ਵਿਦੇਸ਼ ਭੇਜਣ ਦਾ ਝਾਂਸਾ ਦੇ ਠੱਗੇ 7 ਲੱਖ ਰੁਪਏ, ਪੁਲਸ ਨੇ ਕੀਤਾ ਮਾਮਲਾ ਦਰਜ

01/06/2023 6:26:20 PM

ਦੇਵੀਗੜ੍ਹ (ਨੌਗਾਵਾਂ) : ਵਿਦੇਸ਼ ਭੇਜਣ ਦੇ ਨਾਂ 'ਤੇ ਨਿੱਤ ਨਵੇਂ ਦਿਨ ਧੋਖੇਬਾਜ਼ ਲੋਕਾਂ ਕੋਲੋਂ ਬਹੁਤ ਸਾਰੇ ਨੋਜਵਾਨ ਠੱਗੇ ਜਾ ਰਹੇ ਹਨ। ਜੋ ਕਿ ਬਡ਼ੀ ਮੁਸ਼ਕਲ ਨਾਲ ਵਿਦੇਸ਼ ਜਾਣ ਲਈ ਪੈਸੇ ਇਕੱਠੇ ਕਰਦੇ ਹਨ ਪਰ ਕੁਝ ਧੋਖੇਬਾਜ਼ ਏਜੰਟ ਮਿੰਟਾਂ ਵਿੱਚ ਹੀ ਠੱਗ ਕੇ ਲੈ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਥਾਣਾ ਜੁਲਕਾਂ ਵਿਖੇ ਪਿੰਡ ਇਬਰਾਹੀਮਪੁਰ ਦਾ ਪਹੁੰਚਿਆ ਹੈ, ਜਿੱਥੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 7 ਲੱਖ ਰੁਪਏ ਠੱਗੇ ਗਏ ਹਨ। ਇਸ ਬਾਰੇ ਥਾਣਾ ਜੁਲਕਾਂ ਵਿਖੇ ਹਰਦੀਪ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ।

ਇਹ ਵੀ ਪੜ੍ਹੋ- ਬਠਿੰਡਾ ਪਹੁੰਚੇ ਕੈਬਨਿਟ ਮੰਤਰੀ ਮੀਤ ਹੇਅਰ , ਹਲਕਾ ਵਿਧਾਇਕ ਸਮੇਤ ਪਿੰਡ ਹਮੀਰਗੜ੍ਹ ਦਾ ਕੀਤਾ ਦੌਰਾ

ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਸ ਨੇ ਵਿਦੇਸ਼ ਜਾਣ ਲਈ ਨਵੀਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਨਵੀਂ ਅਬਾਦੀ ਸਮਰਾਲਾ ਰੋਡ, ਖੰਨਾ ਨੂੰ ਵਿਦੇਸ਼ ਜਾਣ ਲਈ 7 ਲੱਖ ਰੁਪਏ ਦਿੱਤੇ ਸਨ ਪਰ ਉਸ ਨੇ ਨਾ ਤਾਂ ਉਸ ਨੂੰ ਵਿਦੇਸ਼ ਭੇਜਿਆ ਤੇ ਨਾ ਹੀ ਪੈਸੇ ਤੇ ਪਾਸਪੋਰਟ ਹੀ ਵਾਪਸ ਦਿੱਤਾ ਹੈ। ਇਸ ਸਬੰਧੀ ਥਾਣਾ ਜੁਲਕਾਂ ਦੀ ਪੁਲਸ ਨੇ ਸੁਰਿੰਦਰ ਕੁਮਾਰ ਵਿਰੁੱਧ ਧਾਰਾ 406, 420 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ। 


Anuradha

Content Editor

Related News