ਪਾਕਿ ਦੇ ਸਿੰਧ ਸੂਬੇ ’ਚ ਗਹਿਰਾਇਆ ਬਿਜਲੀ ਸੰਕਟ, ਬਾਜ਼ਾਰ ਤੇ ਸ਼ਾਂਪਿੰਗ ਮਾਲ ਹੁਣ ਰਾਤ 9 ਵਜੇ ਹੋਣਗੇ ਬੰਦ

06/18/2022 2:25:56 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਵਿਚ ਬਿਜਲੀ ਸੰਕਟ ਦਿਨ ਪ੍ਰਤੀਦਿਨ ਗਹਿਰਾਉਂਦਾ ਜਾ ਰਿਹਾ ਹੈ। ਇਸ ਦੇ ਚੱਲਦੇ ਸਿੰਧ ਸਰਕਾਰ ਨੇ ਇਸ ਸੰਕਟ ਤੋਂ ਉਭਰਨ ਲਈ ਇਕ ਆਦੇਸ਼ ਜਾਰੀ ਕਰਕੇ ਪੂਰੇ ਸੂਬੇ ’ਚ ਸਾਰੀਆਂ ਮਾਰਕੀਟਾਂ, ਦੁਕਾਨਾਂ ਅਤੇ ਸ਼ਾਪਿੰਗ ਮਾਲ ਰਾਤ 9 ਵਜੇ ਬੰਦ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਮੈਰਿਜ ਪੈਲੇਸ ਰਾਤ 10.30 ਅਤੇ ਹੋਟਲ ਅਤੇ ਰੈਸਟੋਰੈਂਟ ਆਦਿ ਰਾਤ 11 ਵਜੇ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।

 


rajwinder kaur

Content Editor

Related News