ਸਲਮਾਨ ਦੇ ਬਚਾਅ 'ਚ ਉਤਰੇ ਸ਼ੋਇਬ ਅਖਤਰ, ਸੁਸ਼ਾਂਤ ਦੀ ਮੌਤ 'ਤੇ ਦਿੱਤਾ ਵੱਡਾ ਬਿਆਨ

06/29/2020 11:47:23 AM

ਨਵੀਂ ਦਿੱਲੀ : ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂ ਹੁਣ ਸਾਡੇ ਵਿਚਾਲੇ ਨਹੀਂ ਹਨ। 14 ਜੂਨ ਨੂੰ ਉਸ ਨੇ ਆਪਣੇ ਘਰ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਕਿਹਾ ਜਾ ਰਿਹਾ ਹੈ ਕਿ ਉਹ ਡਿਪ੍ਰੈਸ਼ਨ ਵਿਚ ਸੀ। ਹਾਲਾਂਕਿ ਪੁਲਸ ਅਜੇ ਵੀ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਵਿਚ ਰੁੱਝੀ ਹੈ। ਇਸ ਵਿਚਾਲੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਨੇ ਇਕ ਵੱਡਾ ਬਿਆਨ ਦਿੱਤਾ ਹੈ। ਸ਼ੋਇਬ ਅਖਤਰ ਨੇ 2016 ਵਿਚ ਭਾਰਤ ਵਿਚ ਹੋਈ ਸੁਸ਼ਾਂਤ ਨਾਲ ਮੁਲਾਕਾਤ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਸੁਸ਼ਾਂਤ ਵਿਚ ਉਸ ਨੂੰ ਜ਼ਿਆਦਾ ਆਤਮਵਿਸ਼ਵਾਸ ਨਹੀਂ ਵਿਖਿਆ ਸੀ। ਸ਼ੋਇਬ ਨੇ ਕਿਹਾ ਕਿ ਉਸ ਸਮੇਂ ਸੁਸ਼ਾਂਤ ਨੂੰ ਰੋਕ ਕੇ ਜ਼ਿੰਦਗੀ ਦੇ ਤਜ਼ਰਬਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ।

ਆਪਣੇ ਯੂ. ਟਿਊਬ ਚੈਨਲ 'ਤੇ ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ 2016 ਵਿਚ ਉਹ ਭਾਰਤ ਤੋਂ ਵਾਪਸ ਜਾਂਦੇ ਸਮੇਂ ਮੁੰਬਈ ਦੇ ਇਕ ਹੋਟਲ ਵਿਚ ਸੁਸ਼ਾਂਤ ਨਾਲ ਮਿਲੇ ਸੀ। ਅਖਤਰ ਨੇ ਕਿਹਾ ਕਿ ਇਮਾਨਦਾਰੀ ਨਾਲ ਕਹਾਂ ਤਾਂ ਮੈਨੂੰ ਉਹ ਜ਼ਿਆਦਾ ਆਤਮਵਿਸ਼ਵਾਸ ਵਾਲਾ ਨਹੀਂ ਲੱਗਿਆ ਸੀ। ਉਹ ਮੇਰੇ ਕੋਲੋਂ ਸਿਰ ਝੁਕਾ ਕੇ ਨਿਕਲ ਗਿਆ। ਉਸ ਸਮੇਂ ਮੇਰੇ ਇਕ ਦੋਸਤ ਨੇ ਦੱਸਿਆ ਕਿ ਉਹ ਐੱਮ. ਐੱਸ. ਧੋਨੀ ਦੀ ਫਿਲਮ ਵਿਚ ਉਸ ਦੀ ਭੂਮਿਕ ਨਿਭਾ ਰਹੇ ਹਨ।

ਜ਼ਿੰਦਗੀ ਦੇ ਤਜ਼ਰਬਿਆਂ ਨੂੰ ਕਰਨਾ ਚਾਹੀਦਾ ਸੀ ਸਾਂਝਾ

ਸ਼ੋਇਬ ਨੇ ਕਿਹਾ ਕਿ ਉਸ ਸਮੇਂ ਮੈਂ ਸੋਚਿਆ ਕਿ ਮੈਨੂੰ ਉਸ ਦੀ ਐਕਟਿੰਗ ਦੇਖਣੀ ਚਾਹੀਦੀ ਹੈ।ਉਹ ਬਹੁਤ ਹੀ ਆਮ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਇਕ ਬਿਹਤਰੀਨ ਫਿਲਮ ਬਣਾ ਰਹੇ ਹਨ। ਫਿਲਮ ਸਫਲ ਵੀ ਹੋਈ। ਸਾਬਕਾ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਮੈਨੂੰ ਸੁਸ਼ਾਂਤ ਨੂੰ ਰੋਕ ਕੇ ਉਸ ਨਾਲ ਜ਼ਿੰਦਗੀ ਬਾਰੇ ਕੁਝ ਗੱਲਾਂ ਕਰਨੀਆਂ ਚਾਹੀਦੀਆਂ ਸੀ।

ਬਿਨਾ ਸਬੂਤ ਦੋਸ਼ ਲਾਉਣਾ ਗ਼ਲਤ

ਸੁਸ਼ਾਂਤ ਦੀ ਮੌਤ ਦੇ ਬਾਅਦ ਤੋਂ ਬਾਲੀਵੁੱਡ ਵਿਚ ਨੈਪੋਟਿਜ਼ਮ ਦਾ ਮੁੱਦਾ ਗ਼ਰਮਾਇਆ ਹੋਇਆ ਹੈ। ਸਲਮਾਨ ਖਾਨ ਵੀ ਕਾਫ਼ੀ ਟ੍ਰੋਲ ਹੋ ਰਹੇ ਹਨ। ਸ਼ੋਇਬ ਅਖਤਰ ਨੇ ਸਲਮਾਨ ਖਾਨ ਤੇ ਬਾਕੀ ਬਾਲੀਵੁੱਡ ਹਸਤੀਆਂ 'ਤੇ ਲਾਏ ਜਾ ਰਹੇ ਦੋਸ਼ਾਂ 'ਤੇ ਗੱਲ ਕਰਦਿਆਂਕਿਹਾ ਕਿ ਬਿਨਾ ਸਬੂਤ ਦੇ ਕਿਸੇ 'ਤੇ ਦੋਸ਼ ਲਾਉਣਾ ਗ਼ਲਤ ਹੈ।

Ranjit

This news is Content Editor Ranjit