ਪਾਕਿਸਤਾਨ ’ਚ ਹਿੰਦੂ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ’ਚ ਹਿੰਦੂ ਫਿਰਕੇ ਦੇ ਦੋ ਭਰਾਵਾਂ ਸਣੇ 3 ਦੋਸ਼ੀ ਗ੍ਰਿਫ਼ਤਾਰ

04/26/2022 5:52:47 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਵਾਤ ਜ਼ਿਲ੍ਹੇ ਦੇ ਕਸਬਾ ਸਿੰਘੋਰ ਪੁਲਸ ਨੇ ਸਿੰਘੋਰ ਵਾਸੀ ਇਕ ਹਿੰਦੂ ਨੌਜਵਾਨ ਨੂੰ ਅਗਵਾ ਕਰਨ ਦੇ ਦੋਸ਼ ’ਚ ਹਿੰਦੂ ਫਿਰਕੇ ਦੇ ਹੀ ਦੋ ਭਰਾਵਾਂ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਤਰਾਂ ਅਨੁਸਾਰ ਸਿੰਘੋਰ ਵਾਸੀ ਕਰਮਚੰਦ ਨੇ ਪੁਲਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੇ ਮੁੰਡੇ ਤਰੁਣ ਕੁਮਾਰ ਨੂੰ ਜਨਕ ਰਾਜ, ਉਸ ਦੇ ਭਰਾ ਪ੍ਰੇਮ ਚੰਦ ਅਤੇ ਭਤੀਜੇ ਜਤਿੰਦਰ ਕੁਮਾਰ ਨੇ ਅਗਵਾ ਕੀਤਾ ਹੈ। ਪੁਲਸ ਨੇ ਇਸ ਸੂਚਨਾ ਦੇ ਮਿਲਦੇ ਤੁਰੰਤ ਕਾਰਵਾਈ ਕਰਕੇ ਲਾਹੌਰ ਦੇ ਕਦਮ ਇਲਾਕੇ ਤੋਂ ਇਕ ਅਖੌਤੀ ਪੀਰ ਤਾਜ ਮੁਹੰਮਦ ਦੇ ਡੇਰੇ ਤੋਂ ਤਰੁਣ ਕੁਮਾਰ ਨੂੰ ਬਰਾਮਦ ਕੀਤਾ। 

ਪੜ੍ਹੋ ਇਹ ਵੀ ਖ਼ਬਰ: ਦੁਬਈ ਤੋਂ ਪੰਜਾਬ ਪੁੱਜਾ 22 ਸਾਲਾ ਗੁਰਪ੍ਰੀਤ ਦਾ ਮ੍ਰਿਤਕ ਸਰੀਰ, 14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਹੋਈ ਸੀ ਮੌਤ

ਸੂਤਰਾਂ ਅਨੁਸਾਰ ਸ਼ਿਕਾਇਤਕਰਤਾ ਕਰਮਚੰਦ ਅਤੇ ਅਖੌਤੀ ਤਾਂਤਰਿਕ ਤਾਜ ਮੁਹੰਮਦ ਵਿਚ ਪਹਿਲੇ ਹੀ ਜਾਣ ਪਛਾਣ ਸੀ। ਜਿਸ ਨੇ ਕਰਮਚੰਦ ਦੇ ਭਰਾ ਜਨਕ ਰਾਜ ਅਤੇ ਪ੍ਰੇਮ ਚੰਦ ਦੇ ਨਾਲ ਮਿਲ ਕੇ ਤਰੁਣ ਕੁਮਾਰ ਨੂੰ ਫਿਰੌਤੀ ਲਈ ਅਗਵਾ ਕੀਤਾ। ਪਤਾ ਲੱਗਾ ਹੈ ਕਿ ਅਗਵਾ ਕਰਨ ਵਾਲੇ ਸਾਰੇ ਦੋਸ਼ੀਆਂ ਨੇ ਤਰੁਣ ਕੁਮਾਰ ਦੇ ਪਿਤਾ ਤੋਂ 5 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਅਤੇ ਪੈਸੇ ਮਿਲਣ ਦੇ ਬਾਵਜੂਦ ਤਰੁਣ ਕੁਮਾਰ ਨੂੰ ਮੁਕਤ ਨਹੀਂ ਕੀਤਾ। 

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਦੂਜੇ ਪਾਸੇ ਤਾਂਤਰਿਕ ਤਾਜ ਮੁਹੰਮਦ ਨੇ ਕਿਹਾ ਕਿ ਉਸ ਨੇ ਤਰੁਣ ਕੁਮਾਰ ਨੂੰ ਅਗਵਾ ਨਹੀਂ ਕੀਤਾ, ਬਲਕਿ ਉਸ ਦੇ ਕੋਲ ਅਥਾਹ ਰੂਹਾਨੀ ਸ਼ਕਤੀਆਂ ਹਨ ਅਤੇ ਜਨਕ ਰਾਜ ਤੇ ਪ੍ਰੇਮ ਚੰਦ ਉਸ ਨੂੰ ਤਾਂਤਰਿਕ ਢੰਗ ਨਾਲ ਪ੍ਰੇਸ਼ਾਨ ਕਰਨ ਦੇ ਲਈ ਉਸ ਕੋਲ ਲਿਆਂਏ ਸੀ। ਪੁਲਸ ਨੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News