ਪਾਕਿ ''ਚ ਟਮਾਟਰ ਹੋਇਆ ਲਾਲ, ਕੀਮਤ ਪਹੁੰਚੀ 170 ਰੁਪਏ ਕਿਲੋ

11/12/2019 9:45:33 AM

ਇਸਲਾਮਾਬਾਦ—ਪਾਕਿਸਤਾਨ 'ਚ ਟਮਾਟਰ ਦੀ ਕੀਮਤ ਆਸਮਾਨ ਛੂਹ ਰਹੀ ਹੈ। ਈਦ ਮਿਲਾਦ ਉਨ ਨਬੀ ਤੋਂ ਇਕ ਦਿਨ ਪਹਿਲਾਂ ਭਾਵ ਸ਼ਨੀਵਾਰ ਨੂੰ ਇਕ ਦਿਨ 'ਚ ਇਸ ਦੀ ਕੀਮਤ 160 ਰੁਪਏ ਪ੍ਰਤੀ ਕਿਲੋ 'ਤੇ ਜਾ ਪਹੁੰਚੀ। ਦੋ ਦਿਨ ਬਾਅਦ ਸੋਮਵਾਰ ਨੂੰ ਟਮਾਟਰ 140 ਤੋਂ 170 ਰੁਪਏ ਦੀ ਕੀਮਤ 'ਤੇ ਵਿਕ ਰਿਹਾ ਸੀ। ਟਮਾਟਰ ਦੀ ਕੀਮਤ ਬੇਤਹਾਸ਼ਾ ਵਧਣ ਨਾਲ ਜਿਥੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ, ਉੱਧਰ ਗ੍ਰਹਿਣੀਆਂ ਰਸੋਈ 'ਚ ਟਮਾਟਰ ਦੇ ਵਿਕਲਪ 'ਤੇ ਵਿਚਾਰ ਕਰ ਰਹੀਆਂ ਹਨ। ਟਮਾਟਰ ਦੇ ਭਾਅ ਵਧਣ ਨਾਲ ਸਥਾਨਕ ਦੁਕਾਨਦਾਰਾਂ ਦੇ ਥੋਕ ਬਾਜ਼ਾਰ ਤੋਂ ਇਸ ਨੂੰ ਖਰੀਦਣਾ ਬੰਦ ਕਰ ਦਿੱਤਾ ਹੈ, ਜਿਸ ਦੀ ਵਜ੍ਹਾ ਨਾਲ ਬਾਜ਼ਾਰਾਂ 'ਚ ਆਰਟੀਫੀਸ਼ਲ ਕਮੀ ਹੋ ਗਈ ਹੈ।
ਗ੍ਰਹਿਣੀ ਕੂਲਸੂਮ ਬੀਬੀ ਨੇ ਕਿਹਾ ਕਿ ਟਮਾਟਰ ਦੀ ਕੀਮਤ ਵਧਣ ਦੇ ਕਾਰਨ ਉਹ ਇਸ ਦੇ ਵਿਕਲਪ ਦੇ ਤੌਰ 'ਤੇ ਯੋਗਰਟ ਨੂੰ ਅਜ਼ਮਾ ਰਹੀ ਹੈ। ਉੱਧਰ ਇਕ ਹੋਰ ਗ੍ਰਹਿਣੀ ਫਰਹਤ ਨੋਰੀਨ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮੱਸਿਆ ਨਾਲ ਕਈ ਵਾਰ ਦੋ-ਚਾਰ ਹੋਣਾ ਪਿਆ ਹੈ ਅਤੇ ਹੁਣ ਉਨ੍ਹਾਂ ਨੇ ਤਰਕੀਬ ਕੱਢੀ ਹੈ ਕਿ ਜਦੋਂ ਭਾਅ ਘੱਟ ਹੋਣ ਜ਼ਿਆਦਾ ਮਾਤਰਾ 'ਚ ਟਮਾਟਰ ਲਿਆ ਜਾਵੇ ਅਤੇ ਉਸ ਨੂੰ ਫਰਿੱਜ਼ 'ਚ ਰੱਖਿਆ ਜਾਵੇ। ਹਾਲਾਂਕਿ ਉਹ ਕਹਿੰਦੀ ਹੈ ਕਿ ਫਰਿੱਜ਼ ਕੀਤੇ ਸਾਮਾਨ 'ਚ ਉਹ ਸੁਆਦ ਨਹੀਂ ਮਿਲਦਾ ਜੋ ਤਾਜ਼ਾ 'ਚ ਹੁੰਦਾ ਹੈ। ਇਕ ਸਥਾਨਕ ਵਿਕਰੇਤਾ ਅਬਦੁੱਲ ਕਰੀਮ ਨੇ ਕਿਹਾ ਕਿ ਜਮ੍ਹਾਖੋਰੀ ਅਤੇ ਮੁਨਾਫਾਖੋਰੀ ਦੀ ਵਜ੍ਹਾ ਨਾਲ ਟਮਾਟਰ ਦੇ ਭਾਅ ਵਧੇ ਹੋਏ ਹਨ।
ਕਰਾਚੀ 'ਚ ਥੋਕ ਸਬਜ਼ੀ ਵਿਕਰੇਤਾ ਐਸੋਸੀਏਸ਼ਨ ਦੇ ਪ੍ਰੈਸੀਡੈਂਟ ਹਾਜੀ ਸ਼ਾਹਜਹਾਂ ਨੇ ਕਿਹਾ ਕਿ ਬਲੂਚਿਸਤਾਨ ਤੋਂ ਟਮਾਟਰ ਦੀ ਆਵਕ ਘੱਟ ਰਹੀ ਹੈ ਅਤੇ ਈਰਾਨ ਤੋਂ ਆਉਣ ਵਾਲਾ ਟਮਾਟਰ ਵੀ ਨਹੀਂ ਪਹੁੰਚ ਪਾ ਰਿਹਾ ਹੈ। ਕਾਬੁਲ ਤੋਂ ਆਉਣ ਵਾਲਾ ਟਮਾਟਰ ਵੀ ਕਿਸੇ ਕਾਰਨ ਨਾਲ ਰੁੱਕਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਆਮ ਤੌਰ 'ਤੇ ਟਮਾਟਰ ਦੀ ਫਸਲ ਅਕਤੂਬਰ 'ਚ ਆ ਜਾਂਦੀ ਹੈ ਪਰ ਇਸ ਵਾਰ ਇਸ 'ਚ ਦੇਰੀ ਹੋਈ ਹੈ ਜਿਸ ਕਾਰਨ ਭਾਅ ਵਧੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ 15 ਤੋਂ 20 ਦਿਨ 'ਚ ਆਵਕ ਸੁਧਰਣ ਦੀ ਉਮੀਦ ਹੈ।


Aarti dhillon

Content Editor

Related News