ਭਾਰਤ ਤੋਂ ਲਾਲ ਪੱਥਰ ਦੀ ਸਪਲਾਈ ਨਾ ਹੋਣ 'ਤੇ ਪਾਕਿ 'ਚ ਦੇ ਨਿਰਮਾਣ ਤੇ ਮੁਰੰਮਤ ਦਾ ਕੰਮ ਰੁਕਿਆ

04/18/2022 11:59:40 PM

ਗੁਰਦਾਸਪੁਰ/ਲਾਹੌਰ (ਵਿਨੋਦ)- ਇਮਾਰਤ ਸਮੱਗਰੀ ਦੀ ਅਣ-ਉਪਲੱਬਧਤਾਂ, ਵੱਧ ਚੁੱਕੀ ਨਿਰਮਾਣ ਲਾਗਤ ਸਮੇਤ ਕਈ ਹੋਰ ਕਾਰਨਾਂ ਨਾਲ ਪਾਕਿਸਤਾਨੀ ਪੰਜਾਬ ਰਾਜ ਦੇ 34 ਇਤਿਹਾਸਿਕ ਸਥਾਨਾਂ ਦੀ ਮੁਰੰਮਤ ਦਾ ਕੰਮ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਜਦਕਿ ਇਨ੍ਹਾਂ ਸਾਰੇ ਇਤਿਹਾਸਿਕ ਸਥਾਨਾਂ ਦੀ ਮੁਰੰਮਤ ਦੀ ਮੰਜ਼ੂਰੀ ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਦਿੱਤੀ ਜਾ ਚੁੱਕੀ ਹੈ। ਸੂਤਰਾਂ ਅਨੁਸਾਰ ਰੁਕੇ ਕੰਮਾਂ ’ਚ 19 ਸਾਈਟਾਂ ਦੀ ਬੀਤੇ ਸਾਲ ਮੰਜ਼ੂਰੀ ਦਿੱਤੀ ਗਈ ਸੀ, ਜਦਕਿ 15 ਸਾਈਟਾਂ ਨੂੰ ਇਸ ਸਾਲ ਦੇ ਸ਼ੁਰੂ ’ਚ ਮੰਜ਼ੂਰੀ ਦੇ ਕੇ ਕੰਮ ਸ਼ੁਰੂ ਕਰਵਾਇਆ ਗਿਆ ਸੀ। ਇਸ ਸਬੰਧੀ ਵੱਧ ਗਈ ਲਾਗਤ, ਸਮੱਗਰੀ ਦੀਆਂ ਕੀਮਤਾਂ ਵਿਚ ਕਈ ਗੁਣਾਂ ਵਾਧੇ ਅਤੇ ਵਿਸ਼ੇਸ ਕਰਕੇ ਭਾਰਤ ਤੋਂ ਆਉਣ ਵਾਲਾ ਵਿਸ਼ੇਸ ਲਾਲ ਪੱਥਰ ਦੀ ਕੋਰੋਨਾ ਤੇ ਤਣਾਅ ਦੇ ਚੱਲਦੇ ਸਪਲਾਈ ਪ੍ਰਭਾਵਿਤ ਹੋਣਾ ਵੀ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਇਹ ਖ਼ਬਰ ਪੜ੍ਹੋ- ਦੇਵਾਂਤ ਮਾਧਵਨ ਨੇ ਡੇਨਿਸ਼ ਓਪਨ ਤੈਰਾਕੀ 'ਚ ਜਿੱਤਿਆ ਸੋਨ ਤਮਗਾ
ਸੂਤਰਾਂ ਅਨੁਸਾਰ ਜਿੰਨਾਂ ਇਤਿਹਾਸਿਕ ਸਥਾਨਾਂ ਦੀ ਮੁਰੰਮਤ ਹੋਣੀ ਹੈ, ਉਨਾਂ ’ਚ 7 ਮੰਦਿਰ, 3 ਗੁਰਦੁਆਰੇ, 3 ਚਰਚਾਂ ਸ਼ਾਮਲ ਹਨ। ਬੀਤੇ ਸਾਲ ਦੇ 2521 ਲੱਖ ਰੁਪਏ ਦੀ ਅਨੁਮਾਨਤ ਲਾਗਤ ਦੇ ਮੁਕਾਬਲੇ ਹੁਣ ਸਬੰਧਿਤ ਵਿਭਾਗ ਨੇ 2821.85 ਲੱਖ ਰੁਪਏ ਦੀ ਲਾਗਤ ਅਨੁਮਾਨ ਸਰਕਾਰ ਦੇ ਕੋਲ ਮੰਜੂਰੀ ਦੇ ਲਈ ਭੇਜਿਆ ਹੈ। ਸੂਤਰਾਂ ਅਨੁਸਾਰ ਇਨਾਂ ਸਾਰੇ ਪ੍ਰੋਜੈਕਟਾਂ ’ਤੇ ਹੁਣ ਤੱਕ ਲਗਭਗ 49 ਪ੍ਰਤੀਸ਼ਤ ਰਾਸ਼ੀ ਖਰਚ ਹੋ ਚੁੱਕੀ ਹੈ ਜੋ ਬਰਬਾਦ ਹੁੰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਪੜ੍ਹੋ- ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ
ਸੂਤਰਾਂ ਅਨੁਸਾਰ ਜਿੰਨ੍ਹਾਂ ਠੇਕੇਦਾਰਾਂ ਨੇ ਇਹ ਕੰਮ ਲੈ ਰੱਖਿਆ ਹੈ ਉਨਾਂ ਦਾ ਕਹਿਣਾ ਹੈ ਕਿ ਇਸ ਇਤਿਹਾਸਿਕ ਸਥਾਨਾਂ ’ਤੇ ਜੋ ਵਿਸ਼ੇਸ ਲਾਲ ਪੱਥਰ ਲੱਗਣਾ ਹੈ, ਉਸ ਸਬੰਧੀ ਜਦ ਟੈਂਡਰ ਹੋਏ ਸੀ ਤਾਂ ਉਦੋਂ ਡਾਲਰ ਦੇ ਮੁਕਾਬਲੇ ਪਾਕਿਸਤਾਨ ਵਿਚ 146 ਰੁਪਏ ਸੀ। ਜਦਕਿ ਹੁਣ ਇਹ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ 186 ਰੁਪਏ ਹੈ। ਇਹ ਅੰਤਰ ਸਾਨੂੰ ਭਾਰੀ ਨੁਕਸਾਨ ਕਰ ਸਕਦਾ ਹੈ। ਜਦਕਿ ਕੁਝ ਹਿੰਦੂ ਮੰਦਿਰਾਂ ਸਮੇਤ ਮੁਲਤ ਮੰਦਿਰ ਚਕਵਾਲ ਦੇ ਇਲਾਵਾ ਜਹਾਂਗੀਰ ਦਾ ਮਕਬਰਾ, ਨੂਰਜਹਾਂ ਦੇ ਮਕਬਰੇ ਅਤੇ ਆਸਿਫ ਜਹਾਂ ਦੇ ਮਕਬਰੇ ਦਾ ਸਾਰਾ ਕੰਮ ਲਾਲ ਪੱਥਰ ਨਾਲ ਹੋਣਾ ਹੈ। ਡਾਲਰ ਰੇਟ ਵਿਚ ਭਾਰੀ ਵਾਧੇ ਦੇ ਚੱਲਦੇ ਠੇਕੇਦਾਰਾਂ ਨੇ ਵੀ ਪੁਰਾਣੇ ਰੇਟਾਂ ’ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News