ਮੁਸਲਿਮ ਜਨਾਨੀ ਦੀ ਲਾਹੌਰ ਹਾਈਕੋਰਟ ਦੇ ਮੁੱਖ ਜੱਜ ਨੂੰ ਅਪੀਲ, ਇਨਸਾਫ ਨਹੀਂ ਦੇਣਾ ਤਾਂ ਮੈਨੂੰ ਭਾਰਤ ਭੇਜ ਦਿਓ

05/31/2022 6:06:02 PM

ਗੁਰਦਾਸਪੁਰ, ਲਾਹੌਰ (ਜ.ਬ) - ਪਾਕਿਸਤਾਨ ਦੇ ਰਾਜ ਪੰਜਾਬ ਦੇ ਸ਼ਹਿਰ ਬਹਾਵਲਪੁਰ ਦੀ ਇਕ ਮੁਸਲਿਮ ਜਨਾਨੀ, ਜਿਸ ਦਾ ਭੂ-ਮਾਫੀਆਂ ਖ਼ਿਲਾਫ਼ 5 ਮਰਲੇ ਮਕਾਨ ਨੂੰ ਲੈ ਕੇ 35 ਸਾਲ ਤੋਂ ਜ਼ਿਆਦਾ ਸਮੇਂ ਤੋਂ ਕੇਸ ਚੱਲ ਰਿਹਾ ਹੈ, ਨੇ ਅੱਜ ਲਾਹੌਰ ਹਾਈਕੋਰਟ ਦੇ ਮੁੱਖ ਜੱਜ ਨੂੰ ਕਿਹਾ ਕਿ ਜੇ ਜਦ ਉਸ ਨੂੰ ਇਨਸਾਫ ਨਹੀਂ ਮਿਲਣਾ ਤਾਂ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਉੱਥੇ ਮੈਨੂੰ ਸਰਕਾਰ ਆਰਾਮ ਨਾਲ ਰੋਟੀ ਖਿਲਾ ਸਕਦੀ ਹੈ। ਜਨਾਨੀ ਦੀ ਗੱਲ ਸੁਣ ਕੇ ਜੱਜ ਹੈਰਾਨ ਰਹਿ ਗਿਆ। ਜੱਜ ਨੇ ਕਿਹਾ ਕਿ ਮੈਂ ਭਾਰਤ ਭੇਜਣ ਵਾਲੀ ਗੱਲ ’ਤੇ ਕਿਸੇ ਤਰਾਂ ਦੀ ਟਿੱਪਣੀ ਨਹੀਂ ਕਰ ਸਕਦਾ ਪਰ ਇਨਸਾਫ ਮਿਲਣ ਵਿਚ ਦੇਰੀ ਲਈ ਮੁਆਫ਼ੀ ਚਾਹੁੰਦਾ ਹਾਂ।

ਪੜ੍ਹੋ ਇਹ ਵੀ ਖ਼ਬਰ: ਮੁਕਤਸਰ ਵੱਡੀ ਵਾਰਦਾਤ: ਸ਼ੱਕੀ ਹਾਲਾਤ ’ਚ ਝਾੜੀਆਂ ’ਚੋਂ ਮਿਲੀ ਨੌਜਵਾਨ ਦੀ ਲਾਸ਼, ਬੀਤੇ ਦਿਨ ਤੋਂ ਸੀ ਲਾਪਤਾ

ਸੂਤਰਾਂ ਅਨੁਸਾਰ ਬਹਾਵਲਪੁਰ ਵਾਸੀ ਮਹਿਲਾ ਸ਼ਹਿਨਾਜ ਬੀਬੀ ਨੇ ਲਾਹੌਰ ਹਾਈਕੋਰਟ ਦੇ ਮੁੱਖ ਜੱਜ ਨੂੰ ਕਿਹਾ ਕਿ ਉਸ ਨੂੰ ਭਾਰਤ ਭੇਜ ਦਿੱਤਾ ਜਾਵੇ। ਕਿਉਂਕਿ ਭਾਰਤ-ਪਾਕਿਸਤਾਨ ਵੰਡ ਦੇ ਸਮੇਂ ਤੋਂ ਭਾਰਤ ਤੋਂ ਪਾਕਿਸਤਾਨ ਆਏ ਮੁਸਲਿਮਾਂ ਨੂੰ ਪਾਕਿਸਤਾਨ ਸਰਕਾਰ ਬੇਹਤਰ ਸਹੂਲਤਾਂ ਦੇਣ ਵਿਚ ਅਸਫਲ ਰਹੀ ਹੈ। ਉਸ ਦਾ ਬਾਕੀ ਦਾ ਪਰਿਵਾਰ ਅੱਜ ਵੀ ਭਾਰਤ ਵਿਚ ਰਹਿ ਰਿਹਾ ਹੈ। ਮਹਿਲਾ ਨੇ ਕਿਹਾ ਕਿ ਲਗਭਗ 35 ਸਾਲ ਪਹਿਲਾਂ ਉਸ ਨੂੰ ਇਕ ਮਕਾਨ ਅਲਾਟ ਕੀਤਾ ਗਿਆ ਸੀ। ਉਸ ਮਕਾਨ ਦੀ ਸਾਰੀ ਰਾਸ਼ੀ ਉਹ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਵਾ ਚੁੱਕੀ ਹੈ ਪਰ ਅਲਾਟ ਮਕਾਨ ’ਤੇ ਭੂ ਮਾਫੀਆ ਦਾ ਕਬਜ਼ਾ ਹੋਣ ਕਾਰਨ ਉਹ ਅਦਾਲਤਾਂ ਵਿਚ ਧੱਕੇ ਖਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼

ਉਸਨੇ ਕਿਹਾ ਕਿ ਇਹ ਮਕਾਨ ਇਕ ਹਿੰਦੂ ਪਰਿਵਾਰ ਦਾ ਹੈ, ਜੋ ਵੰਡ ਦੇ ਸਮੇਂ ਭਾਰਤ ਚਲਾ ਗਿਆ ਸੀ। ਜਦ ਅਦਾਲਤ ਇਨੇ ਸਾਲਾਂ ਤੋਂ ਭੂ ਮਾਫੀਆਂ ਤੋਂ ਮਕਾਨ ਖਾਲੀ ਨਹੀਂ ਕਰਵਾ ਸਕਦੀ ਤਾਂ ਫਿਰ ਪਾਕਿਸਤਾਨ ਵਿਚ ਰਹਿਣ ਦਾ ਕੋਈ ਮਤਲਬ ਨਹੀਂ। ਕਮਿਸ਼ਨਰ ਮੁੱਖ ਬੰਦੋਬਸਤ ਬਹਾਵਲਪੁਰ ਵੀ ਅਦਾਲਤ ਵਿਚ ਬਿਆਨ ਦੇ ਚੁੱਕੇ ਹਨ ਕਿ ਜਿਸ ਮਕਾਨ ਨੂੰ ਸ਼ਹਿਨਾਜ ਨੂੰ ਅਲਾਟ ਕੀਤਾ ਗਿਆ ਹੈ, ਉਹ ਪਹਿਲਾਂ 1960 ਵਿਚ ਇਕ ਵਿਅਕਤੀ ਅਕਰਮ ਵਹੀਦ ਨੂੰ ਅਲਾਟ ਕੀਤਾ ਗਿਆ ਸੀ। ਉਸ ਨੇ ਬਣਦੀ ਰਾਸ਼ੀ ਜਮਾਂ ਨਹੀਂ ਕਰਵਾਈ ਸੀ ਅਤੇ ਉਸ ਦੀ ਅਲਾਟਮੈਂਟ 1968 ਵਿਚ ਰੱਦ ਹੋ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ : ਪੰਜਾਬ ਸਰਕਾਰ ਨੇ ਡੇਰਾ ਮੁਖੀਆਂ ਸਣੇ 424 ਲੋਕਾਂ ਦੀ ਸੁਰੱਖਿਆ ਲਈ ਵਾਪਸ

ਜਨਾਨੀ ਨੇ ਅਦਾਲਤ ਵਿਚ ਕਿਹਾ ਕਿ ਬਹਾਵਲਪੁਰ ਤੋਂ ਲਾਹੌਰ ਆਉਣ ਲਈ ਉਸ ਕੋਲ ਕਿਰਾਇਆ ਨਹੀਂ ਹੁੰਦਾ ਅਤੇ ਲਾਹੌਰ ਆ ਕੇ ਦੋ ਵਕਤ ਦੀ ਰੋਟੀ ਖਾਣ ਲਈ ਵੀ ਉਸ ਕੋਲ ਪੈਸੇ ਨਹੀਂ ਹੁੰਦੇ। ਵਕੀਲ ਦੀ ਫੀਸ ਅਦਾ ਕਰਨ ਲਈ ਉਸ ਦੇ ਕੋਲ ਸਾਧਨ ਨਹੀਂ ਹੈ ਅਤੇ ਉਹ ਆਪਣੇ ਦਮ ’ਤੇ ਕੇਸ ਲੜਦੀ ਆ ਰਹੀ ਹੈ। ਜੱਜ ਨੇ ਜਨਾਨੀ ਦੇ ਬਿਆਨ ਨੂੰ ਰਿਕਾਰਡ ਕਰਕੇ ਦੂਜੇ ਪੱਖ ਨੂੰ ਸੰਮਨ ਜਾਰੀ ਕਰ ਦਿੱਤੇ। ਲਾਹੌਰ ਹਾਈਕੋਰਟ ਦੇ ਮੁੱਖ ਜੱਜ ਅਮੀਰ ਭੱਟੀ ਨੇ ਕਿਹਾ ਕਿ ਭਾਰਤ ਭੇਜਣ ਸਬੰਧੀ ਉਹ ਕਿਸੇ ਤਰਾਂ ਦੀ ਟਿੱਪਣੀ ਨਹੀਂ ਕਰ ਸਕਦਾ। ਅਦਾਲਤ ਕੇਵਲ ਸੰਬਧਿਤ ਕੇਸ ਦੀ ਸੁਣਵਾਈ ਕਰ ਸਕਦੀ ਹੈ ਪਰ ਅਮੀਰ ਭੱਟੀ ਨੇ ਮਹਿਲਾ ਦੇ ਨਾਲ ਹੋਏ ਆਨਿਆਂ ਤੇ ਦੁੱਖ ਪ੍ਰਗਟ ਵੀ ਕੀਤਾ।


rajwinder kaur

Content Editor

Related News