ਸਰਹੱਦ ਪਾਰ: ਇਸਲਾਮਾਬਾਦ ਦੇ ਪ੍ਰਾਇਵੇਟ ਹਸਪਤਾਲ ਤੋਂ ਹਿੰਦੂ ਨਵ-ਜਨਮਾ ਬੱਚਾ ਚੋਰੀ

04/18/2022 3:22:37 PM

ਗੁਰਦਾਸਪੁਰ/ਇਸਲਾਮਾਬਾਦ (ਜ.ਬ) - ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਇਕ ਪ੍ਰਾਇਵੇਟ ਹਸਪਤਾਲ ਤੋਂ ਨਵ-ਜਨਮੇ ਹਿੰਦੂ ਬੱਚੇ ਨੂੰ ਚੋਰੀ ਕਰਕੇ ਲਏ ਜਾਣ ਦਾ ਸਮਾਚਾਰ ਮਿਲਿਆ ਹੈ। ਪੁਲਸ ਦੇ ਅਨੁਸਾਰ ਜਾਂਚ ’ਚ ਪਾਇਆ ਗਿਆ ਹੈ ਕਿ ਹਸਪਤਾਲ ਦੇ ਸਾਰੇ ਸੀ.ਸੀ.ਟੀ.ਵੀ. ਕੈਮਰੇ ਬੰਦ ਪਏ ਸੀ।

ਸੂਤਰਾਂ ਅਨੁਸਾਰ ਇਸਲਾਮਾਬਾਦ ਵਾਸੀ ਹਿੰਦੂ ਮਹਿਲਾ ਪੁਸ਼ਪਾ ਦੇਵੀ ਪਤਨੀ ਰਾਮ ਲਾਲ ਨੂੰ ਇਕ ਪ੍ਰਾਇਵੇਟ ਹਸਪਤਾਲ ਵਿਚ ਬੱਚੇ ਨੂੰ ਜਨਮ ਦੇਣ ਲਈ 13 ਅਪ੍ਰੈਲ ਨੂੰ ਦਾਖ਼ਲ ਕਰਵਾਇਆ ਗਿਆ ਅਤੇ 14 ਅਪ੍ਰੈਲ ਨੂੰ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਬੱਚੇ ਦੀ ਸਿਹਤ ਠੀਕ ਨਾ ਹੋਣ ਕਾਰਨ ਬੱਚੇ ਨੂੰ ਹਸਪਤਾਲ ਦੇ ਇੰਸੈਟਿਵ ਕੇਅਰ ਯੂਨਿਟ ’ਚ 16 ਅਪ੍ਰੈਲ ਰਾਤ ਨੂੰ ਲੈ ਜਾਇਆ ਗਿਆ। ਅੱਜ ਸਵੇਰੇ ਜਦ ਪੁਸ਼ਪਾ ਉੱਥੇ ਗਈ ਤਾਂ ਬੱਚਾ ਉੱਥੇ ਨਹੀਂ ਮਿਲਿਆ। 

ਪੁਸ਼ਪਾ ਨੇ ਇਸ ਦੀ ਜਾਣਕਾਰੀ ਹਸਪਤਾਲ ਪ੍ਰਬੰਧਕਾਂ ਅਤੇ ਪੁਲਸ ਨੂੰ ਦਿੱਤੀ ਪਰ ਬੱਚੇ ਦਾ ਕੁਝ ਪਤਾ ਨਹੀਂ ਲੱਗਾ। ਪੁਲਸ ਨੇ ਮੌਕੇ ’ਤੇ ਪਹੁੰਚ ਜਦ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨੀ ਚਾਹੀ ਤਾਂ ਹਸਪਤਾਲ ਦੇ ਸੌ ਫੀਸਦੀ ਕੈਮਰੇ ਬੰਦ ਅਤੇ ਖ਼ਰਾਬ ਪਾਏ ਗਏ। ਬੱਚੇ ਨੂੰ ਕੌਣ ਚੋਰੀ ਕਰਕੇ ਲੈ ਗਿਆ, ਇਸ ਸਬੰਧੀ ਕੁਝ ਪਤਾ ਚੱਲ ਸਕਿਆ। ਪੁਸ਼ਪਾ ਅਨੁਸਾਰ ਬੀਤੀ ਦੇਰ ਸ਼ਾਮ ਤੱਕ ਬੱਚਾ ਉਕਤ ਸੈਂਟਰ ’ਚ ਸੀ ਅਤੇ ਠੀਕ ਸੀ।


rajwinder kaur

Content Editor

Related News