ਨਾਬਾਲਿਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਵਾਲੇ ਪ੍ਰਿੰਸੀਪਲ ਤੇ ਮਦਦ ਕਰਨ ਵਾਲੀ ਅਧਿਆਪਕਾਂ ਨੂੰ ਦਿੱਤੀ ਜਾਵੇ ਫਾਂਸੀ

08/24/2021 2:52:05 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਰਾਵਲਪਿੰਡੀ ਦੇ ਇਕ ਮਦਰਸੇ ’ਚ ਇਕ ਨਾਬਾਲਿਗ ਵਿਦਿਆਰਥਣ ਨਾਲ ਪ੍ਰਿੰਸੀਪਲ ਵਲੋਂ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਉਸ ਦਾ ਸਾਥ ਮਹਿਲਾ ਅਧਿਆਪਕਾਂ ਵਲੋਂ ਦਿੱਤਾ ਗਿਆ। ਪਾਕਿਸਤਾਨ ਦੇ ਧਾਰਮਿਕ ਗੁਰੂਆਂ ਨੇ ਸਮੂਹਿਕ ਰੂਪ ’ਚ ਮੰਗ ਕੀਤੀ ਹੈ ਕਿ ਨਾਬਾਲਿਗ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਵਾਲੇ ਮੁਲਜ਼ਮ ਪ੍ਰਿੰਸੀਪਲ ਅਤੇ ਉਸ ਦਾ ਸਾਥ ਦੇਣ ਵਾਲੀ ਅਧਿਆਪਕਾਂ ਨੂੰ ਜਨਤਕ ਰੂਪ ਵਿੱਚ ਫਾਂਸੀ ਦਿੱਤੀ ਜਾਵੇ।

ਪੜ੍ਹੋ ਇਹ ਵੀ ਖ਼ਬਰ - ਪਾਕਿ ਨੂੰ ਸਿੱਖਾਂ ਲਈ ਸੁਰੱਖਿਅਤ ਦੇਸ਼ ਕਹਿਣ 'ਤੇ ਚੁਤਰਫ਼ਾ ਘਿਰੇ ਚਾਵਲਾ, ਸਿੱਖਾਂ ਨੇ ਉਠਾਏ ਵੱਡੇ ਸਵਾਲ

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਉਲੇਮਾ ਕੌਂਸਲ ਦੀ ਇਸਲਾਮਾਬਾਦ ’ਚ ਚੇਅਰਮੈਨ ਅਲਾਮਾ ਤਾਹਿਰ ਅਸ਼ਰਫੀ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਵੱਖ-ਵੱਖ ਮੋਲਾਨਾ ਨੇ ਦੋਸ਼ ਲਗਾਇਆ ਕਿ ਪਾਕਿਸਤਾਨ ’ਚ ਨਾਬਾਲਿਗ ਕੁੜੀਆਂ ਅਤੇ ਜਨਾਨੀਆਂ ਨਾਲ ਹੋ ਰਹੇ ਜਬਰ-ਜ਼ਿਨਾਹ ਦੀਆਂ ਘਟਨਾਵਾਂ ’ਚ ਬਹੁਤ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਮੁੱਖ ਕਾਰਨ ਸਰਕਾਰ ਦੀ ਨਰਮ ਨੀਤੀਆਂ ਹਨ। ਕਾਨੂੰਨ ਦਾ ਲਚੀਲਾਪਨ ਵੀ ਮੁਲਜ਼ਮਾਂ ਨੂੰ ਸਜ਼ਾਂ ਦਿਵਾਉਣ ’ਚ ਅਸਫ਼ਲ ਹੋ ਰਿਹਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੂੰ ਇਸ ਸਬੰਧੀ ਦਖ਼ਲ ਕਰਕੇ ਇਕ ਤਾਂ ਇਸ ਤਰ੍ਹਾਂ ਦੇ ਕੇਸਾਂ ਦਾ ਨਿਪਟਾਰਾ ਤੁਰੰਤ ਕਰਵਾਉਣ ਅਤੇ ਮੁਲਜ਼ਮਾਂ ਨੂੰ ਜਨਤਕ ਰੂਪ ਵਿੱਚ ਫਾਂਸੀ ਦਿੱਤੇ ਜਾਣ ਦਾ ਪ੍ਰਵਧਾਨ ਹੋਣਾ ਚਾਹੀਦਾ ਹੈ। 

ਪੜ੍ਹੋ ਇਹ ਵੀ ਖ਼ਬਰ - ਪਤਲੇ ਕਰਨ ਦਾ ਝਾਂਸਾ ਦੇ ਜਿੰਮ ਸੰਚਾਲਕ ਨੇ 6 ਸਾਲ ਤੱਕ ਬਲੈਕਮੇਲ ਕਰਕੇ ਕੀਤਾ ਜਬਰ-ਜ਼ਿਨਾਹ, ਵਿਦੇਸ਼ ਜਾ ਵਾਇਰਲ ਕੀਤੀ ਅਸ਼ਲੀਲ ਵੀਡੀਓ

ਉਨ੍ਹਾਂ ਨੇ ਸਰਕਾਰ ਅਤੇ ਪਾਕਿਸਤਾਨ ਇਲੈਕਟ੍ਰਾਨਿਕ ਮੀਡੀਆਂ ਰੈਗੂਲੇਟਰੀ ਅਥਾਰਟੀ, ਪਾਕਿਸਤਾਨ ਟੈਲੀਕਿਊਮਿਨੇਸ਼ਨ ਅਥਾਰਿਟੀ ਤੇ ਹੋਰ ਵਿਭਾਗਾਂ ਤੋਂ ਮੰਗ ਕੀਤੀ ਕਿ ਉਹ ਪਾਕਿਸਤਾਨ ’ਚ ਨਾਬਾਲਿਗ ਕੁੜੀਆਂ ’ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਣ। ਇਸ ਲਈ ਪਾਕਿਸਤਾਨ ’ਚ ਪੋਰਨ ਵੈਬਸਾਈਟ, ਪੋਰਨੋਗ੍ਰਾਫਲੀ ਅਤੇ ਜਨਾਨੀਆਂ ਦੀਆਂ ਨੰਗੀਆਂ ਤਸਵੀਰਾਂ ਦੇ ਪ੍ਰਚਲਣ ’ਤੇ ਰੋਕ ਲਗਾਏ। ਇਸ ਮੌਕੇ ਮੋਲਾਨਾ ਆਸਾਦ ਜਕੜੀਆਂ ਆਸਾਮੀ, ਸੈਇਨ ਜਿਆ ਉੱਲਾ ਸ਼ਾਹ ਬੁਖਾਰੀ, ਮੋਲਾਨਾ ਮੁਹੰਮਦ ਜ਼ਿਆ ਮਦਾਨੀ ਸਮੇਤ ਹੋਰ ਧਾਰਮਿਕ ਆਗੂ ਸ਼ਾਮਲ ਹੋਏ। ਉਨ੍ਹਾਂ ਨੇ ਲਾਹੌਰ ’ਚ ਮਿਨਾਰ-ਏ-ਪਾਕਿਸਤਾਨ ’ਚ ਇਕ ਜਨਾਨੀ ਦੇ ਨਾਲ ਹੋਏ ਦੂਰਵਿਹਾਰ ਸਬੰਧੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਭਰਾਵਾਂ ਨੇ ਗੋਲੀਆਂ ਮਾਰ ਕੀਤਾ ਭੈਣ ਤੇ ਜੀਜੇ ਦਾ ਕਤਲ, 1 ਮਹੀਨਾ ਪਹਿਲਾਂ ਕੀਤਾ ਸੀ ਪ੍ਰੇਮ ਵਿਆਹ


rajwinder kaur

Content Editor

Related News