ਭਾਰਤ ’ਤੇ ਜਿੱਤ ਮਗਰੋਂ ਜਸ਼ਨ ’ਚ ਡੁੱਬਿਆ ਪਾਕਿਸਤਾਨ, ਸੜਕਾਂ ’ਤੇ ਉਤਰੇ ਪ੍ਰਸ਼ੰਸਕ

10/25/2021 11:46:50 AM

ਕਰਾਚੀ (ਭਾਸ਼ਾ) : ਆਈ.ਸੀ.ਸੀ. ਵਿਸ਼ਵ ਕੱਪ ਵਿਚ ਭਾਰਤ ਖ਼ਿਲਾਫ਼ 12 ਮੈਚਾਂ ਦੀ ਹਾਰ ਦਾ ਸਿਲਸਿਲਾ ਟੁੱਟਣ ਦੇ ਬਾਅਦ ਪਾਕਿਸਤਾਨ ਦੇ ਕ੍ਰਿਕਟ ਪ੍ਰੇਮੀ ਜਸ਼ਨ ਮਨਾਉਣ ਲਈ ਸੜਕਾਂ ’ਤੇ ਉਤਰ ਆਏ ਅਤੇ ਪੂਰੇ ਦੇਸ਼ ਵਿਚ ਆਤਿਸ਼ਬਾਜ਼ੀ ਹੋਈ। ਪਾਕਿਸਤਾਨ ਨੇ ਦੁਬਈ ਵਿਚ ਟੀ20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਖ਼ੁਸ਼ੀ ਵਿਚ ਪ੍ਰਸ਼ੰਸਕਾਂ ਨੇ ਕਰਾਚੀ ਵਿਚ ਕਾਰ ਦੇ ਹੋਰਨ ਅਤੇ ਪਟਾਕੇ ਵਜਾਏ। ਇੱਥੇ ਜਨਤਕ ਸਥਾਨਾਂ ’ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ ਅਤੇ ਕੋਰੋਨ ਪਾਬੰਦੀਆਂ ਵਿਚ ਢਿੱਲ ਦੇ ਬਾਅਦ ਹੋਟਲਾਂ ਵਿਚ ਵੀ ਮੈਚ ਦੇ ਪ੍ਰਸਾਰਣ ਦਾ ਬੰਦੋਬਸਤ ਸੀ। ਕੁੱਝ ਥਾਵਾਂ ’ਤੇ ਪੁਲਸ ਨੇ ਜਿੱਤ ਦੇ ਜਸ਼ਨ ਵਿਚ ਹਵਾਈ ਫਾਈਰਿੰਗ ਦੀਆਂ ਘਟਨਾਵਾਂ ਦੀ ਦਰਜ ਕੀਤੀਆਂ ਹਨ।

ਇਹ ਵੀ ਪੜ੍ਹੋ : ਪਾਕਿ ਮੰਤਰੀ ਫਵਾਦ ਨੇ PM ਮੋਦੀ ਦੀ ਇਮਰਾਨ ਨਾਲ ਕੀਤੀ ਤੁਲਨਾ, ਯੂਜ਼ਰਸ ਬੋਲੇ- ਪਾਕਿ ਸਰਕਾਰ ਦੀ ਭੰਗ ਪਾਲਿਸੀ ਦਾ ਪਹਿਲਾ ਨਤੀਜਾ

ਪ੍ਰਧਾਨ ਮੰਤਰੀ ਅਤੇ ਵਿਸ਼ਵ ਕੱਪ 1992 ਜੇਤੂ ਸਾਬਕਾ ਕਪਤਾਨ ਇਮਰਾਨ ਖਾਨ ਨੇ ਟਵੀਟ ਕੀਤਾ, ‘ਪਾਕਿਸਤਾਨ ਟੀਮ ਅਤੇ ਖ਼ਾਸ ਤੌਰ ’ਤੇ ਬਾਬਰ ਆਜ਼ਮ ਨੂੰ ਵਧਾਈ, ਜਿਸ ਨੇ ਮੈਚ ਦੀ ਅਗਵਾਈ ਕੀਤੀ। ਰਿਜਵਾਨ ਅਤੇ ਸ਼ਾਹੀਨ ਸ਼ਾਹ ਅਫ਼ਰੀਦੀ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੇਸ਼ ਨੂੰ ਤੁਹਾਡੇ ’ਤੇ ਮਾਣ ਹੈ।’ ਪਾਕਿਸਤਾਨ ਕ੍ਰਿਕਟ ਬੋਰਡ ਦੇ ਪ੍ਰਧਾਨ ਰਮੀਜ ਰਾਜਾ ਨੇ ਟਵੀਟ ਕੀਤਾ, ‘ਅਲਹਮਦੁੱਲੀਲਾਹ। ਇਹ ਪਹਿਲੀ ਜਿੱਤ ਹੈ ਅਤੇ ਸਭ ਤੋਂ ਯਾਦਗਾਰ ਵੀ। ਪਾਕਿਸਤਾਨੀਆਂ ਲਈ ਇਹ ਮਾਣ ਦਾ ਪਲ, ਜਿਸ ਲਈ ਪੂਰੀ ਟੀਮ ਨੂੰ ਧੰਨਵਾਦ। ਇਹ ਯਾਦਗਾਰ ਸਫ਼ਰ ਦੀ ਸ਼ੁਰੂਆਤ ਹੈ।’ ਪਾਕਿਸਤਾਨ ਦੇ ਪ੍ਰਸ਼ੰਸਕਾਂ ਨੇ ਕਾਰ ਦੀਆਂ ਖਿੜਕੀਆਂ ਤੋਂ ਝੰਡੇ ਲਹਿਰਾਏ। ਕਾਲਜ ਦੇ ਵਿਦਿਆਰਥੀ ਫਰਹਾਨ ਨੇ ਕਿਹਾ, ‘ਅਸੀਂ ਭਾਰਤ ਨੂੰ ਵਿਸ਼ਵ ਕੱਪ ਵਿਚ ਪਹਿਲੀ ਵਾਰ ਹਰਾਇਆ ਹੀ ਨਹੀਂ ਹੈ, ਸਗੋਂ ਜਿਸ ਅੰਦਾਜ਼ ਵਿਚ ਹਰਾਇਆ ਹੈ, ਉਹ ਕਾਬਿਲ-ਏ-ਤਾਰੀਫ ਹੈ।’ 

ਇਹ ਵੀ ਪੜ੍ਹੋ : ਇਹ ਵੀ ਪੜ੍ਹੋ : ਚੀਨ ਨੇ ਭਾਰਤ ਨਾਲ ਫੌਜੀ ਅੜਿੱਕੇ ਦਰਮਿਆਨ ਨਵਾਂ ਸਰਹੱਦੀ ਜ਼ਮੀਨ ਕਾਨੂੰਨ ਕੀਤਾ ਪਾਸ

ਮੈਚ ਤੋਂ ਪਹਿਲਾਂ ਕਰਾਚੀ ਦੀਆਂ ਸੜਕਾਂ ’ਤੇ ਸੰਨਾਟਾ ਛਾਇਆ ਹੋਇਆ ਸੀ ਪਰ ਮੈਚ ਖ਼ਤਮ ਹੁੰਦੇ ਹੀ ਜਲਸਾ ਸ਼ੁਰੂ ਹੋ ਗਿਆ। ਫ਼ੌਜ ਮੁਖੀ ਨੇ ਵੀ ਟੀਮ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ ’ਤੇ ਮਾਣ ਹੈ। ਸਾਬਕਾ ਟੈਸਟ ਸਪਿਨਰ ਇਕਬਾਲ ਕਾਸਿਮ ਨੇ ਕਿਹਾ, ‘ਮੈਨੂੰ ਲੱਗਾ ਸੀ ਕਿ ਪਾਕਿਸਤਾਨ ਇਹ ਮੈਚ ਜਿੱਤ ਸਕਦਾ ਹੈ ਪਰ ਇਸ ਤਰ੍ਹਾਂ ਇਕ ਪਾਸੜ ਜਿੱਤ ਨਾਲ ਅਸੀਂ ਹੈਰਾਨ ਹਾਂ।’ ਮੁੰਬਈ ’ਤੇ ਅੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਦੇ ਦੁਵੱਲੇ ਕ੍ਰਿਕਟ ਸਬੰਧ ਬੰਦ ਹਨ। ਪਾਕਿਸਤਾਨ ਨੇ 2012 ਵਿਚ ਸੀਮਤ ਓਵਰਾਂ ਦੀ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਪਰ ਦੋਵਾਂ ਟੀਮਾਂ ਦਾ ਸਾਹਮਣਾ ਆਈ.ਸੀ.ਸੀ. ਟੂਰਨਾਮੈਂਟ ਅਤੇ ਏਸ਼ੀਆ ਕੱਪ ਵਿਚ ਹੀ ਹੁੰਦਾ ਆਇਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry