ਸਰਹੱਦ ਪਾਰ: ਮਦਰਸੇ ਦੇ ਅਧਿਆਪਕ ਨੇ ਵਿਦਿਆਰਥੀ ਨਾਲ ਕੀਤੀ ਬਦਫੈਲੀ, ਹੋਇਆ ਫ਼ਰਾਰ

08/13/2022 3:16:07 PM

ਗੁਰਦਾਸਪੁਰ,ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਜ਼ਿਲ੍ਹਾ ਹਰਿਪੁਰ ਅਧੀਨ ਪਿੰਡ ਖੋਲੀਆ ਬਾਲਾ ’ਚ ਮਦਰਸੇ ਦੇ ਇਕ ਅਧਿਆਪਕ ਵੱਲੋਂ ਨਾਬਾਲਿਗ ਵਿਦਿਆਰਥੀ ਨਾਲ ਵਾਰ-ਵਾਰ ਬਦਫੈਲੀ ਕਰਨ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ ਪਰ ਦੋਸ਼ੀ ਫ਼ਰਾਰ ਹੋ ਗਿਆ ਹੈ। ਪਿੰਡ ਖੋਲੀਆ ਬਾਲਾ ਵਾਸੀ ਇਕ ਮਹਿਲਾ ਬੀਬੀ ਸਾਹਿਬਾ ਨੇ ਪੁਲਸ ਨੂੰ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਹ ਆਪਣੇ 12 ਸਾਲਾਂ ਭਤੀਜੇ (ਭਰਾ ਦੇ ਲੜਕੇ) ਨੂੰ ਆਪਣੇ ਕੋਲ ਰਹਿਣ ਲਈ ਲੈ ਕੇ ਆਈ ਸੀ। ਉਸ ਨੂੰ ਕੁਰਾਨ ਦੀ ਸਿੱਖਿਆ ਦਿਵਾਉਣ ਲਈ ਪਿੰਡ ਦੇ ਮਦਰਸੇ ’ਚ ਦਾਖ਼ਲ ਕਰਵਾ ਦਿੱਤਾ। ਬੀਤੇ ਦਿਨ ਜਦ ਉਸ ਦਾ ਭਤੀਜਾ ਮਦਰਸੇ ਤੋਂ ਵਾਪਸ ਆਇਆ ਤਾਂ ਉਹ ਸਹਿਮਿਆ ਹੋਇਆ ਸੀ। 

ਅੱਜ ਸਵੇਰੇ ਜਦ ਉਸ ਨੇ ਮਦਰਸੇ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਪੁੱਛਗਿਛ ’ਤੇ ਉਸ ਨੇ ਦੱਸਿਆ ਕਿ ਮਦਰਸੇ ਦਾ ਅਧਿਆਪਕ ਕਾਰੀ ੳਜੈਰ ਉਸ ਨੂੰ ਬਾਰ ਬਾਰ ਆਪਣੇ ਕਮਰੇ ਵਿਚ ਲੈ ਕੇ ਬਦਫੈਲੀ ਕਰਦਾ ਹੈ ਅਤੇ ਬੀਤੇ ਦਿਨ ਵੀ ਦੋਸ਼ੀ ਨੇ ਉਸ ਨਾਲ ਬਦਫੈਲੀ ਕੀਤੀ। ਇਸ ਸਬੰਧੀ ਕਿਸੇ ਨੂੰ ਦੱਸਣ ’ਤੇ ਅਧਿਆਪਕ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ ਹੈ। ਇਸ ਸਬੰਧੀ ਅਧਿਆਪਕ ਨੇ ਸਵੇਰੇ ਜਿਗਰਾ ਵੱਲੋਂ ਪੀੜਤ ਪਰਿਵਾਰ ਨਾਲ ਸਮਝੌਤਾ ਕਰਨ ਦੀ ਕੌਸ਼ਿਸ਼ ਕੀਤੀ। ਜਦ ਪਰਿਵਾਰ ਨੇ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਮਦਰਸਾ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਸ਼ਿਕਾਇਤ ਮਿਲਣ ’ਤੇ ਕੇਸ ਦਰਜ ਕਰ ਲਿਆ।  


rajwinder kaur

Content Editor

Related News