ਪਟਿਆਲਾ: ਸੜਕ ਕਿਨਾਰੇ ਖੇਡ ਰਹੇ 6 ਸਾਲਾ ਮਾਸੂਮ ਨਾਲ ਵਾਪਰਿਆ ਭਾਣਾ, ਘਰ 'ਚ ਵਿਛੇ ਸੱਥਰ

07/14/2022 4:43:02 PM

ਪਟਿਆਲਾ (ਕੰਬੋਜ਼)  : ਪਟਿਆਲਾ ਦੇ ਲੱਕੜ ਮੰਡੀ ਚੁੰਗੀ ਦੇ ਨਜ਼ਦੀਕ ਸੜਕ ਹਾਦਸਾ ਦੌਰਾਨ 6 ਸਾਲ ਦੇ ਮਾਸੂਮ ਬੱਚੇ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ 3 ਛੋਟੇ ਬੱਚੇ ਸੜਕ ਦੇ ਕਿਨਾਰੇ ਖੇਡ ਰਹੇ ਸੀ। ਜਿਸ ਦੌਰਾਨ ਤੇਜ਼ ਰਫ਼ਤਾਰ ਥਾਰ ਨੇ 6 ਸਾਲ ਦੇ ਮਾਸੂਮ ਕਾਰਤਿਕ ਨਾਮ ਦੇ ਬੱਚੇ ਨੂੰ ਕੁਚਲ ਦਿੱਤਾ ਅਤੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ- ਰਿਸ਼ਤੇਦਾਰ ਬਣ ਕੇ ਪੁਆਏ ਆਪਣੇ ਖ਼ਾਤੇ ’ਚ ਪੈਸੇ, ਧੋਖਾਦੇਹੀ ਦਾ ਮੁਕੱਦਮਾ ਦਰਜ

ਬੱਚੇ ਦੀ ਲਾਸ਼ ਨੂੰ ਵੇਖ ਕੇ ਮਾਂ ਕੋਲੋਂ ਆਪਣਾ-ਆਪ ਸਾਂਭਿਆ ਨਹੀਂ ਗਿਆ ਅਤੇ ਉਹ ਫੁੱਟ-ਫੁੱਟ ਰੋਣ ਲੱਗ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਚਿਆਂ ਨੂੰ ਖੇਡਦਾ ਦੇਖ ਕੇ ਵੀ ਉਸ ਥਾਰ ਵਾਲੇ ਨੇ ਬਰੇਕ ਨਹੀਂ ਮਾਰੀ। ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਇਹ ਘਟਨਾ ਨੂੰ ਦੇਖ ਕੇ ਬਾਕੀ 2 ਬੱਚੇ ਘਬਰਾ ਗਏ ਅਤੇ ਮੌਕੇ ਤੋਂ ਭੱਜ ਗਏ। ਜਾਣਕਾਰੀ ਮੁਤਾਬਕ ਥਾਰ ਸਵਾਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਪਰ ਪੁਲਸ ਵੱਲੋਂ ਉਸ ਦੀ ਥਾਰ ਨੂੰ ਜ਼ਬਤ ਕਰ ਲਿਆ ਗਿਆ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News