ਸਰਹੱਦ ਪਾਰ: ਮੰਦਬੁੱਧੀ ਨਾਬਾਲਿਗ ਹਿੰਦੂ ਕੁੜੀ ਨਾਲ 3 ਨੌਜਵਾਨਾਂ ਨੇ ਕੀਤਾ ਸਮੂਹਿਕ ਜਬਰ-ਜ਼ਿਨਾਹ

05/26/2022 3:22:34 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਬੀਤੀ ਰਾਤ ਪਾਕਿਸਤਾਨ ਦੇ ਸਿੰਧ ਸੂਬੇ ਦੇ ਪਿੰਡ ਸਲੇਹ ਖਸਕੇਲੀ ਵਿਚ ਇਕ ਨਾਬਾਲਿਗ ਮੰਦਬੁੱਧੀ ਹਿੰਦੂ ਕੁੜੀ ਦੇ ਨਾਲ ਪਿੰਡ ਦੇ ਹੀ ਤਿੰਨ ਨੌਜਵਾਨ ਸਮੂਹਿਕ ਜਬਰ-ਜ਼ਿਨਾਹ ਕਰਕੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਛੱਡ ਕੇ ਭੱਜ ਗਏ। ਸੂਤਰਾਂ ਅਨੁਸਾਰ ਪਿੰਡ ਸਲੇਹ ਖਸਕੇਲੀ ਵਾਸੀ ਮੰਦਬੁੱਧੀ 15 ਸਾਲਾਂ ਕੁੜੀ ਭਾਰਤੀ ਦੇਵੀ ਬੀਤੀ ਰਾਤ ਅਚਾਨਕ ਗਲੀ ਤੋਂ ਲਾਪਤਾ ਹੋ ਗਈ। ਕਾਫੀ ਤਾਲਾਸ਼ ਕਰਨ ਦੇ ਬਾਅਦ ਜਦ ਭਾਰਤੀ ਦੇਵੀ ਦਾ ਕੁਝ ਪਤਾ ਨਹੀਂ ਲੱਗਾ ਤਾਂ ਪਰਿਵਾਰ ਵਾਲਿਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਹੁਣ ਨਹੀਂ ਹੋਇਆ ਕਰੇਗਾ ਹਾਰਮੋਨੀਅਮ ਨਾਲ ਕੀਰਤਨ

ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਭਾਰਤੀ ਦੇਵੀ ਮੰਦਬੁੱਧੀ ਹੈ ਪਰ ਉਹ ਬੋਲ ਅਤੇ ਵੇਖ ਸਕਦੀ ਹੈ। ਅੱਜ ਸਵੇਰੇ ਕਿਸੇ ਨੇ ਸੂਚਿਤ ਨੂੰ ਸੂਚਿਤ ਕੀਤਾ ਕਿ ਇਕ ਕੁੜੀ ਨਗਨ ਹਾਲਤ ਵਿਚ ਪਿੰਡ ਦੇ ਬਾਹਰ ਤੜਫ ਰਹੀ ਹੈ। ਅਸੀਂ ਉੱਥੇ ਪਹੁੰਚ ਕੇ ਕੁੜੀ ਨੂੰ ਕੱਪੜੇ ਪਾ ਕੇ ਹਸਪਤਾਲ ਦਾਖ਼ਲ ਕਰਵਾਇਆ। ਕੁੜੀ ਨੇ ਪੁਲਸ ਨੂੰ ਦੱਸਿਆ ਕਿ ਤਿੰਨ ਮੁੰਡੇ ਅਸਲਮ, ਖੁਰਸ਼ੀਦ ਤੇ ਅਕਰਮ ਉਸ ਨੂੰ ਗਲੀ ਤੋਂ ਉਸ ਦੇ ਮੂੰਹ ’ਤੇ ਹੱਥ ਰੱਖ ਕੇ ਚੁੱਕ ਕੇ ਖੇਤਾਂ ’ਚ ਲੈ ਗਏ, ਜਿੱਥੇ ਤਿੰਨਾਂ ਨੇ ਜਬਰ-ਜ਼ਿਨਾਹ ਕੀਤਾ। ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਕਿਹਾ ਕਿ ਪੀੜਤ ਕੁੜੀ ਮੰਦਬੁੱਧੀ ਹੈ। ਇਸ ਦੇ ਬਿਆਨ ’ਤੇ ਕਿਸੇ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਜਾ ਸਕਦਾ।  

ਪੜ੍ਹੋ ਇਹ ਵੀ ਖ਼ਬਰ: ਦਰੱਖ਼ਤ ਨਾਲ ਟਕਰਾਈ ਕਾਰ ਦੇ ਉੱਡੇ ਪਰਖੱਚੇ, 23 ਸਾਲਾ ਨੌਜਵਾਨ ਦੀ ਮੌਤ, 29 ਮਈ ਨੂੰ ਜਾਣਾ ਸੀ ਵਿਦੇਸ਼


rajwinder kaur

Content Editor

Related News