ਭਾਰਤ ਤੋਂ ਦਰਾਮਦ ਬੰਦ ਹੋਣ ਨਾਲ ਪਾਕਿ 'ਚ ਇਸ ਟੀਕੇ ਦੀ ਹੋਈ ਘਾਟ

08/08/2020 7:32:44 PM

ਪੇਸ਼ਾਵਰ, (ਭਾਸ਼ਾ)— ਭਾਰਤ ਤੋਂ ਦਰਾਮਦ ਬੰਦ ਹੋਣ ਨਾਲ ਉੱਤਰੀ-ਪੱਛਮੀ ਪਾਕਿਸਤਾਨ 'ਚ ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਵਾਲੇ ਟੀਕੇ ਦੀ ਘਾਟ ਹੋ ਗਈ ਹੈ।

ਖੈਬਰ ਪਖਤੂਨਖਵਾ ਸੂਬੇ ਦੇ ਸਿਹਤ ਮੰਤਰੀ ਤੈਮੂਰ ਸਲੀਮ ਝਾਗਰਾ ਨੇ ਸ਼ੁੱਕਰਵਾਰ ਨੂੰ ਸੂਬਾਈ ਵਿਧਾਨ ਸਭਾ 'ਚ ਪ੍ਰਸ਼ਨਕਾਲ ਦੌਰਾਨ ਇਹ ਜਾਣਕਾਰੀ ਦਿੱਤੀ।
ਜਮਾਤ-ਏ-ਇਸਲਾਮੀ ਦੀ ਵਿਧਾਇਕ ਹੁਮੈਰਾ ਖਾਤੂਨ ਨੇ ਸੂਬੇ ਦੇ ਹਸਪਤਾਲਾਂ 'ਚ ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਵਾਲੇ ਟੀਕਿਆਂ ਦੀ ਘਾਟ ਬਾਰੇ ਸ਼ਿਕਾਇਤ ਕੀਤੀ ਸੀ।

ਇਸ ਦੇ ਜਵਾਬਾ 'ਚ ਮੰਤਰੀ ਨੇ ਕਿਹਾ, ''ਅਸੀਂ ਭਾਰਤ ਤੋਂ ਇਹ ਟੀਕੇ ਦਰਮਾਦ ਕਰਦੇ ਹਾਂ। ਦੋਹਾਂ ਦੇਸ਼ਾਂ ਵਿਚਕਾਰ ਰਾਜਨੀਤਕ ਸੰਬੰਧਾਂ 'ਚ ਤਣਾਅ ਦੇ ਮੱਦੇਨਜ਼ਰ ਇਨ੍ਹਾਂ ਦੀ ਦਰਾਮਦ ਬੰਦ ਹੋ ਗਈ ਹੈ।'' ਪਾਕਿਸਤਾਨ ਨੇ ਪਿਛਲੇ ਸਾਲ ਜੁਲਾਈ ਤੱਕ 16 ਮਹੀਨਿਆਂ ਦੌਰਾਨ ਭਾਰਤ ਤੋਂ 2.65 ਅਰਬ ਰੁਪਏ ਦੇ ਐਂਟੀ ਰੈਬੀਜ਼ (ਕੁੱਤੇ ਦੇ ਕੱਟਣ 'ਤੇ ਲਗਾਇਆ ਜਾਣ ਵਾਲਾ ਟੀਕਾ) ਅਤੇ ਸੱਪ ਦੇ ਜ਼ਹਿਰ ਨੂੰ ਬੇਅਸਰ ਕਰਨ ਵਾਲੇ ਟੀਕੇ ਦੀ ਦਰਾਮਦ ਕੀਤੀ ਸੀ।


Sanjeev

Content Editor

Related News