ਸਰਹੱਦ ਪਾਰ: ਕਰਾਚੀ ਤੋਂ ਅਗਵਾ ਹੋਇਆ ਪੱਤਰਕਾਰ, ਪੀੜਤ ਪਰਿਵਾਰ ਨੇ ਪੁਲਸ ’ਤੇ ਲਾਏ ਦੋਸ਼

06/14/2022 3:36:53 PM

ਗੁਰਦਾਸਪੁਰ/ਪਾਕਿਸਤਾਨ (ਜ.ਬ.) - ਇਕ ਪ੍ਰਾਇਵੇਟ ਚੈਨਲ ’ਚ ਕੰਮ ਕਰਨ ਵਾਲੇ ਪੱਤਰਕਾਰ ਨੂੰ ਸੋਮਵਾਰ ਦੇਰ ਰਾਤ ਉਸ ਦੀ ਰਿਹਾਇਸ਼ ਦੇ ਨਜ਼ਦੀਕ ਤੋਂ ਅਣਪਛਾਤੇ ਲੋਕਾਂ ਵਲੋਂ ਅਗਵਾ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਤਰਾਂ ਅਨੁਸਾਰ ਪੱਤਰਕਾਰ ਨਫੀਸ ਨਈਮ ਇਕ ਟੈਲੀਵਿਜ਼ਨ ਚੈਨਲ ਨਾਲ ਸਬੰਧਿਤ ਹੈ। ਉਸ ਨੂੰ ਕਰਾਚੀ ਦੇ ਨਾਜੀਮਾਬਾਦ ਇਲਾਕੇ ਤੋਂ ਸਾਦੇ ਕੱਪੜਿਆਂ ’ਚ ਆਏ ਲੋਕਾਂ ਨੇ ਅਗਵਾ ਕੀਤਾ ਹੈ।

ਪੱਤਰਕਾਰ ਨੂੰ ਜਿਸ ਥਾਂ ਤੋਂ ਅਗਵਾ ਕੀਤਾ ਗਿਆ ਹੈ, ਉਹ ਇਲਾਕਾ ਪੱਤਰਕਾਰ ਦੀ ਰਿਹਾਇਸ਼ ਕੋਲ ਹੀ ਹੈ। ਪੁਲਸ ਅਧਿਕਾਰੀਆਂ ਅਨੁਸਾਰ ਉਕਤ ਪੱਤਰਕਾਰ ਕਿਸੇ ਵੀ ਪੁਲਸ ਸਟੇਸ਼ਨ ਵਿਚ ਨਹੀਂ ਹੈ। ਪਰਿਵਾਰਿਕ ਮੈਂਬਰਾਂ ਦਾ ਦੋਸ਼ ਹੈ ਕਿ ਉਸ ਨੂੰ ਪੁਲਸ ਨੇ ਚੁੱਕਿਆ ਹੈ। ਨਫੀਸ ਕੁਝ ਦਿਨਾਂ ਤੋਂ ਪੁਲਸ ਦੀ ਨਾਕਾਮੀ ਦੇ ਸਮਾਚਾਰ ਪ੍ਰਕਾਸ਼ਤ ਕਰ ਰਿਹਾ ਸੀ ਅਤੇ ਪੁਲਸ ਉਸ ਨੂੰ ਧਮਕੀਆਂ ਦੇ ਰਹੀ ਸੀ।


rajwinder kaur

Content Editor

Related News