ਸਰਹੱਦ ਪਾਰ: ਪਾਕਿ ’ਚ 4 ਹਥਿਆਰਬੰਦ ਲੋਕਾਂ ਵਲੋਂ ਕੁੜੀ ਨੂੰ ਅਗਵਾ ਕਰਨ ਦੀ ਕੌਸ਼ਿਸ਼, ਸਫਲ ਨਾ ਹੋਣ ’ਤੇ ਪਾੜੇ ਕੱਪੜੇ

06/03/2022 3:48:56 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸ਼ਹਿਰ ਕੁੜੀਆਂਵਾਲਾ ਵਿਚ ਅੱਜ ਸਵੇਰੇ ਰਿਕਸ਼ਾ ’ਤੇ ਜਾ ਰਹੀ ਮਾਂ-ਬੇਟੀ ਵਿਚੋਂ ਬੇਟੀ ਨੂੰ ਚਾਰ ਹਥਿਆਰਬੰਦ ਲੋਕਾਂ ਨੇ ਅਗਵਾ ਕਰਨ ਦੀ ਅਸਫਲ ਕੌਸ਼ਿਸ ਕੀਤੀ। ਅਗਵਾ ਕਰਨ ’ਚ ਅਸਫ਼ਲ ਰਹਿਣ ’ਤੇ ਕੁੜੀ ਦੇ ਕੱਪੜੇ ਪਾੜ ਕੇ ਉਸ ਨੂੰ ਨੰਗੀ ਹਾਲਤ ਵਿਚ ਬਾਜ਼ਾਰ ’ਚ ਭੱਜਣ ’ਤੇ ਮਜ਼ਬੂਰ ਕਰ ਦਿੱਤਾ।

ਪੜ੍ਹੋ ਇਹ ਵੀ ਖ਼ਬਰ: ਪੋਤੇ ਨੂੰ ਮਿਲਣ ਦੀ ਸੀ ਰੀਝ, ਨੂੰਹ ਨੇ ਕੀਤਾ ਇਨਕਾਰ ਤਾਂ ਦਾਦੇ ਨੇ ਚੁੱਕਿਆ ਖ਼ੌਫ਼ਨਾਕ ਕਦਮ

ਸੂਤਰਾਂ ਅਨੁਸਾਰ ਪੀੜਤਾ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਅੱਜ ਸਵੇਰੇ ਲਗਭਗ 10 ਵਜੇ ਉਹ ਆਪਣੀ ਕੁੜੀ ਨਾਲ ਰਿਕਸ਼ਾ ’ਤੇ ਮਦੀਨਾਬਾਦ ਤੋਂ ਫੈਜਲ ਚੌਂਕ ਜਾ ਰਹੀ ਸੀ। ਰਸਤੇ ਵਿਚ ਦੋਸ਼ੀ ਇਮਰਾਨ ਸ਼ਾਹ ਆਪਣੇ ਦੋ ਸਾਥੀਆਂ ਨਾਲ ਕਾਰ ’ਤੇ ਆਏ ਅਤੇ ਸਾਡਾ ਰਿਕਸ਼ਾ ਰੋਕ ਕੇ ਮੇਰੀ ਕੁੜੀ ਨੂੰ ਅਗਵਾ ਕਰਨ ਦੀ ਕੌਸ਼ਿਸ਼ ਕੀਤੀ। ਜਦ ਮਾਂ-ਬੇਟੀ ਨੇ ਦੋਸ਼ੀਆਂ ਦੀ ਕੌਸ਼ਿਸ਼ ਨੂੰ ਅਸਫਲ ਬਣਾ ਦਿੱਤਾ ਤਾਂ ਦੋਸ਼ੀਆਂ ਨੇ ਉਸ ਦੀ ਕੁੜੀ ਦੇ ਸਾਰੇ ਪਾਏ ਕੱਪੜੇ ਪਾੜ ਦਿੱਤੇ ਅਤੇ ਕੁੜੀ ਨੇ ਨੰਗੀ ਹਾਲਤ ਵਿਚ ਭੱਜ ਕੇ ਆਪਣੀ ਜਾਨ ਬਚਾਈ। ਦੋਸ਼ੀ ਉੱਥੋਂ ਭੱਜਣ ਵਿਚ ਸਫ਼ਲ ਹੋ ਗਏ। ਕੁਝ ਜਨਾਨੀਆਂ ਨੇ ਉਸ ਦੀ ਕੁੜੀ ਨੂੰ ਕੱਪੜੇ ਮੁਹੱਈਆਂ ਕਰਵਾਏ, ਜਦਕਿ ਸਾਰਾ ਬਾਜ਼ਾਰ ਸਾਡਾ ਤਮਾਸ਼ਾ ਵੇਖਦਾ ਰਿਹਾ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: 8 ਲੱਖ ਦੇ ਕਰਜ਼ੇ ਤੋਂ ਦੁਖੀ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, 1 ਸਾਲ ਪਹਿਲਾਂ ਹੋਇਆ ਸੀ ਵਿਆਹ


rajwinder kaur

Content Editor

Related News