ਦੋ ਸੜਕ ਹਾਦਸਿਆਂ ’ਚ ਦੋ ਵਿਅਕਤੀਆਂ ਦੀ ਮੌਤ

09/16/2022 4:40:34 PM

ਰਾਜਪੁਰਾ (ਮਸਤਾਨਾ) : ਅੰਬਾਲਾ ਵਾਸੀ ਰਾਕੇਸ਼ ਸੈਣੀ ਨੇ ਥਾਣਾ ਸ਼ੰਭੂ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਉਸ ਦਾ ਪਿਤਾ ਰਾਮ ਸੁਭਾਸ਼ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਪਿੰਡ ਤੇਪਲਾ ਨੇੜੇ ਕਿਸੇ ਅਣਪਛਾਤੇ ਵਹੀਕਲ ਡਰਾਈਵਰ ਨੇ ਉਸ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। 

ਇਸੇ ਤਰ੍ਹਾਂ ਰਾਜਪੁਰਾ ਵਾਸੀ ਵਿਨੋਦ ਕੁਮਾਰ ਨੇ ਥਾਣਾ ਸਿਟੀ ਦੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨੀਂ ਉਸ ਦਾ ਭਰਾ ਸੰਜੇ ਕੁਮਾਰ ਮੋਟਰਸਾਈਕਲ ਵਾਲੀ ਰੇਹੜੀ ’ਤੇ ਜਾ ਰਿਹਾ ਸੀ। ਕੰਵਲ ਰਿਜ਼ੋਰਟ ਨੇੜੇ ਕਿਸੇ ਤੇਜ਼ ਰਫ਼ਤਾਰ ਕੰਟੇਨਰ ਡਰਾਈਵਰ ਨੇ ਉਸ ਨੂੰ ਫੇਟ ਮਾਰ ਦਿੱਤੀ, ਜਿਸ ਕਾਰਨ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੋਵਾਂ ਮ੍ਰਿਤਕਾਂ ਦੇ ਵਾਰਸਾਂ ਦੀ ਸ਼ਿਕਾਇਤ ’ਤੇ ਵਾਹਨਾਂ ਡਰਾਈਵਰਾਂ ਖ਼ਿਲਾਫ ਮਾਮਲੇ ਦਰਜ ਕਰਕੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।

Gurminder Singh

This news is Content Editor Gurminder Singh