''ਖੈਬਰ-ਪਖਤੂਨਖਵਾ ''ਚ ਮੁੱਢਲੀਆਂ ਜ਼ਰੂਰਤਾਂ ਦੇ ਬਿਨਾਂ ਰਹਿ ਰਹੇ ਹਨ ਸਿੱਖ''

02/22/2017 4:59:49 PM

ਪੇਸ਼ਾਵਰ— ਇਕ ਰਿਪੋਰਟ ਮੁਤਾਬਕ ਵੰਡ ਤੋਂ ਪਹਿਲਾਂ ਖੈਬਰ-ਪਖਤੂਨਖਵਾ ਸੂਬੇ ''ਚ ਸਿੱਖ ਭਾਈਚਾਰਾ ਰਹਿ ਰਿਹਾ  ਪਰ ਹੁਣ ਉਨ੍ਹਾਂ ਨੂੰ ਸਿੱਖਿਆ ਅਤੇ ਸਿਹਤ ਦੇਖਭਾਲ ਵਰਗੀਆਂ ਮੁੱਢਲੀਆਂ ਜ਼ਰੂਰਤਾਂ ਵੀ ਉਪਲਬੱਧ ਨਹੀਂ ਹਨ। ਇਸ ਸੂਬੇ ''ਚ ਪਾਕਿਸਤਾਨ ਦੀ ਸਿੱਖ ਆਬਾਦੀ ਦਾ ਇਕ ਅਹਿਮ ਸਿੱਖ ਹਿੱਸਾ ਰਹਿੰਦਾ ਹੈ ਪਰ ਅਜਿਹੀ ਘਟਨਾ ਹੈ ਜਿਸ ''ਚ ਹਫਤਾ ਵਸੂਲੀ ਲਈ ਸਿੱਖ ਵਪਾਰੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਸੂਬੇ ''ਚ ਕਰੀਬ 10 ਹਜ਼ਾਰ ਸਿੱਖ ਰਹਿੰਦੇ ਹਨ।

ਜਾਣਕਾਰੀ ਮੁਤਾਬਕ ਪਾਕਿਸਤਾਨੀ ਸਿੱਖ ਭਾਈਚਾਰੇ ਦੇ ਪ੍ਰਧਾਨ ਰਾਦੇਸ਼ ਸਿੰਘ ਟੋਨੀ ਨੇ ਕਿਹਾ, ''ਕੁੱਝ ਗੁਰਦੁਆਰਿਆਂ ਦੀ ਥਾਂ ''ਤੇ ਪੈਲਸ ਬਣਾ ਦਿੱਤੇ ਗਏ ਹਨ। ਜੋ ਵਿੱਕ ਨਹੀਂ ਸਕੇ ਅਤੇ ਉਨ੍ਹਾਂ ''ਤੇ ਭੂ-ਮਾਫੀਆ ਨੇ ਕਬਜ਼ਾ ਕਰ ਲਿਆ ਹੈ।'' ਟੋਨੀ ਨੇ ਕਿਹਾ, ''ਸਿੱਖ ਭਾਈਚਾਰੇ ਕੋਲ ਅੰਤਿਮ ਸਸਕਾਰ ਲਈ ਕੋਈ ਦਫਨਾਉਣਯੋਗ ਜ਼ਮੀਨ ਵੀ ਨਹੀਂ ਹੈ।'' ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਸਿੱਖਾਂ ਨੂੰ ਪੰਜਾਬ ਸੂਬੇ ਦੇ ਅਟਕ ਜ਼ਿਲੇ ''ਚ ਸਸਕਾਰ ਦਾ ਪ੍ਰਬੰਧ ਕਰਨਾ ਪੈਂਦਾ ਹੈ। ਸਿੱਖਾਂ ਦੇ ਜਾਨੀ ਮਾਲੀ ਖਤਰੇ ਤੋਂ ਬਾਅਦ ਉਨ੍ਹਾਂ ਨੂੰ ਪੇਸ਼ਾਵਰ ਦੇ ਮੁਹੱਲਾ ਜੋਗਨ ਸ਼ਾਹ ਅਤੇ ਸਦਰ ਬਾਜ਼ਾਰ ਇਲਾਕਿਆਂ ''ਚ ਜਾਣਾ ਪਿਆ।

ਸੁਰੱਖਿਆ ਦੇ ਖਤਰੇ ਦੇ ਚੱਲਦੇ ਬੱਚਿਆਂ ਨੂੰ ਸਕੂਲ ਤੋਂ ਹਟਣਾ ਪਿਆ। ਸਕੂਲ ਦੇ ਹੈਡਮਾਸਟਰ ਬਾਬਾ ਜੁਗੇਰਪਾਲ ਸਿੰਘ ਨੇ ਦੱਸਿਆ ਕਿ, ''ਅਸਥਾਈ ਸਕੂਲ ਬਣਾਉਣ ਲਈ ਅਸੀਂ ਜ਼ਮੀਨ ਜਾਇਦਾਦ ਕਿਰਾਏ ''ਤੇ ਦੇ ਰਹੇ ਹਾਂ। ਇਸ ਦਾ ਖਰਚਾ ਚੁੱਕਣਾ ਮੁਸ਼ਕਿਲ ਹੈ। ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹ ਤਾਲੀਮ ਲਈ ਸਾਨੂੰ ਇਮਾਰਤ ਅਤੇ ਪੈਸਾ ਦੇਵੇ।'' ਸੰਸਦ ਮੈਂਬਰ ਅਸਫਾਨ ਯਾਰ ਭੰਡਾਰਾ ਨੇ ਕਿਹਾ, ''ਪ੍ਰਧਾਨ ਮੰਤਰੀ ਇਨ੍ਹਾਂ ਮਾਮਲਿਆਂ ਦਾ ਨਿਪਟਾਰਾ ਕਰਨ ''ਚ ਕਾਫੀ ਦਿਲਚਸਪੀ ਲੈ ਰਹੇ ਹਨ। ਹਾਲ ਹੀ ''ਚ ਪਾਕਿਸਤਾਨ ਨੇ ਜ਼ਬਰਦਸਤੀ ਧਰਮ ਤਬਦੀਲ ਕਰਨ ਦੇ ਖਿਲਾਫ ਕਾਨੂੰਨ ਬਣਾਇਆ ਹੈ।''