪੈ ਰਹੀ ਗਰਮੀ ਇਸ ਸਮੇਂ ਸਿਖਰ ਤੇ ਪਹੁੰਚ ਗਈ ਹੈ। ਅੱਜ ਤਾਪਮਾਨ 45 ਡਿਗਰੀ ਤੱਕ ਪਹੁੰਚ ਗਿਆ। ਤੇਜ਼ ਗਰਮੀ ਨਾਲ ਚੰਗੀ ਲੂ ਨੇ ਪਟਿਆਲਵੀਆਂ ਨੂੰ ਝੁਲਸਾ ਕੇ ਰੱਖ ਦਿੱਤਾ। ਮੌਸਮ ਮਾਹਰਾਂ ਦੀ ਗੱਲ ਮੰਨੀ ਜਾਵੇ ਤਾਂ ਆਉਣ ਵਾਲੇ ਦਿਨਾਂ ਵਿਚ ਵੀ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ। ਗਰਮੀ ਕਾਰਨ ਖ਼ਾਸ ਤੌਰ 'ਤੇ ਬੱਚੇ ਅਤੇ ਬਜ਼ੁਰਗ ਬੇਹਾਲ ਹਨ। ਦਰੱਖਤਾਂ ਦੀ ਰੰਗਤ ਉਡ ਗਈ ਹੈ। ਚਾਰੇ ਪਾਸੇ ਸੋਕੇ ਵਰਗਾ ਮਾਹੋਲ ਬਣ ਗਿਆ ਹੈ। 45 ਡਿਗਰੀ ਤਾਪਮਾਨ ਨਾਲ ਅੱਜ ਸ਼ਾਮ ਹਵਾ ਵੀ 12 ਕਿਲੋਮੀਟਰ ਪ੍ਰਤੀ ਘੱਟੇ ਦੀ ਰਫਤਾਰ ਨਾਲ ਚੱਲੀ, ਜੋ ਆਮ ਨਾਲੋਂ ਕਿਤੇ ਜ਼ਿਆਦਾ ਸੀ।

ਸ਼ਹਿਰ 'ਚ ਦੁਪਹਿਰ ਨੂੰ ਕਰਵਿਊ ਵਰਗਾ ਮਾਹੌਲ
ਗਰਮੀ ਇਨ੍ਹਾਂ ਦਿਨਾਂ ਵਿਚ ਸਿਖਰ ਤੇ ਹੈ ਸਵੇਰੇ 10 ਵਜੇ ਹੀ ਅੱਤ ਦੀ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਹੈ। ਦੁਪਹਿਰ ਹੁੰਦੇ ਤਾਂ ਸੜਕਾਂ ਤੇ ਕਰਫਿਊ ਵਾਲਾ ਮਾਹੌਲ ਬਣ ਜਾਂਦਾ ਹੈ। ਲੋਕ ਦੁਪਹਿਰ ਨੂੰ ਆਪਣੇ ਘਰਾਂ ਵਿਚ ਰਹਿਣ ਨੂੰ ਤਰਜੀਹ ਦੇ ਰਹੇ ਹਨ। ਸੜਕਾਂ ਸੁੰਨੀਆਂ ਹੋ ਜਾਂਦੀਆਂ ਹਨ। ਫਿਰ ਸ਼ਾਮ ਨੂੰ 4 ਵਜੇ ਤੋਂ ਬਾਅਦ ਲੋਕ ਆਪਣੇ ਘਰਾਂ ਦੇ ਬਾਹਰ ਨਿਕਲ ਰਹੇ ਹਨ। ਇਨ੍ਹਾਂ ਦਿਨਾਂ ਵਿਚ ਦਰੱਖਤਾਂ ਅਤੇ ਪੰਛੀਆਂ ਨੂੰ ਵੀ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਝੋਨੇ ਦੀ ਲਵਾਈ 'ਤੇ ਲੱਗੀ ਬੇਕ! 
ਅੱਤ ਦੀ ਗਰਮੀ ਕਾਰਨ ਝੋਨੇ ਦੀ ਲਵਾਈ ਤੇ ਵੀ ਇਕ ਤਰ੍ਹਾਂ ਨਾਲ ਬੇਕ ਲੱਗ ਗਈ ਹੈ। ਹਾਲਾਂਕਿ ਲਵਾਈ ਸ਼ੁਰੂ ਹੋਏ ਨੂੰ ਅਜੇ 3 ਦਿਨ ਹੀ ਹੋਏ ਹਨ। ਹਾਲਾਤ ਇਹ ਹਨ ਕਿ ਜਿੜਾ ਝੋਨਾ ਲੱਗਿਆ, ਉਸ ਦੀ ਸੰਭਾਲ ਹੀ ਕਿਸਾਨਾਂ ਲਈ ਕਾਫੀ ਜ਼ਿਆਦਾ ਮੁਸ਼ਕਲ ਹੋਈ ਪਈ ਹੈ। ਗਰਮੀ ਕਾਰਨ ਪਾਣੀ ਦੀ ਖਪਤ ਕਾਫੀ ਜ਼ਿਆਦਾ ਹੋ ਰਹੀ ਹੈ ਅਤੇ ਜਿਹੜੇ ਪਹਿਲਾ ਦੋ ਦਿਨਾਂ ਵਿਚ ਝੋਨੇ ਦੀ ਲਵਾਈ ਤੇਜ਼ੀ ਨਾਲ ਸ਼ੁਰੂ ਹੋਈ, ਉਸ 'ਤੇ ਇਕ ਤਰ੍ਹਾਂ ਨਾਲ ਬ੍ਰੇਕ ਲੱਗ ਗਈ ਹੈ।

ਲੋਕਾਂ ਗਰਮੀ ਤੋਂ ਰਾਹਤ ਪਾਉਣ ਲਈ ਪਹਾੜਾਂ ਵੱਲ ਕੀਤਾ ਰੁਖ
ਲੋਕਾਂ ਨੇ ਅੱਤ ਦੀ ਗਰਮੀ ਤੋਂ ਰਾਹਤ ਪਾਉਣ ਲਈ ਪਹਾੜਾਂ ਵਲ ਰੁਖ ਕੀਤਾ ਹੋਇਆ। ਜਿਹੜੇ ਵਿਅਕਤੀਆਂ ਦੀ ਜੇਬ ਇਜਾਜ਼ਤ ਦੇ ਰਹੀ ਹੈ,ਉਹ ਇਨ੍ਹਾਂ ਦਿਨੀਂ ਵਿਦੇਸ਼ਾਂ 'ਚ ਪਹੁੰਚੇ ਹੋਏ ਹਨ। ਗਰਮੀ ਤੋਂ ਰਾਹਤ ਪਾਉਣ ਲਈ ਇਨ੍ਹੀਂ ਦਿਨੀਂ ਵਾਟਰ ਪਾਰਕਾਂ 'ਚ ਵੀ ਵੱਡੀ ਰੌਣਕ ਦੇਖਣ ਨੂੰ ਮਿਲ ਰਹੀ ਹੈ।


Shyna

Content Editor

Related News