ਸਰਹੱਦ ਪਾਰ: ਰਾਵਲਪਿੰਡੀ ਦੇ 100 ਸਾਲ ਪੁਰਾਣੇ ਰਘੂਨਾਥ ਮੰਦਰ ’ਚ ਬਣੇ 3 ਮੰਦਰ ਤੇ 2 ਗੁਰਦੁਆਰੇ ਦੀ ਹਾਲਤ ਖ਼ਸਤਾ

09/25/2021 11:21:34 AM

ਗੁਰਦਾਸਪੁਰ/ਰਾਵਲਪਿੰਡੀ (ਜ. ਬ.) - ਪਾਕਿਸਤਾਨ ਦੇ ਪ੍ਰਸਿੱਧ ਸ਼ਹਿਰ ਰਾਵਲਪਿੰਡੀ ਦੇ ਬਾਗ-ਏ-ਸਰਦਾਰਨ ਇਲਾਕੇ ’ਚ ਸਥਿਤ ਲੱਗਭਗ 100 ਸਾਲ ਪੁਰਾਣੇ ਰਘੂਨਾਥ ਮੰਦਰ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ, ਕਿਉਂਕਿ ਸਰਕਾਰ ਸਮੇਤ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕ ਇਸ ਰਘੂਨਾਥ ਮੰਦਰ ਵੱਲ ਧਿਆਨ ਨਹੀਂ ਦੇ ਰਹੇ। ਬਾਗ-ਏ-ਸਰਦਾਰਨ ਇਲਾਕੇ ’ਚ ਸਥਿਤ ਇਹ ਮੰਦਰ, ਜੋ ਵੰਡ ਤੋਂ ਪਹਿਲਾ 6 ਏਕੜ ’ਚ ਫੈਲਿਆ ਹੋਇਆ ਸੀ, ਹੁਣ ਕੁਝ ਮਰਲਿਆਂ ’ਚ ਸੀਮਤ ਹੋ ਕੇ ਰਹਿ ਗਿਆ ਹੈ। ਇਸ ਮੰਦਰ ’ਚ 3 ਮੰਦਰ ਅਤੇ 2 ਗੁਰਦੁਆਰੇ ਵੀ ਹਨ।

ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ

ਸੂਤਰਾਂ ਅਨੁਸਾਰ ਰਾਵਲਪਿੰਡੀ ’ਚ ਇਹ ਰਘੂਨਾਥ ਮੰਦਰ ਸਥਾਨਕ ਲੋਕਾਂ ਦੇ ਬਾਗ-ਏ-ਸਰਦਾਰਨ ਨਾਂ ਨਾਲ ਵੀ ਮਸ਼ਹੂਰ ਹੈ, ਕਿਉਂਕਿ ਇਸ ’ਚ 3 ਮੰਦਰ ਅਤੇ 2 ਗੁਰਦੁਆਰੇ ਹੋਣ ਕਾਰਨ ਇਸ ਨੂੰ ਸਰਦਾਰਨ ਵੀ ਕਿਹਾ ਜਾਂਦਾ ਹੈ। ਇਹ ਮੰਦਰ ਹਿੰਦੂਆਂ ਜਾਂ ਸਿੱਖਾਂ ਲਈ ਹੀ ਇਕ ਧਾਰਮਿਕ ਸਥਾਨ ਨਹੀਂ, ਬਲਕਿ ਇਕ ਭਲਾਈ ਕੇਂਦਰ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਇੱਥੇ ਗਰੀਬਾਂ ਨੂੰ ਮੁਫ਼ਤ ਭੋਜਨ ਤੇ ਇਲਾਜ ਦੀ ਸਹੂਲਤ ਹੈ। ਮੌਜੂਦਾ ਸਮੇਂ ’ਚ ਇਸ ਮੰਦਰ ਦੀ ਜ਼ਮੀਨ ਦੇ ਕੁਝ ਹਿੱਸੇ ’ਚ ਪੁਲਸ ਦੀ ਸਪੈਸ਼ਲ ਬ੍ਰਾਂਚ ਦਾ ਦਫ਼ਤਰ ਤੇ ਕਰਮਚਾਰੀਆਂ ਲਈ ਰਿਹਾਇਸ਼ ਸਥਾਨ ਬਣੇ ਹੋਏ ਹਨ।

ਪੜ੍ਹੋ ਇਹ ਵੀ ਖ਼ਬਰ - ਪ੍ਰੀਖਿਆਰਥੀਆਂ ਨੂੰ ਲੱਗਾ ਵੱਡਾ ਝਟਕਾ : ਪੰਜਾਬ ਪੁਲਸ ਹੈੱਡ ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੋਈ ਰੱਦ

75 ਸਾਲਾਂ ਇਲਾਕਾ ਨਿਵਾਸੀ ਫਰਜਾਂਦ ਅਲੀ ਅਨੁਸਾਰ ਇਸ ਮੰਦਰ ਤੇ ਗੁਰਦੁਆਰੇ ਦਾ ਨਿਰਮਾਣ ਸਰਦਾਰ ਸੁਜਾਨ ਸਿੰਘ ਨੇ ਕੀਤਾ ਸੀ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਤੋਂ ਸਨ, ਜਦਕਿ ਸਰਦਾਰ ਮਿਲਖਾ ਸਿੰਘ ਥੇਹਪੁਰੀਆਂ, ਜਿਨ੍ਹਾਂ ਨੇ ਰਾਵਲਪਿੰਡੀ ਸ਼ਹਿਰ ਵਸਾਇਆ ਸੀ, ਉਨ੍ਹਾਂ ਨੇ ਵੀ ਸਹਿਯੋਗ ਦਿੱਤਾ ਸੀ, ਜਦਕਿ ਇਸ ਮੰਦਰ-ਕਮ-ਗੁਰਦੁਆਰੇ ਦਾ ਨੀਂਹ ਪੱਥਰ ਸੁਜਾਨ ਸਿੰਘ ਦੇ ਪਿਤਾ ਸਰਦਾਰ ਬੰਦ ਸਿੰਘ ਨੇ ਰੱਖਿਆ ਸੀ। ਇਸ ਮੰਦਰ ਦੀ ਜ਼ਮੀਨ ’ਤੇ ਵਿਸ਼ਾਲ ਸਰੋਵਰ ਤੇ ਬਾਗ ਵੀ ਹੋਇਆ ਕਰਦਾ ਸੀ, ਜਿਸ ’ਤੇ ਲੋਕਾਂ ਨੇ ਕਬਜ਼ਾ ਕਰ ਕੇ ਘਰ ਆਦਿ ਬਣਾ ਲਏ। ਹੁਣ 6 ਏਕੜ ਦਾ ਇਹ ਧਾਰਮਿਕ ਸਥਾਨ ਕੁਝ ਮਰਲਿਆਂ ’ਚ ਸਿਮਟ ਕੇ ਰਹਿ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਉਸ ਨੇ ਦੱਸਿਆ ਕਿ ਅੱਜ ਵੀ ਵਿਸਾਖੀ ’ਤੇ ਕੁਝ ਸਿੱਖ ਪਰਿਵਾਰ ਇੱਥੇ ਮੱਥਾ ਟੇਕਣ ਲਈ ਆਉਦੇ ਹਨ ਪਰ ਮੰਦਰ ਤੇ ਗੁਰਦੁਆਰੇ ਦੀ ਹਾਲਤ ਵੇਖ ਕੇ ਬਹੁਤ ਦੁਖੀ ਹੁੰਦੇ ਹਨ। ਦੂਜੇ ਪਾਸੇ ਪਾਕਿਸਤਾਨ ਹਿੰਦੂ ਕੌਂਸਲ ਦੇ ਪ੍ਰਧਾਨ ਡਾ. ਰਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਪਾਕਿਸਤਾਨ ਵਕਫ ਬੋਰਡ ਨੂੰ ਇਸ ਰਘੂਨਾਥ ਮੰਦਰ ਦਾ ਕਬਜ਼ਾ ਕੌਂਸਲ ਨੂੰ ਦੇਣ ਲਈ ਲਿਖਤੀ ਮੰਗ ਕੀਤੀ ਹੈ ਪਰ ਵਕਫ਼ ਬੋਰਡ ਦੇ ਅਧਿਕਾਰੀ ਉਨ੍ਹਾਂ ਦੇ ਪੱਤਰ ਦਾ ਜਵਾਬ ਵੀ ਨਹੀਂ ਦਿੰਦੇ। ਪੁਲਸ ਅਧਿਕਾਰੀਆਂ ਨਾਲ ਵੀ ਮੰਦਰ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਖਤਮ ਕਰਨ ਲਈ ਕਿਹਾ ਗਿਆ ਸੀ ਪਰ ਪੁਲਸ ਅਧਿਕਾਰੀ ਉਲਟਾ ਧਮਕੀਆਂ ਦਿੰਦੇ ਹਨ, ਜਿਸ ਕਾਰਨ ਇਸ ਮੰਦਰ-ਕਮ-ਗੁਰਦੁਆਰੇ ਦੀ ਹਾਲਤ ’ਚ ਸੁਧਾਰ ਨਹੀਂ ਹੋ ਰਿਹਾ ਹੈ।

ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ


rajwinder kaur

Content Editor

Related News