ਸਰਹੱਦ ਪਾਰ: ਹਿੰਦੂ ਨਵ ਵਿਆਹੁਤਾ ਦੀ ਸ਼ੱਕੀ ਹਾਲਤ ’ਚ ਮੌਤ, ਇਲਾਕੇ ’ਚ ਫੈਲੀ ਸਨਸਨੀ

04/21/2022 5:12:07 PM

ਗੁਰਦਾਸਪੁਰ/ਪਾਕਿਸਤਾਨ (ਜ.ਬ) - ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਨਾਗਰਪਾਰਕਰ ਵਾਸੀ ਇਕ ਨਵ-ਵਿਆਹੁਤਾ ਦੀ ਲਾਸ਼ ਅੱਜ ਦੁਪਹਿਰ ਦੇ ਸਮੇਂ ਘਰ ’ਚ ਪਈ ਹੋਈ ਮਿਲੀ। ਜਨਾਨੀ ਘਰ ’ਚ ਇਕੱਲੀ ਸੀ। ਲਾਸ਼ ਵੇਖ ਕੇ ਪਤਾ ਚੱਲਦਾ ਸੀ ਕਿ ਉਸ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ ਹੈ।

ਪੜ੍ਹੋ ਇਹ ਵੀ ਖ਼ਬਰ - ਮੁੰਡਾ ਹੋਣ ਦੀ ਖਵਾਈ ਸੀ ਦਵਾਈ ਪਰ ਹੋਈ ਕੁੜੀ, ਹੁਣ ਸਹੁਰਿਆਂ ਨੇ ਘਰੋਂ ਕੱਢੀ ਗਰਭਵਤੀ ਜਨਾਨੀ

ਸੂਤਰਾਂ ਅਨੁਸਾਰ ਅੱਜ ਨਾਗਰਪਾਰਕਰ ਕਸਬੇ ’ਚ ਉਸ ਸਮੇਂ ਦਹਿਸ਼ਤ ਦਾ ਵਾਤਾਵਰਨ ਬਣਿਆ, ਜਦੋਂ ਕਸਬੇ ਵਿਚ ਇਕ ਨਵ-ਵਿਆਹੁਤਾ ਹਿੰਦੂ ਜਨਾਨੀ ਸਮੀਨਾ ਭੀਲ ਦੀ ਲਾਸ਼ ਉਸ ਦੇ ਘਰ ’ਚ ਪਈ ਹੋਈ ਮਿਲੀ। ਸਮੀਨਾ ਭੀਲ ਘਰ ’ਚ ਇਕੱਲੀ ਸੀ ਅਤੇ ਉਸ ਦਾ ਪਤੀ ਖੇਤਾਂ ’ਚ ਕੰਮ ਕਰਨ ਲਈ ਗਿਆ ਹੋਇਆ ਸੀ। ਰਾਮ ਭੀਲ ਅਨੁਸਾਰ ਸਮੀਨਾ ਨੇ ਕੁਝ ਦਿਨ ਪਹਿਲਾ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਗੈਰ ਹਾਜ਼ਰੀ ’ਚ ਸਾਡਾ ਗੁਆਂਢੀ ਨੌਜਵਾਨ ਅਬਦੁੱਲ ਸਤਾਰ ਘਰ ’ਚ ਆ ਕੇ ਉਸ ਨਾਲ ਉਲਟੀਆਂ ਸਿੱਧੀਆਂ ਗੱਲਾਂ ਕਰਦਾ ਹੈ ਅਤੇ ਸਮੀਨਾ ਨੇ ਅਬਦੁੱਲ ਸਤਾਰ ਨੂੰ ਦੁਰਕਾਰਿਆ ਵੀ ਸੀ।

ਪੜ੍ਹੋ ਇਹ ਵੀ ਖ਼ਬਰ - ਬੰਦ ਡੱਬੇ ’ਚ ਦੁਬਈ ਤੋਂ ਪੰਜਾਬ ਪੁੱਜੀ ਜਗਤਾਰ ਦੀ ਮ੍ਰਿਤਕ ਦੇਹ, ਇਸ ਕਾਰਨ ਡੇਢ ਮਹੀਨਾ ਪਹਿਲਾਂ ਕੀਤੀ ਸੀ ਖ਼ੁਦਕੁਸ਼ੀ

ਉਸ ਨੇ ਦੱਸਿਆ ਕਿ ਅੱਜ ਸਵੇਰੇ ਉਹ ਘਰ ਤੋਂ ਗਿਆ ਤਾਂ ਸਮੀਨਾ ਭੀਲ ਠੀਕ ਠਾਕ ਸੀ ਅਤੇ ਪਤੀ-ਪਤਨੀ ਵਿਚ ਕਿਸੇ ਤਰਾਂ ਦਾ ਵਿਵਾਦ ਵੀ ਨਹੀਂ ਸੀ। ਦੁਪਹਿਰ ਨੂੰ ਜਦ ਉਹ ਘਰ ਆਇਆ ਤਾਂ ਸਮੀਨਾ ਮਰੀ ਪਈ ਸੀ ਅਤੇ ਉਸ ਦੇ ਮੂੰਹ ਤੋਂ ਝੱਗ ਨਿਕਲ ਰਹੀ ਸੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਪਰ ਅਜੇ ਤੱਕ ਕਿਸੇ ਖ਼ਿਲਾਫ਼ ਕਿਸੇ ਤਰਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

 

 


rajwinder kaur

Content Editor

Related News