ਸਰੱਹਦ ਪਾਰ: ਪੋਲਿਓ ਅਭਿਆਨ ਨਾਲ ਜੁੜੇ ਈਸਾਈ ਡਾਕਟਰ ਤੇ ਉਸ ਦੇ ਸਹਿਯੋਗੀ ਨੂੰ ਕੀਤਾ ਅਗਵਾ

05/18/2022 2:56:42 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਵਜੀਰੀਸਤਾਨ ਇਲਾਕੇ ਦੇ ਕਸਬਾ ਮਿਰਾਲੀ ਤੋਂ ਅਣਪਛਾਤੇ ਲੋਕਾਂ ਨੇ ਪੋਲਿਓ ਅਭਿਆਨ ਨਾਲ ਸਬੰਧਿਤ ਇਕ ਡਾਕਟਰ ਅਤੇ ਉਸ ਦੇ ਸਹਿਯੋਗੀ ਨੂੰ ਅਗਵਾ ਕਰ ਲਿਆ। ਸੂਤਰਾਂ ਅਨੁਸਾਰ ਜਿੰਨਾਂ ਲੋਕਾਂ ਨੂੰ ਅਗਵਾ ਕੀਤਾ ਗਿਆ, ਉਨ੍ਹਾਂ ’ਚ ਇਕ ਦੀ ਪਛਾਣ ਈਸਾਈ ਡਾਕਟਰ ਜੀਸ਼ਾਨ ਦੇ ਰੂਪ ਵਿਚ ਹੋਈ ਹੈ। ਡਾ.ਜੀਸ਼ਾਨ ਅਤੇ ਉਸ ਦੇ ਸਹਿਯੋਗੀ ਬਰਕਤ ਮਸੀਹ ਨੂੰ ਉਸ ਸਮੇਂ ਅਗਵਾ ਕੀਤਾ ਗਿਆ, ਜਦ ਉਹ ਪਿੰਡ ਹੈਦਰਖੇਲ ਵਿਚ ਪੋਲਿਓ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜਾ ਰਹੇ ਸੀ। ਅਗਵਾ ਕਰਨ ਵਾਲੇ ਦੋਸ਼ੀ ਦੋਵਾਂ ਨੂੰ ਇਕ ਵਾਹਨ ’ਚ ਬਿਠਾ ਕੇ ਆਪਣੇ ਨਾਲ ਲੈ ਗਏ।


rajwinder kaur

Content Editor

Related News