42 ਰੁਪਏ ਦਿਹਾੜੀ 'ਤੇ ਪਾਈਪ ਫੈਕਟਰੀ 'ਚ ਮਜ਼ਦੂਰੀ ਕਰਦਾ ਸੀ ਇਹ ਕ੍ਰਿਕਟਰ, ਇੰਝ ਬਦਲੀ ਕਿਸਮਤ

06/24/2020 2:17:08 PM

ਨਵੀਂ ਦਿੱਲੀ : ਕਿਵੇਂ ਕੋਈ ਵਿਅਕਤੀ ਪਲਾਂ 'ਚ ਫਰਸ਼ ਤੋਂ ਅਰਸ਼ ਤਕ ਪਹੁੰਚ ਜਾਂਦਾ ਹੈ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਦੇਖਣ ਨੂੰ ਮਿਲਦੀਆਂ ਹਨ। ਖੇਡ ਜਗਤ ਵਿਚ ਵੀ ਖਿਡਾਰੀਆਂ ਦੀ ਜ਼ਿੰਦਗੀ 'ਚ ਅਜਿਹੇ ਮੌਕੇ ਆ ਜਾਂਦੇ ਹਨ ਜਿਸ ਦੀ ਉਨ੍ਹਾਂ ਨੂੰ ਉਮੀਦ ਵੀ ਨਹੀਂ ਹੁੰਦੀ ਤੇ ਉਹ ਰਾਤੋ-ਰਾਤ ਫਰਸ਼ਾਂ ਤੋਂ ਅਰਸ਼ਾ ਤਕ ਪਹੁੰਚ ਜਾਂਦਾ ਹੈ। ਅਜਿਹਾ ਹੀ ਇਕ ਪਲ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਮੁਹੰਮਦ ਇਰਫਾਨ ਦੀ ਜ਼ਿੰਦਗੀ ਵਿਚ ਵੀ ਆਇਆ ਸੀ। ਮੁਹੰਮਦ ਇਰਫਾਨ ਪਾਕਿਸਤਾਨ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ। ਉਸਦਾ ਕੱਦ 7 ਫੁੱਟ 1 ਇੰਚ ਹੈ ਤੇ ਉਹ ਦੁਨੀਆ ਦਾ ਸਭ ਤੋਂ ਲੰਬਾ ਗੇਂਦਬਾਜ਼ ਹੈ। ਉਸ ਨੇ ਪਾਕਿਸਤਾਨ ਲਈ ਲਈ 60 ਵਨ ਡੇ, 22 ਟੀ-20 ਤੇ 4 ਟੈਸਟ ਮੈਚ ਖੇਡੇ ਹਨ। ਇਰਫਾਨ ਦੇ ਨਾਂ 83 ਵਨ ਡੇ ਵਿਕਟਾਂ ਹਨ। ਨਾਲ ਹੀ ਉਸ ਨੇ ਟੀ-20 ਵਿਚ 16 ਤੇ ਟੈਸਟ ਵਿਚ 10 ਵਿਕਟਾਂ ਹਾਸਲ ਕੀਤੀਆਂ ਹਨ। ਭਾਂਵੇ ਹੀ ਉਸ ਦੇ ਅੰਕੜੇ ਇੰਨੇ ਚੰਗੇ ਨਹੀਂ ਹਨ ਪਰ ਜਿੰਨੀ ਗਰੀਬੀ ਦਾ ਉਸ ਨੇ ਸਾਹਮਣਾ ਕਰ ਪਾਕਿਸਤਾਨ ਟੀਮ ਤਕ ਪਹੁੰਚਣ ਦਾ ਸਫ਼ਰ ਤੈਅ ਕੀਤਾ ਹੈ ਉਹ ਸ਼ਲਾਘਾ ਯੋਗ ਹੈ।

ਪਾਈਪ ਫੈਕਟਰੀ 'ਚ ਕਰਦਾ ਸੀ ਮਜ਼ਦੂਰੀ
PunjabKesari

ਮੁਹੰਮਦ ਇਰਫਾਨ ਇਕ ਬੇਹੱਦ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੱਗੂ ਮੰਡੀ ਵਿਚ ਜਨਮਿਆਂ ਇਰਫਾਨ ਘਰ ਚਲਾਉਣ ਲਈ ਇਕ ਪਲਾਸਟਿਕ ਪਾਈਪ ਫੈਕਟਰੀ ਵਿਚ ਕੰਮ ਕਦਾ ਸੀ। ਮੁਹੰਮਦ ਇਰਫਾਨ ਦੀ ਸੈਲਰੀ ਤੁਸੀਂ ਸੁਣੋਗੇ ਤਾਂ ਹੈਰਾਨ ਰਹਿ ਜਾਵੋਗੇ। ਇਰਫਾਨ ਨੂੰ ਇਕ ਹਫਤੇ ਦੇ ਸਿਰਫ 300 ਰੁਪਏ ਮਿਲਦੇ ਸੀ। ਮਤਲਬ ਉਸ ਨੂੰ ਮਹੀਨੇ ਦੀ ਸੈਲਰੀ ਸਿਰਫ 1200 ਰੁਪਏ ਮਿਲਦੀ ਸੀ। ਉੱਥੇ ਹੀ ਉਸ ਦੀ ਇਕ ਦਿਨ ਦੀ ਦਿਹਾੜੀ 42 ਰੁਪਏ ਸੀ।

ਇੰਝ ਬਦਲੀ ਕਿਸਮਤ
PunjabKesari

ਮੁਹੰਮਦ ਇਰਫਾਨ ਭਾਂਵੇ ਹੀ ਪਾਈਪ ਫੈਕਟਰੀ ਵਿਚ ਮਜ਼ਦੂਰੀ ਕਰਦਾ ਸੀ ਪਰ ਉਹ ਪਾਕਿਸਤਾਨ ਵਿਚ ਮਸ਼ਹੂਰ ਟੇਪ ਗੇਂਦ ਕ੍ਰਿਕਟ ਖੇਡਦਾ ਸੀ। ਇਰਫਾਨ ਸ਼ੌਂਕ ਦੇ ਤੌਰ 'ਤੇ ਲੈਦਰ ਬਾਲ ਕ੍ਰਿਕਟ ਖੇਡਦਾ ਸੀ। ਇਕ ਕਲੱਬ ਮੈਚ ਦੌਰਾਨ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਦੀ ਨਜ਼ਰ ਇਰਫਾਨ 'ਤੇ ਪਈ ਤੇ ਉਸ ਨੇ ਇਰਫਾਨ ਨੂੰ ਨੈਸ਼ਨਲ ਕ੍ਰਿਕਟ ਅਕੈਡਮੀ ਆਉਣ ਦਾ ਸੱਦਾ ਦਿੱਤਾ। ਇਰਫਾਨ ਦੀ ਗੇਂਦਬਾਜ਼ੀ ਨੇ ਨੈਸ਼ਨਲ ਕ੍ਰਿਕਟ ਅਕੈਡਮੀ ਵਿਚ ਸਾਰੇ ਕੋਚਾਂ ਨੂੰ ਪ੍ਰਭਾਵਿਤ ਕੀਤਾ। ਪਾਕਿਸਤਾਨ ਬੱਲੇਬਾਜ਼ ਅਜ਼ਹਰ ਅਲੀ ਨੇ ਮੁਹੰਮਦ ਇਰਫਾਨ ਦੀ ਗੇਂਦ ਦੇਖੀ, ਜਿਸ ਵਿਚ ਇਸ ਤੇਜ਼ ਗੇਂਦਬਾਜ਼ ਨੇ ਪਾਕਿਸਤਾਨ-ਏ ਖ਼ਿਲਾਫ਼ 4 ਵਿਕਟਾਂ ਹਾਸਲ ਕੀਤੀਆਂ। ਅਜ਼ਹਰ ਅਲੀ ਦੀ ਫਰਸਟ ਕਲਾਸ ਟੀਮ ਖਾਨ ਰਿਸਰਚ ਲੈਬ ਵੱਲੋਂ ਇਰਫਾਨ ਨੂੰ ਟੀਮ ਵਿਚ ਲੈਣ ਲਈ ਮਨ੍ਹਾ ਲਿਆ। ਬਸ ਇਸ ਤੋਂ ਬਾਅਦ ਇਰਫਾਨ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਆਪਣੇ ਦੂਜੇ ਹੀ ਫਰਸਟ ਕਲਾਸ ਮੈਚ ਵਿਚ ਉਸ ਨੇ ਇਕ ਮੈਚ ਵਿਚ 9 ਵਿਕਟਾਂ ਲੈ ਲਈਆਂ। ਇਸ ਮੈਚ ਵਿਚ ਇਰਫਾਨ ਨੇ ਅਹਿਮਦ ਸ਼ਹਿਜ਼ਾਦ, ਇਮਰਾਨ ਫਰਹਤ ਵਰਗੇ ਬੱਲੇਬਾਜ਼ਾਂ ਦੀ ਵਿਕਟ ਹਾਸਲ ਕੀਤੀ।

ਇਸ ਤਰ੍ਹਾਂ ਮਿਲਿਆ ਪਾਕਿ ਟੀਮ 'ਆਉਣ ਦਾ ਮੌਕਾ
PunjabKesari

ਮੁਹੰਮਦ ਇਰਫਾਨ ਨੂੰ 28 ਸਾਲ ਦੀ ਉਮਰ ਵਿਚ ਪਾਕਿਸਤਾਨ ਟੀਮ ਵਿਚ ਮੌਕਾ ਮਿਲਿਆ। ਇਰਫਾਨ ਨੇ ਇੰਗਲੈਂਡ ਖ਼ਿਲਿਫ਼ 10 ਸਤੰਬਰ 2010 ਨੂੰ ਪਹਿਲਾ ਕੌਮਾਂਤਰੀ ਮੈਚ ਖੇਡਣ ਦਾ ਮੌਕਾ ਮਿਲਿਆ ਸੀ। ਦੱਸ ਦਈਏ ਕਿ ਇਰਫਾਨ ਨੂੰ ਪਾਕਿਸਤਾਨ ਟੀਮ ਵਿਚ ਇਸ ਲਈ ਜਗ੍ਹਾ ਮਿਲੀ ਕਿਉਂਕਿ ਟੀਮ ਦੇ 2 ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਤੇ ਮੁਹੰਮਦ ਆਸਿਫ ਸਪਾਟ ਫਿਕਸਿੰਗ ਸਕੈਂਡਲ ਵਿਚ ਫੱਸ ਗਏ ਸੀ। ਹਾਲਾਂਕਿ ਮੁਹੰਮਦ ਇਰਫਾਨ ਡੈਬਿਊ ਮੈਚ ਵਿਚ ਕਾਫ਼ੀ ਮਹਿੰਗਾ ਸਾਬਤ ਹੋਇਆ ਸੀ ਤੇ 2 ਮੈਚ ਖੇਡਣ ਤੋਂ ਬਾਅਦ ਉਸ ਨੂੰ 2 ਸਾਲਾਂ ਲਈ ਬਾਹਰ ਕਰ ਦਿੱਤਾ ਗਿਆ।

PunjabKesari

ਸਾਲ 2012 ਵਿਚ ਮੁਹੰਮਦ ਇਰਫਾਨ ਨੂੰ ਭਾਰਤ ਦੌਰੇ ਲਈ ਪਾਕਿਸਤਾਨ ਟੀਮ ਵਿਚ ਜਗ੍ਹਾ ਮਿਲੀ। ਮੁਹੰਮਦ ਇਰਫਾਨ ਨੇ ਪਹਿਲੀ ਕੌਮਾਂਤਰੀ ਵਿਕਟ ਗੌਤਮ ਗੰਭੀਰ ਦੀ ਲਈ। ਇਸ ਤੋਂ ਬਾਅਦ ਦਿੱਲੀ ਵਨ ਡੇ ਵਿਚ ਉਸ ਨੇ 7 ਓਵਰਾਂ ਵਿਚ 28 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਰਫਾਨ ਨੇ ਟੀਮ ਲਈ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਅੱਜ ਇਕ ਪਾਈਪ ਫੈਕਟਰੀ ਵਿਚ ਮਜ਼ਦੂਰੀ ਕਰਨ ਵਾਲਾ ਆਮ ਵਿਅਕਤੀ ਆਪਣੇ ਦੇਸ਼ ਦਾ ਵੱਡਾ ਕ੍ਰਿਕਟਰ ਹੈ ਤੇ ਲੱਖਾਂ ਰੁਪਏ ਵੀ ਕਮਾ ਰਿਹਾ ਹੈ।


Ranjit

Content Editor

Related News