ਪਾਕਿਸਤਾਨ ’ਚ ਅਮਰੀਕੀ ਜਨਾਨੀ ਨਾਲ ਤਿੰਨ ਦੋਸ਼ੀਆਂ ਨੇ ਕੀਤਾ ਜਬਰ-ਜ਼ਿਨਾਹ

07/20/2022 4:21:32 PM

ਗੁਰਦਾਸਪੁਰ/ਲਾਹੌਰ (ਵਿਨੋਦ)- ਪਾਕਿਸਤਾਨ ਦੇ ਰਾਜ ਪੰਜਾਬ ਦੇ ਜ਼ਿਲ੍ਹਾ ਡੇਰਾ ਗਾਜੀਖਾਨ ਦੇ ਕਬਾਇਲੀ ਇਲਾਕੇ ’ਚ ਇਕ ਅਮਰੀਕੀ ਮਹਿਲਾ ਟੂਰਿਸਟ ਨਾਲ ਗਾਈਡ ਅਤੇ ਉਸ ਦੇ ਦੋ ਸਾਥੀਆਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਸੂਤਰਾਂ ਅਨੁਸਾਰ ਇਕ ਅਮਰੀਕੀ ਮਹਿਲਾ ਵੀਲੋਗਰ ਲਾਹੌਰ ’ਚ ਆਪਣੇ ਮੰਗੇਤਰ ਵਾਸਿਲ ਦੇ ਕੋਲ ਰੁਕੀ। ਉਹ ਅਮਰੀਕਾ ਤੋਂ ਡੇਰਾ ਗਾਜ਼ੀ ਖਾਨ ਦੇ ਟੂਰਿਸਟ ਰਿਜ਼ੋਰਟ ਫੋਰਟ ਮੁਨਰੋ ਦੇ ਪਹਾੜੀ ਇਲਾਕਿਆ ‘ਚ ਘੁੰਮਣ ਲਈ ਆਈ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ਐਨਕਾਊਂਟਰ ਜਾਰੀ, ਪੁਲਸ ਅਤੇ ਗੈਂਗਸਟਰਾਂ ’ਚ ਮੁੜ ਤੇਜ਼ ਹੋਈ ਫਾਇਰਿੰਗ

ਜਨਾਨੀ ਨੇ ਸ਼ੋਸਲ ਮੀਡੀਆ ਦੇ ਮਧਿਅਮ ਨਾਲ ਟੂਰਿਸਟ ਗਾਈਡ ਗਰੁੱਪ ਦੇ ਮਧਿਅਮ ਨਾਲ ਗਾਇਡ ਦੀ ਤਾਲਾਸ਼ ਕੀਤੀ, ਜਿਸ ਨਾਲ ਉਸ ਨੂੰ ਇਕ ਗਾਈਡ ਦਾ ਮੋਬਾਇਲ ਨੰਬਰ ਮਿਲਿਆ। ਉਸ ਨੇ ਉਸ ਨਾਲ ਸੰਪਰਕ ਕੀਤਾ ਤਾਂਕਿ ਇਲਾਕੇ ਦੀ ਪੂਰੀ ਜਾਣਕਾਰੀ ਮਿਲ ਸਕੇ। ਬਾਅਦ ’ਚ ਵੀਲੋਗਰ ਗਾਈਡ ਦੇ ਨਾਲ ਕਬਾਇਲੀ ਇਲਾਕੇ ’ਚ ਘੁੰਮਣ ਚਲੀ ਗਈ। ਗਾਈਡ ਉਸ ਨੂੰ ਇਕ ਹੋਟਲ ’ਚ ਲੈ ਗਿਆ, ਜਿੱਥੇ ਉਸ ਦੇ ਦੋ ਸਾਥੀ ਪਹਿਲਾ ਪਹੁੰਚੇ ਹੋਏ ਸੀ। ਤਿੰਨਾਂ ਨੇ ਅਮਰੀਕੀ ਜਨਾਨੀ ਨਾਲ ਜਬਰਦਸਤੀ ਜਬਰ-ਜ਼ਿਨਾਹ ਕੀਤਾ ਅਤੇ ਉੱਥੋਂ ਫਰਾਰ ਹੋ ਗਏ। ਅਮਰੀਕੀ ਮਹਿਲਾ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰਨੀ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਮਜੀਠਾ ’ਚ ਦਿਲ ਕੰਬਾਊ ਵਾਰਦਾਤ: ਬਹਿਸਬਾਜ਼ੀ ਰੋਕਣ ’ਤੇ ਮੁੰਡੇ ਨੂੰ ਦਾਤਰ ਮਾਰ ਕੇ ਉਤਾਰਿਆ ਮੌਤ ਦੇ ਘਾਟ


rajwinder kaur

Content Editor

Related News