ਪਾਕਿਸਤਾਨ ਸਭ ਤੋਂ ਮਹਿੰਗੇ ਮੁੱਲ ’ਤੇ ਖਰੀਦੇਗਾ LNG

12/31/2020 12:12:00 PM

ਇਸਲਾਮਾਬਾਦ (ਇੰਟ) - ਵੱਧਦੇ ਗੈਸ ਸੰਕਟ ’ਚ ਕੰਗਾਲ ਪਾਕਿਸਤਾਨ ਫਰਵਰੀ 2021 ਲਈ ਇਕ ਸਭ ਤੋਂ ਉੱਚ ਮੁੱਲ ’ਤੇ ‘ਲਿਕਵੀਫਾਈਡ ਨੈਚੁਰਲ ਗੈਸ’ (ਐੱਲ. ਐੱਨ. ਜੀ.) ਖਰੀਦੇਗਾ। ਪਾਕਿਸਤਾਨ ਐੱਲ. ਐੱਨ. ਜੀ. ਲਿਮਟਿਡ (ਪੀ. ਐੱਲ. ਐੱਲ.) ਨੇ ਟੈਂਡਰ ਖੁੱਲ੍ਹਣ ਅਤੇ ਇਸ਼ਤਿਹਾਰ ’ਚ 31 ਦਿਨਾਂ ਦੇ ਅੰਤਰਾਲ ਦੇ 32.48 ਫੀਸਦੀ ’ਤੇ ਬ੍ਰੇਂਟ ਦੀ ਉੱਚੇ ਭਾਅ ਵਾਲੀ ਬੋਲੀ ਪ੍ਰਾਪਤ ਕੀਤੀ ਹੈ।

ਐੱਲ. ਐੱਨ. ਜੀ. ਸਪਲਾਈਕਰਤਾਵਾਂ ਨੂੰ ਕਰਾਚੀ ਦੇ ਪੋਰਟ ਕਾਸਿਮ ’ਤੇ ਘੱਟ ਤੋਂ ਘੱਟ 2 ਐੱਲ. ਐੱਨ. ਜੀ. ਸਪਲਾਈ ਲਈ ਬੋਲੀ ਲਾਉਣ ਲਈ ਸੱਦਾ ਦਿੱਤਾ ਗਿਆ ਸੀ, ਜਿਸ ਨੇ 15-16 ਫਰਵਰੀ, 2021 ਲਈ 2 ਐੱਲ. ਐੱਨ. ਜੀ. ਕਾਰਗੋ ਨੂੰ ਬੇਹੱਦ ਉੱਚੀ ਬੋਲੀ ਅਤੇ 23-24 ਫਰਵਰੀ, 2021 ਨੂੰ ਸਪਲਾਈਕਰਤਾਵਾਂ ਲਈ ਬਹੁਤ ਜ਼ਿਆਦਾ ਉੱਚੀਆਂ ਬੋਲੀਆਂ ਨੂੰ ਆਕਰਸ਼ਿਤ ਕੀਤਾ ਸੀ।

ਇਹ ਵੀ ਵੇਖੋ - 1 ਜਨਵਰੀ ਤੋਂ ਬਦਲਣਗੇ ਮਹੱਤਵਪੂਰਨ ਨਿਯਮ, ਫ਼ੋਨ ਕਾਲ ਤੋਂ ਲੈ ਕੇ ਵਿੱਤੀ ਲੈਣ-ਦੇਣ ਹੋਣਗੇ ਪ੍ਰਭਾਵਤ

ਟਰੈਫਿਗੁਰਾ ਨੇ 15-16 ਫਰਵਰੀ ਲਈ ਬ੍ਰੇਂਟ ’ਤੇ 32.4888 ਦੇ 2 ਸਲਾਟ ਲਈ ਬੋਲੀਆਂ ਦੀ ਪੇਸ਼ਕਸ਼ ਕੀਤੀ

ਬੋਲੀਆਂ ’ਚ ਬੋ, ਸੁਕਾਰ ਨੇ 15-16 ਫਰਵਰੀ ਲਈ ਬ੍ਰੇਂਟ ਦੇ 23.4331 ਫੀਸਦੀ ਅਤੇ 23-24 ਫਰਵਰੀ ਲਈ ਬ੍ਰੇਂਟ ਦੇ 22.1142 ਫੀਸਦੀ ’ਤੇ ਬੋਲੀ ਲਾਈ, ਜਦੋਂਕਿ ਟਰੈਫਿਗੁਰਾ ਨੇ 15-16 ਫਰਵਰੀ ਲਈ ਬ੍ਰੇਂਟ ’ਤੇ 32.4888 ਦੇ 2 ਸਲਾਟ ਲਈ ਬੋਲੀਆਂ ਦੀ ਪੇਸ਼ਕਸ਼ ਕੀਤੀ ਅਤੇ 23-24 ਫਰਵਰੀ ਲਈ ਬ੍ਰੇਂਟ ’ਤੇ ਘੱਟ ਤੋਂ ਘੱਟ 25.9777 ਫੀਸਦੀ ਦੀ ਪੇਸ਼ਕਸ਼ ਕੀਤੀ। ਇਸ ਤੋਂ ਇਲਾਵਾ ਟਰੈਫਿਗੁਰਾ, ਜੋ ਪਾਕਿਸਤਾਨ ਮੁਸਲਿਮ ਲੀਗ-ਨਵਾਜ (ਪੀ. ਐੱਮ. ਐੱਲ.-ਐੱਨ. ) ਐੱਲ. ਐੱਨ. ਜੀ. ਸਮਝੌਤੇ ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਪਿੱਛਲੀ ਸੱਤਾਧਾਰੀ ਸਰਕਾਰ ਦੌਰਾਨ 3.7 ਡਾਲਰ ਤੋਂ 4.7 ਡਾਲਰ ’ਚ ਇਕ ਨਿਸ਼ਚਿਤ ਦਰ ’ਤੇ ਕਰਨ ਲਈ ਤਿਆਰ ਸੀ, ਨੇ ਹੁਣ ਸਭ ਤੋਂ ਘੱਟ 32 ਫੀਸਦੀ ’ਤੇ ਬੋਲੀ ਲਾਈ ਹੈ।

ਇਹ ਵੀ ਵੇਖੋ - ਕੀ ਕਰੰਸੀ ਤੋਂ ਫੈਲਦਾ ਹੈ ਕੋਰੋਨਾ? 9 ਮਹੀਨਿਆਂ ਬਾਅਦ ਮਿਲਿਆ ਇਹ ਜਵਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News