ਸਰਹੱਦ ਪਾਰ : ਲਾਹੌਰ ਸ਼ੈਸਨ ਜੱਜ ਨੇ ਈਸਾਈ ਬਿਰਾਦਰੀ ਦੇ ਵਿਅਕਤੀ ਨੂੰ ਸੁਣਾਈ ਮੌਤ ਦੀ ਸਜ਼ਾ, ਜਾਣੋ ਵਜ੍ਹਾ

07/27/2022 2:24:46 PM

ਗੁਰਦਾਸਪੁਰ/ਲਾਹੌਰ (ਵਿਨੋਦ) - ਲਾਹੌਰ ਦੀ ਅਦਾਲਤ ਨੇ ਸਾਲ 2017 ਦੇ ਈਸ਼ ਨਿੰਦਾ ਦੇ ਇਕ ਕੇਸ ’ਚ ਇਕ ਈਸਾਈ ਬਿਰਾਦਰੀ ਦੇ ਵਿਅਕਤੀ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਸਜ਼ਾ ਪਾਉਣ ਵਾਲੇ ਦੋਸ਼ੀ ਦੀ ਪਛਾਣ ਅਸਫਾਕ ਮਸੀਹ ਹੈ, ਜੋ ਪੇਸ਼ੇ ਤੋਂ ਇਕ ਮਕੈਨਿਕ ਹੈ। ਪੀੜਤ ਸਾਲ 2017 ਤੋਂ ਜੇਲ੍ਹ ’ਚ ਬੰਦ ਹੈ। ਸੂਤਰਾਂ ਅਨੁਸਾਰ 15 ਜੂਨ 2017 ਨੂੰ ਅਸਫਾਕ ਮਸੀਹ ਖ਼ਿਲਾਫ਼ ਈਸ਼ਨਿੰਦਾ ਅਧੀਨ ਕੇਸ ਦਰਜ ਕੀਤਾ ਗਿਆ ਸੀ। ਉਸ ਨੇ ਅਦਾਲਤ ’ਚ ਆਪਣੀ ਸਫਾਈ ’ਚ ਦਿੱਤੇ ਬਿਆਨ ’ਚ ਕਿਹਾ ਸੀ ਕਿ ਉਸ ਨੇ ਪੈਗੰਬਰ ਮੁਹੰਮਦ ਦੀ ਬਦਨਾਮੀ ਜਾਂ ਅਪਮਾਨ ਨਹੀਂ ਕੀਤਾ ਅਤੇ ਉਸ ਖ਼ਿਲਾਫ਼ ਦਰਜ ਕੇਸ ਝੂਠਾ ਹੈ। 

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਉਸ ਨੇ ਕਿਹਾ ਕਿ ਇਹ ਉਸ ਦੇ ਕਾਰੋਬਾਰ ਨੂੰ ਬਰਬਾਦ ਕਰਨ ਲਈ ਬਣਾਇਆ ਗਿਆ ਝੂਠਾ ਕੇਸ ਹੈ। ਮੇਰਾ ਮੋਟਰਸਾਈਕਲ ਤੇ ਸਾਈਕਲ ਮੁਰੰਮਤ ਦਾ ਕਾਰੋਬਾਰ ਸੀ, ਜੋ ਬਹੁਤ ਵਧੀਆਂ ਚੱਲ ਰਿਹਾ ਸੀ। ਮੇਰੀ ਦੁਕਾਨ ਦੇ ਸਾਹਮਣੇ ਮੁਹੰਮਦ ਨਵੀਦ ਨੇ ਵੀ ਮਕੈਨਿਕ ਦੀ ਦੁਕਾਨ ਖੋਲ੍ਹ ਲਈ। ਉਸ ਨੇ ਮੇਰੀ ਦੁਕਾਨ ਨੂੰ ਬੰਦ ਕਰਵਾਉਣ ਲਈ ਮੇਰੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਨਵੀਦ ਦੇ ਦੋਸਤ ਮੁਹੰਮਦ ਇਫਰਾਨ ਨੇ ਇਕ ਸਾਜਿਸ਼ ਅਧੀਨ ਮੇਰੇ ਤੋਂ ਸਾਈਕਲ ਠੀਕ ਕਰਵਾਇਆ। ਜਦ ਉਸ ਨੇ ਮੁਰੰਮਤ ਦੇ 40 ਰੁਪਏ ਮੰਗੇ ਤਾਂ ਮੁਹੰਮਦ ਇਫਰਾਨ ਨੇ ਪੈਸੇ ਇਹ ਕਹਿ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਇਕ ਧਾਰਮਿਕ ਵਿਅਕਤੀ ਹੈ। 

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਅਸਫਾਕ ਮਸੀਹ ਨੇ ਕਿਹਾ ਕਿ ਉਹ ਯਿਸੂ ਮਸੀਹ ਜੀ ਨੂੰ ਮੰਨਦਾ ਹੈ ਅਤੇ ਭੁਗਤਾਨ ਲੈਣਾ ਉਸ ਦਾ ਅਧਿਕਾਰ ਹੈ। ਮੁਹੰਮਦ ਇਫਰਾਨ ਤੇ ਮੁਹੰਮਦ ਨਵੀਦ ਨੇ ਇਸ ਮਾਮਲੇ ਨੂੰ ਧਾਰਮਿਕ ਮੁੱਦਾ ਬਣਾ ਦਿੱਤਾ। ਅਸਫਾਕ ਮਸੀਹ ਦੇ ਖ਼ਿਲਾਫ਼ ਈਸ਼ਨਿੰਦਾ ਦਾ ਕੇਸ ਦਰਜ ਕਰਵਾ ਦਿੱਤਾ ਗਿਆ ਅਤੇ ਦੁਕਾਨ ਬੰਦ ਕਰਵਾ ਦਿੱਤੀ। ਜਦਕਿ ਉਸ ਨੇ ਪੈਗੰਡਬਰ ਖ਼ਿਲਾਫ਼ ਕੁਝ ਨਹੀਂ ਕਿਹਾ ਸੀ ਪਰ ਉਸ ਦੇ ਬਾਵਜੂਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਕੇਸ ਦੀ ਸੁਣਵਾਈ ਦੇ ਬਾਅਦ ਲਾਹੌਰ ਸ਼ੈਸਨ ਜੱਜ ਨੇ ਦੋਸ਼ੀ ਅਸਫਾਕ ਮਸੀਹ ਨੂੰ ਮੌਤ ਦੀ ਸਜ਼ਾ ਸੁਣਾਈ।

ਪੜ੍ਹੋ ਇਹ ਵੀ ਖ਼ਬਰ: ਐਨਕਾਊਂਟਰ ’ਚ ਮਾਰੇ ਗੈਂਗਸਟਰ ਜਗਰੂਪ ਰੂਪਾ ਤੇ ਕੁੱਸਾ ਦਾ ਹੋਇਆ ਪੋਸਟਮਾਰਟਮ, ਜੇਬਾਂ ’ਚੋਂ ਬਰਾਮਦ ਹੋਈਆਂ ਗੋਲੀਆਂ

 

rajwinder kaur

This news is Content Editor rajwinder kaur