ਸਰਹੱਦ ਪਾਰ: ਲਾਹੌਰ ਦੇ ਸਰਕਾਰੀ ਹਸਪਤਾਲ ਤੋਂ ਨਵ ਜਨਮੇ ਬੱਚੇ ਨੂੰ ਕੀਤਾ ਅਗਵਾ

06/06/2022 3:13:50 PM

ਗੁਰਦਾਸਪੁਰ/ਲਾਹੌਰ (ਜ.ਬ) - ਲਾਹੌਰ ਦੇ ਸਰਕਾਰੀ ਹਸਪਤਾਲ ਦੇ ਜਨਰਲ ਵਾਰਡ ਦੇ ਲੇਬਰ ਰੂਮ ਤੋਂ ਅੱਜ ਸਵੇਰੇ ਇਕ ਅਣਪਛਾਤੀ ਜਨਾਨੀ ਵੱਲੋਂ ਇਕ ਨਵ ਜਨਮੇ ਬੱਚੇ ਨੂੰ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿਚ ਚੋਰੀ ਹੋਏ ਬੱਚੇ ਦੇ ਪਿਤਾ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ।

ਸੂਤਰਾਂ ਅਨੁਸਾਰ ਕਸੂਰ ਵਾਸੀ ਇਮਨਾਨ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਪਤਨੀ ਨਾਜੀਆ ਬੀਬੀ ਨੇ ਅੱਜ ਐਮਰਜੈਂਸੀ ਵਾਰਡ ਵਿਚ ਆਪ੍ਰੇਸ਼ਨ ਨਾਲ ਇਕ ਮੁੰਡੇ ਨੂੰ ਜਨਮ ਦਿੱਤਾ ਹੈ। ਹਸਪਤਾਲ ਦੀ ਪ੍ਰਕਿਰਿਆ ਪੂਰੀ ਕਰਕੇ ਉਸ ਨੇ ਬੱਚੇ ਨੂੰ ਪ੍ਰਾਪਤ ਕੀਤਾ। ਇਸ ਦੌਰਾਨ ਇਕ ਜਨਾਨੀ ਉੱਥੇ ਆਈ ਅਤੇ ਕਹਿਣ ਲੱਗੀ ਕਿ ਉਸ ਦਾ ਪਤੀ ਵੀ ਹਸਪਤਾਲ ਵਿਚ ਦਾਖ਼ਲ ਹੈ, ਜਿਸ ਨਾਲ ਜਾਣ-ਪਛਾਣ ਹੋ ਗਈ। 

ਇਸ ਦੌਰਾਨ ਇਮਰਾਨ ਜਦੋਂ ਬਾਥਰੂਮ ਜਾਣ ਲੱਗਾ ਤਾਂ ਉਹ ਆਪਣੇ ਨਵ ਜਨਮੇ ਬੱਚੇ ਨੂੰ ਉਕਤ ਜਨਾਨੀ ਦੇ ਹਵਾਲੇ ਕਰ ਗਿਆ। ਵਾਪਸ ਆਇਆ ਤਾਂ ਜਨਾਨੀ ਅਤੇ ਬੱਚਾ ਦੋਵੇਂ ਗਾਇਬ ਸਨ। ਪੁਲਸ ਨੇ ਜਾਂਚ ਵਿਚ ਪਾਇਆ ਕਿ ਜਨਾਨੀ ਇਕ ਆਟੋ ਰਿਕਸ਼ਾ ਤੇ ਬੱਚੇ ਦੇ ਨਾਲ ਜਾਂਦੀ ਦਿਖਾਈ ਦਿੰਦੀ ਹੈ। ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 


rajwinder kaur

Content Editor

Related News