ਸਰਹੱਦ ਪਾਰ: ਨਾਬਾਲਿਗ ਹਿੰਦੂ ਕੁੜੀ ਨੂੰ ਅਗਵਾ ਕਰ ਕੇ ਕਰਵਾਇਆ ਨਿਕਾਹ

04/26/2022 9:45:57 AM

ਗੁਰਦਾਸਪੁਰ/ਪਾਕਿਸਤਾਨ (ਜ. ਬ.) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਉਮਰਕੋਟ ਵਾਸੀ ਇਕ ਨਾਬਾਲਿਗ ਗਰੀਬ ਹਿੰਦੂ ਕੁੜੀ ਦਾ ਅਗਵਾ ਕਰ ਕੇ ਉਸ ਦਾ ਅਗਵਾ ਕਰਨ ਵਾਲੇ ਨਾਲ ਹੀ ਨਿਕਾਹ ਕਰਵਾਇਆ ਗਿਆ। 16 ਸਾਲਾ ਸੁਨੀਤਾ ਵਾਸੀ ਉਮਰਕੋਟ ਨੂੰ ਉਸ ਦੇ ਘਰੋਂ ਉਸ ਸਮੇਂ ਅਗਵਾ ਕੀਤਾ ਗਿਆ, ਜਦੋਂ ਉਹ ਘਰ ’ਚ ਇਕੱਲੀ ਸੀ। ਉਸ ਦਾ ਪਿਤਾ ਕਾਲਾ ਰਾਮ ਰਿਕਸ਼ਾ ਚਲਾਉਂਦਾ ਹੈ। ਉਸ ਦੀ ਮਾਂ ਲੋਕਾਂ ਦੇ ਘਰਾਂ ਦਾ ਕੰਮਕਾਜ ਕਰ ਕੇ ਪੈਸੇ ਕਮਾ ਕੇ ਪਰਿਵਾਰ ਪਾਲਦੇ ਹਨ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਮੁਲਜ਼ਮ ਅਹਿਮਦ ਅਲੀ ਵਾਸੀ ਉਮਰਕੋਟ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸੁਨੀਤਾ ਨੂੰ ਜ਼ਬਰਦਸਤੀ ਅਗਵਾ ਕਰ ਲਿਆ। 3 ਦਿਨ ਬਾਅਦ ਸੁਨੀਤਾ ਦੇ ਪਰਿਵਾਰ ਵਾਲਿਆਂ ਨੂੰ ਪੁਲਸ ਨੇ ਸੂਚਿਤ ਕੀਤਾ ਕਿ ਸੁਨੀਤਾ ਨੇ ਆਪਣੀ ਮਰਜ਼ੀ ਨਾਲ ਧਰਮ ਪਰਿਵਰਤਨ ਕਰ ਕੇ ਅਹਿਮਦ ਅਲੀ ਨਾਲ ਨਿਕਾਹ ਕਰ ਲਿਆ ਹੈ। ਸੁਨੀਤਾ ਦਾ ਨਵਾਂ ਨਾਮ ਮਰਿਅਮ ਹੈ, ਇਸ ਲਈ ਪੁਲਸ ਹੁਣ ਕੁਝ ਨਹੀਂ ਕਰ ਸਕਦੀ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

 


rajwinder kaur

Content Editor

Related News