12ਵੀਂ ਦੀ ਪ੍ਰੀਖਿਆ ’ਚ 17000 ਵਿਦਿਆਰਥੀ ਅੰਗੇਰਜ਼ੀ ’ਚੋਂ ਰਹੇ ਅਸਫਲ

05/27/2023 6:05:19 PM

ਪਟਿਆਲਾ : 12ਵੀਂ ਕਰਨ ਤੋਂ ਬਾਅਦ ਵਿਦੇਸ਼ ਜਾ ਕੇ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਣ ਵਾਲੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਨੂੰ ਵਧੇਰੇ ਧਿਆਨ ਦੇਣ ਦੀ ਲੋੜ ਹੈ। ਪੀ. ਐੱਸ. ਈ. ਬੀ. ਕਲਾਸ 12ਵੀਂ ਦੇ ਨਤੀਜਿਆਂ ਵਿਚ 2,96, 709 ਵਿਦਿਆਰਥੀਆਂ ਵਿਚੋਂ 17,084 ਵਿਦਿਆਰਥੀ ਅੰਗੇਰਜ਼ੀ ਦੇ ਪੇਪਰ ਵਿਚ ਅਸਫਲ ਰਹੇ ਹਨ। ਇਸ ਤਰ੍ਹਾਂ ਵਿਸ਼ੇ ਵਿਚ ਪਾਸ ਫੀਸਦੀ 94.24 ਰਹੀ ਹੈ। 2,96, 368 ਵਿਚੋਂ ਕੁੱਲ 1,755 ਵਿਦਿਆਰਥੀਆਂ ਨੇ 12ਵੀਂ ਕਲਾਸ ਵਿਚ ਪੰਜਾਬੀ ਭਾਸ਼ਾ ਵਿਚ ਪ੍ਰੀਖਿਆ ਦਿੱਤੀ। 2022 ਵਿਚ ਪੰਜਾਬੀ ਪ੍ਰੀਖਿਆ ਵਿਚ 4,510 ਵਿਦਿਆਰਥੀ ਫੇਲ੍ਹ ਹੋਏ ਹਨ। 

ਜਿੱਥੇ 367 ਵਿਦਿਆਰਥੀ ਗਣਿਤ ਵਿਚ ਅਸਫਲ ਰਹੇ ਹਨ, ਉਥੇ ਹੀ 1,185 ਵਿਦਿਆਰਥੀ ਰਾਜਨੀਤੀ ਵਿਗਿਆਨ ਵਿਚ ਅਸਫਲ ਰਹੇ ਹਨ। ਕੁੱਲ 3,433 ਵਿਦਿਆਰਥੀ ਵਾਤਾਵਰਣ ਸਿੱਖਿਆ ਵਿਚ ਅਸਫਲ ਰਹੇ ਹਨ ਅਤੇ 1,804 ਵਿਦਿਆਰਥੀ 12ਵੀਂ ਵਿਚ ਸਰੀਰਕ ਸਿੱਖਿਆ ਵਿਚ ਅਸਫਲ ਰਹੇ ਹਨ। ਮਾਹਿਰਾਂ ਨੇ ਕਿਹਾ ਕਿ ਭਾਸ਼ਾਵਾਂ (ਅੰਗਰੇਜ਼ੀ ਅਤੇ ਪੰਜਾਬੀ ਪ੍ਰੀਖਿਆਵਾਂ) ਵਿੱਚ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਅਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਬਹੁਤ ਕੁਝ ਕਰਨ ਦੀ ਲੋੜ ਹੈ। “ਪੜ੍ਹਨ ਦੀਆਂ ਚੰਗੀਆਂ ਆਦਤਾਂ ਲਾਈਬ੍ਰੇਰੀਆਂ ਰਾਹੀਂ ਵਿਕਸਿਤ ਕੀਤੀਆਂ ਜਾ ਸਕਦੀਆਂ ਹਨ। ਸਰਕਾਰੀ ਸਕੂਲਾਂ ਵਿਚ ਸਾਰੀਆਂ ਭਾਸ਼ਾਵਾਂ ਵਿਚ ਕਿਤਾਬਾਂ ਉਪਲਬਧ ਕਰਵਾਈਆਂ ਜਾਣ। ਅਧਿਆਪਕਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀ ਹਰ ਹਫ਼ਤੇ ਘੱਟੋ-ਘੱਟ ਇੱਕ ਕਿਤਾਬ ਪੜ੍ਹ ਰਹੇ ਹਨ।

Gurminder Singh

This news is Content Editor Gurminder Singh