ਸਰਹੱਦ ਪਾਰ: ਪਾਕਿ ਦੇ ਕਸਬਾ ਨਾਗਰਪਾਰਕਰ ’ਚ ਹਿੰਦੂ ਜਨਾਨੀ ਨੇ ਮੁਹੱਲੇ ਦੇ ਕੁਝ ਲੋਕਾਂ ਤੋਂ ਦੁਖੀ ਹੋ ਕੀਤੀ ਖ਼ੁਦਕੁਸ਼ੀ

05/25/2022 7:42:09 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਨਾਗਰ ਪਾਰਕਰ ਵਿਚ ਇਕ 35 ਸਾਲਾਂ ਹਿੰਦੂ ਮਹਿਲਾ ਨੇ ਮੁਹੱਲੇ ਦੇ ਕੁਝ ਲੋਕਾਂ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਸੂਤਰਾਂ ਅਨੁਸਾਰ ਨਾਗਰਪਾਰਕਰ ਵਾਸੀ ਮਹਿਲਾ ਜੇਨੀ ਦੇਵੀ ਪਤਨੀ ਆਤਮਾ ਰਾਮ ਨੇ ਸਵੇਰੇ ਲਗਭਗ 10 ਵਜੇ ਜ਼ਹਿਰੀਲੀ ਦਵਾਈ ਖਾ ਕੇ ਆਤਮ ਹੱਤਿਆ ਕਰ ਲਈ। ਜਦ ਜੇਨੀ ਨੇ ਆਤਮ ਹੱਤਿਆ ਕੀਤੀ ਤਾਂ ਉਸ ਸਮੇਂ ਘਰ ਵਿਚ ਉਸ ਦਾ ਪਤੀ ਅਤੇ ਉਸ ਦੇ ਦੋ ਬੱਚੇ ਹਾਜ਼ਰ ਸੀ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਮ੍ਰਿਤਕਾਂ ਵੱਲੋਂ ਲਿਖੇ ਆਪਣੇ ਸੁਸਾਈਡ ਨੋਟ ’ਚ ਕਿਹਾ ਗਿਆ ਕਿ ਮੁਹੱਲੇ ਦੇ ਕੁਝ ਮੁਸਲਿਮ ਵਿਅਕਤੀ ਕੁਝ ਹਫ਼ਤੇ ਤੋਂ ਉਸ ’ਤੇ ਬੁਰੀ ਨਜ਼ਰ ਰੱਖੇ ਹੋਏ ਸੀ। ਜਦ ਉਹ ਘਰ ਵਿਚ ਇਕੱਲੀ ਹੁੰਦੀ ਸੀ ਤਾਂ ਉਹ ਘਰ ਵਿਚ ਆ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦੇ ਸੀ। ਉਸ ਵੱਲੋਂ ਮਨਾ ਕਰਨ ’ਤੇ ਉਹ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਹੱਤਿਆ ਕਰਨ ਦੀ ਧਮਕੀ ਦਿੰਦੇ ਸੀ। ਮੇਰੇ ਪਤੀ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਵੀ ਕੀਤੀ ਸੀ ਪਰ ਪੁਲਸ ਨੇ ਸਾਡੀ ਮਦਦ ਕਰਨ ਦੀ ਬਜਾਏ ਦੋਸ਼ੀਆਂ ਨੂੰ ਜਾਣਕਾਰੀ ਦੇ ਦਿੱਤੀ। ਇਸੇ ਕਰਕੇ ਉਹ ਦੋਸ਼ੀਆਂ ਤੋਂ ਬਹੁਤ ਪ੍ਰੇਸ਼ਾਨ ਹਨ। ਉਸ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮੁਹੱਲੇ ਦੇ 4 ਦੋਸ਼ੀਆਂ ਦੇ ਨਾਮ ਸੁਸਾਈਡ ਨੋਟ ਵਿਚ ਲਿਖੇ ਹਨ। ਪੁਲਸ ਨੇ ਇਸ ਸਬੰਧੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

 

rajwinder kaur

This news is Content Editor rajwinder kaur